ਨਵੀਂ ਦਿੱਲੀ (ਪੀ. ਟੀ.) - ਫਾਰਮਾਸਿਊਟੀਕਲ ਕੰਪਨੀ ਡਾ. ਰੈਡੀਜ਼ ਲੈਬਾਰਟਰੀਜ਼ ਨੇ ਰੂਸ ਵਿਚ ਕੋਰੋਨਾ ਵਾਇਰਸ ਦੀ ਲਾਗ ਲਈ ਵਿਕਸਤ ਕੀਤੇ ਗਏ ਇਕ ਟੀਕੇ ਸਪੁਤਨਿਕ ਵੀ ਦਾ ਭਾਰਤ ਵਿਚ ਕਲੀਨਿਕਲ ਟ੍ਰਾਇਲ ਕਰਵਾਉਣ ਲਈ ਬਾਇਓਟੈਕਨਾਲੋਜੀ ਵਿਭਾਗ ਨਾਲ ਸਮਝੌਤਾ ਕੀਤਾ ਹੈ। ਕੰਪਨੀ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ। ਕੰਪਨੀ ਟੀਕਿਆਂ ਦੇ ਕਲੀਨਿਕਲ ਟਰਾਇਲ ਵਿਚ ਸਲਾਹ ਪ੍ਰਦਾਨ ਕਰੇਗੀ।
ਬਾਇਓਟੈਕਨਾਲੋਜੀ ਵਿਭਾਗ ਨੇ ਬਾਇਓਟੈਕਨਾਲੌਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਦਾ ਗਠਨ ਕੀਤਾ ਹੈ। ਡਾ. ਰੈਡੀ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਸਟਾਕ ਐਕਸਚੇਂਜ ਨੂੰ ਦੱਸਿਆ, 'ਇਹ ਸਾਂਝੇਦਾਰੀ ਡਾਕਟਰ ਰੈਡੀਜ਼ ਦੇ ਟੀਕੇ ਦੇ ਕੁਝ ਟੈਸਟਾਂ ਲਈ ਬਿਰਾਕ ਦੇ ਟੈਸਟਿੰਗ ਸੈਂਟਰਾਂ ਦੀ ਪਛਾਣ ਕਰਨ ਅਤੇ ਇਸ ਦੀ ਵਰਤੋਂ ਕਰਨ ਦੀ ਸਹੂਲਿਅਤ ਦੇਵੇਗੀ।'
ਡਾ. ਰੈਡੀਜ਼ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਰੂਸ ਪ੍ਰਤੱਖ ਨਿਵੇਸ਼ ਕੋਸ਼(ਆਰ.ਡੀ.ਆਈ.ਐਫ.) ਨਾਲ ਮਿਲ ਕੇ ਭਾਰਤ ਵਿਚ ਸਪੂਤਨਿਕ ਵੀ ਟੀਕੇ ਦੇ ਕਲੀਨਿਕਲ ਟ੍ਰਾਇਲ ਲਈ ਕੰਟਰੋਲਰ ਜਨਰਲ ਆਫ਼ ਇੰਡੀਅਨ ਮੈਡੀਸਨ (ਡੀਸੀਜੀਆਈ) ਤੋਂ ਪ੍ਰਵਾਨਗੀ ਪ੍ਰਾਪਤ ਕੀਤੀ ਸੀ।
NRIs ਲਈ ਵੱਡੀ ਖ਼ਬਰ, ਡਾਲਰ ਦਾ ਮੁੱਲ 74 ਰੁ: ਤੋਂ ਨਿਕਲਿਆ ਪਾਰ
NEXT STORY