ਨਵੀਂ ਦਿੱਲੀ— ਡਾ. ਰੈੱਡੀਜ਼ ਲੈਬੋਰੇਟਰੀਜ਼ ਅਤੇ ਰੂਸ ਦੀ ਡਾਇਰੈਕਟ ਇਨਵੈਸਟਮੈਂਟ ਫੰਡ (ਆਰ. ਡੀ. ਆਈ. ਐੱਫ.) ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਸਪੂਤਨੀਕ-ਵੀ ਟੀਕੇ ਦਾ ਭਾਰਤ 'ਚ ਦੂਜੇ ਅਤੇ ਤੀਜੇ ਫੇਜ਼ ਦਾ ਕਲੀਨੀਕਲ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕਸੌਲੀ ਸਥਿਤ ਕੇਂਦਰੀ ਔਸ਼ਧੀ ਪ੍ਰਯੋਗਸ਼ਾਲਾ ਤੋਂ ਜ਼ਰੂਰੀ ਮਨਜ਼ੂਰੀ ਮਿਲਣ ਤੋਂ ਬਾਅਦ ਪ੍ਰੀਖਣ ਸ਼ੁਰੂ ਕੀਤਾ ਗਿਆ ਹੈ।
ਸਾਂਝੇ ਬਿਆਨ 'ਚ ਦੱਸਿਆ ਗਿਆ ਕਿ ਇਹ ਟ੍ਰਾਇਲ ਕਈ ਸਥਾਨਾਂ 'ਤੇ ਹੋ ਰਿਹਾ ਹੈ। ਇਸ ਲਈ ਜੇ. ਐੱਸ. ਐੱਸ. ਮੈਡੀਕਲ ਰਿਸਰਚ ਨੂੰ ਕਲੀਨੀਕਲ ਰਿਸਚਰਚ ਸਾਂਝੇਦਾਰ ਬਣਾਇਆ ਗਿਆ ਹੈ। ਡਾ. ਰੈੱਡੀਜ਼ ਨੇ ਜੈਵ ਤਕਨੀਕੀ ਖੋਜ ਸਹਾਇਤਾ ਪ੍ਰੀਸ਼ਦ ਦੇ ਕਲੀਨੀਕਲ ਟ੍ਰਾਇਲ ਕੇਂਦਰਾਂ ਦਾ ਇਸਤੇਮਾਲ ਕਰਨ ਲਈ ਵੀ ਸਮਝੌਤਾ ਕੀਤਾ ਹੈ। ਪ੍ਰੀਸ਼ਦ ਦਾ ਜੈਵ ਤਕਨੀਕੀ ਵਿਭਾਗ ਪ੍ਰੀਖਣ 'ਚ ਸਲਾਹ ਦੇ ਰਿਹਾ ਹੈ। ਮੌਜੂਦਾ ਸਮੇਂ 40,000 ਵਲੰਟੀਅਰ ਫੇਜ਼-3 'ਚ ਹਿੱਸਾ ਲੈ ਰਹੇ ਹਨ, ਜਿਨ੍ਹਾਂ 'ਚੋਂ 22,000 ਤੋਂ ਜ਼ਿਆਦਾ ਨੂੰ ਪਹਿਲੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ ਅਤੇ 19,000 ਤੋਂ ਵੱਧ ਪਹਿਲੀ ਤੇ ਦੂਜੀ ਖ਼ੁਰਾਕ ਲੈ ਚੁੱਕੇ ਹਨ।
ਸੂਬਿਆਂ ਦਾ ਕਰਜ਼ਾ ਵੱਧ ਕੇ 68 ਲੱਖ ਕਰੋੜ ਹੋਣ ਦਾ ਅਨੁਮਾਨ : ਰਿਪੋਰਟ
NEXT STORY