ਨਵੀਂ ਦਿੱਲੀ-ਮਸ਼ਹੂਰ ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਆਪਣੇ ਕਰਮਚਾਰੀਆਂ ਦੇ ਫੋਨ ਤੋਂ ਚੀਨੀ ਐਪ ਟਿਕਟਾਕ ਡਿਲੀਟ ਕਰਨ ਨੂੰ ਕਿਹਾ ਹੈ। ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ, ਐਮਾਜ਼ੋਨ ਨੇ ਇਸ ਦੇ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਹੈ। ਦੱਸ ਦੇਈਏ ਕਿ ਹਾਲ ਹੀ 'ਚ ਭਾਰਤ ਸਰਕਾਰ ਨੇ ਟਿਕਟਾਕ ਸਮੇਤ 59 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਸੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਭਾਰਤੀ ਫੌਜੀਆਂ ਨੂੰ ਵੀ ਚੀਨੀ ਐਪ ਟਿਕਟਾਕ ਸਣੇ 89 ਐਪਸ 15 ਜੁਲਾਈ ਤੱਕ ਆਪਣੇ ਫੋਨਾਂ 'ਚੋਂ ਡਿਲਿਟ ਕਰਨ ਨੂੰ ਕਿਹਾ ਹੈ।
ਭਾਰਤ ਦੀ ਰਾਹ 'ਤੇ ਚੱਲਦੇ ਹੋਏ ਅਮਰੀਕਾ ਵੀ ਟਿਕਟਾਕ ਸਮੇਤ ਚੀਨੀ ਮੋਬਾਇਲ 'ਤੇ ਪਾਬੰਦੀ ਲਗਾਉਣ 'ਤੇ ਗੰਭੀਰ ਰੂਪ ਨਾਲ ਵਿਚਾਰ ਕਰ ਰਿਹਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਸ ਸੰਬੰਧ 'ਚ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਨਿਸ਼ਚਿਤ ਰੂਪ ਨਾਲ ਚੀਨੀ ਐਪ 'ਤੇ ਪਾਬੰਦੀ ਲਗਾਉਣ 'ਤੇ ਵਿਚਾਰ ਕਰ ਰਹੇ ਹਾਂ। ਆਸਟ੍ਰੇਲੀਆ 'ਚ ਵੀ ਚੀਨ ਦੇ ਮੋਬਾਇਲ ਐਪ 'ਤੇ ਪਾਬੰਦੀ ਲਗਾਉਣ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ। ਭਾਰਤ 'ਚ ਟਿਕਟਾਕ 'ਤੇ ਬੈਨ ਲਗਾਏ ਜਾਣ ਨਾਲ ਚੀਨੀ ਕੰਪਨੀ ਨੂੰ ਕਰੀਬ 6 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਮੰਗਲਵਾਰ ਨੂੰ ਟਵੀਟ ਕਰ ਕਿਹਾ ਕਿ ਅਮਰੀਕੀ ਸਰਕਾਰ ਵੀ ਲੋਕਪ੍ਰਸਿੱਧ ਟਿਕਟਾਕ ਸਮੇਤ ਹੋਰ ਚੀਨੀ ਐਪਸ 'ਤੇ ਪਾਬੰਦੀ ਲਗਾਉਣ 'ਤੇ ਵਿਚਾਰ ਕਰ ਰਹੀ ਹੈ।
ਇਸ ਯੋਜਨਾ ਦੇ ਜ਼ਰੀਏ ਤੁਸੀਂ ਮੁਫਤ 'ਚ ਕਰਵਾ ਸਕਦੇ ਹੋ ਕੋਰੋਨਾ ਲਾਗ ਦਾ ਇਲਾਜ! ਚੈੱਕ ਕਰੋ ਆਪਣਾ ਨਾਮ
NEXT STORY