ਨਵੀਂ ਦਿੱਲੀ — ਜੇਕਰ ਤੁਸੀਂ ਵੀ ਐਸਿਡਿਟੀ ਨੂੰ ਦੂਰ ਕਰਨ ਲਈ ਮਸ਼ਹੂਰ ਦਵਾਈ ਰੇਨਿਟਿਡਾਈਨ(Ranitidine) ਦਾ ਇਸਤੇਮਾਲ ਕਰ ਰਹੇ ਹੋ ਤਾਂ ਧਿਆਨ ਦੇਣ ਦੀ ਜ਼ਰੂਰਤ ਹੈ। ਡਰੱਗ ਕੰਟਰੋਲ ਆਫ ਇੰਡੀਆ ਨੇ ਮੰਗਲਵਾਰ ਨੂੰ ਐਂਟੀ ਐਸਿਡਿਟੀ ਦਵਾਈ Ranitidine 'ਤੇ ਜਨਤਕ ਸਿਹਤ ਚਿਤਾਵਨੀ ਜਾਰੀ ਕੀਤੀ ਹੈ। ਡਰੱਗ ਕੰਟਰੋਲ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਰੇਨਿਟਿਡਾਈਨ ਦਵਾਈ 'ਚ ਕਈ ਅਜਿਹੇ ਕੈਮੀਕਲ ਮੌਜੂਦ ਹਨ ਜਿਨ੍ਹਾਂ ਕਾਰਨ ਕੈਂਸਰ ਹੋਣ ਦਾ ਖਤਰਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਰੇਨਿਟਿਡਾਈਨ ਦਵਾਈ ਦਾ ਇਸਤੇਮਾਲ ਸਿਰਫ ਐਸਿਡਿਟੀ ਵਾਲੀ ਦਵਾਈ 'ਚ ਨਹੀਂ ਹੁੰਦਾ ਸਗੋਂ ਕਈ ਹੋਰ ਬੀਮਾਰੀਆਂ ਦੇ ਇਲਾਜ 'ਚ ਜਿਵੇਂ ਅੰਤੜੀਆਂ 'ਚ ਹੋਣ ਵਾਲੇ ਅਲਸਰ, ਗੈਸਟ੍ਰੋਇਸੋਫੇਗਲ ਰਿਫਲਕਸ ਬੀਮਾਰੀ, ਇਸੋਫੈਗਿਟਿਸ 'ਚ ਕੀਤਾ ਜਾਂਦਾ ਹੈ। ਇਹ ਦਵਾਈ ਬਜ਼ਾਰ 'ਚ ਵੱਖ-ਵੱਖ ਫਾਰਮੂਲੇਸ਼ਨ 'ਚ ਜਿਵੇਂ ਟੈਬਲੇਟ ਅਤੇ ਇੰਜੈਕਸ਼ਨ ਦੇ ਰੂਪ 'ਚ ਉਪਲੱਬਧ ਹੈ।
ਜਾਰੀ ਹੋਈ ਚਿਤਾਵਨੀ
ਸਿਹਤ ਸੇਵਾ ਡਾਇਰੈਕਟਰ ਡਰੱਗਸ ਕੰਟਰੋਲ, ਵੀ.ਜੀ. ਸੋਮਾਨੀ ਨੇ ਦੇਸ਼ ਦੇ ਸਾਰੇ ਸੂਬਿਆਂ ਨੂੰ ਰੇਨਿਟਿਡਾਈਨ ਦਵਾਈ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਸੂਬਿਆਂ ਨੂੰ ਇਸ 'ਤੇ ਕਦਮ ਚੁੱਕਣ ਦਾ ਆਦੇਸ਼ ਦਿੱਤਾ ਹੈ।
- ਅਮਰੀਕਾ ਦੀ ਐਫ.ਡੀ.ਏ. ਨੇ ਸਭ ਤੋਂ ਪਹਿਲਾਂ ਇਸ ਦਵਾਈ 'ਚ ਕੈਂਸਰ ਦੇ ਕਾਰਕਾਂ ਦਾ ਪਤਾ ਲਗਾਇਆ ਸੀ ਅਤੇ ਇਸ ਸਬੰਧ 'ਚ ਅਲਰਟ ਜਾਰੀ ਕੀਤਾ ਸੀ।
- ਭਾਰਤ 'ਚ ਇਸ ਦਵਾਈ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਨੂੰ ਤੁਰੰਤ ਪ੍ਰਭਾਵ ਨਾਲ ਇਸ ਦਵਾਈ ਦਾ ਉਤਪਾਦਨ ਰੋਕਣ ਲਈ ਕਿਹਾ ਗਿਆ ਹੈ।
- ਡਰੱਗ ਕੰਟਰੋਲ ਦੇ ਨਿਰਦੇਸ਼ਾਂ ਦੇ ਤਹਿਤ ਡਾਕਟਰਾਂ ਨੂੰ ਇਹ ਸਲਾਹ ਜਾਰੀ ਕੀਤੀ ਗਈ ਹੈ ਕਿ ਇਹ ਦਵਾਈ ਮਰੀਜ਼ਾਂ ਨੂੰ ਲੈਣ ਦੀ ਸਲਾਹ ਨਾ ਦਿੱਤੀ ਜਾਵੇ।
ਹੁਣ ਕੀ ਹੋਵੇਗਾ
ਭਾਰਤ 'ਚ ਦਵਾਈਆਂ ਦੀ ਗੁਣਵੱਤਾ, ਸੇਫਟੀ ਅਤੇ ਕਵਾਲਿਟੀ ਨੂੰ ਕੰਟਰੋਲ ਕਰਨ ਵਾਲੀ ਸੰਸਥਾ ਦ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗਨਾਈਜ਼ੇਸ਼ਨ ਨੇ ਰੇਨਿਟਿਡਾਈਨ ਦਵਾਈ ਨਾਲ ਜੁੜੇ ਇਸ ਮਾਮਲੇ ਨੂੰ ਮਾਹਰ ਕਮੇਟੀ ਕੋਲ ਭੇਜ ਦਿੱਤਾ ਹੈ। ਇਹ ਕਮੇਟੀ ਦੇਸ਼ ਭਰ 'ਚ ਵੱਖ-ਵੱਖ ਬ੍ਰਾਂਡਸ ਦੇ ਨਾਂ 'ਤੇ ਵਿਕ ਰਹੀ ਰੇਨਿਟਿਡਾਈਨ ਦਵਾਈ ਦੀ ਜਾਂਚ ਕਰੇਗੀ।
ਬਿਨਾਂ ਡਾਕਟਰ ਦੀ ਪਰਚੀ ਦੇ ਵੀ ਮਿਲ ਰਹੀ ਇਹ ਦਵਾਈ
ਰੇਨਿਟਿਡਾਈਨ ਦਵਾਈ ਸ਼ੇਡਿਊਲ-ਐਚ ਦੇ ਤਹਿਤ ਹੈ ਯਾਨੀ ਕਿ ਇਸ ਨੂੰ ਖਰੀਦਣ ਲਈ ਡਾਕਟਰ ਦੀ ਪਰਚੀ ਦੀ ਜ਼ਰੂਰਤ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਜਦੋਂ ਤੱਕ ਡਾਕਟਰ ਲਿਖ ਕੇ ਨਾ ਦੇਵੇ, ਉਸ ਸਮੇਂ ਤੱਕ ਕੋਈ ਦਵਾਈ ਦੀ ਦੁਕਾਨ ਇਸ ਨੂੰ ਵੇਚ ਨਹੀਂ ਸਕੇਗੀ। ਪਰ ਦੇਸ਼ 'ਚ ਕਈ ਥਾਵਾਂ 'ਤੇ ਇਹ ਦਵਾਈ ਬਿਨਾਂ ਪਰਚੀ ਦੇ ਹੀ ਵੇਚੀ ਜਾ ਰਹੀ ਹੈ।
ਖਾਤੇ ’ਚੋਂ ਸਿਰਫ ਇਕ ਹਜ਼ਾਰ ਕਢਵਾਉਣ ਦੇ ਮਾਮਲੇ ਲੋਕਾਂ ਦੇ ਸੁੱਕੇ ਸਾਹ, ਬੈਂਕਾਂ ਨੇ ਗਵਾਇਆ ਵਿਸ਼ਵਾਸ
NEXT STORY