ਨਵੀਂ ਦਿੱਲੀ — ਦੇਸ਼ ਵਿਚ ਕੋਰੋਨਾ ਲਾਗ ਦਾ ਪ੍ਰਕੋਪ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਦੁਨੀਆ ਭਰ 'ਚ ਇਸ ਦੇ ਇਲਾਜ ਦੀ ਦਵਾਈ ਲੱਭਣ ਲਈ ਟ੍ਰਾਇਲ ਕੀਤੇ ਜਾ ਰਹੇ ਹਨ ਪਰ ਅਜੇ ਤੱਕ ਕੋਈ ਵੀ ਦੇਸ਼ ਇਸਦੀ ਦਵਾਈ ਨਹੀਂ ਲੱਭ ਸਕਿਆ ਹੈ। ਇਸ ਕਾਰਨ ਇਸ ਦਾ ਇਲਾਜ ਮੌਜੂਦਾ ਸਮੇਂ ਵਿਚ ਬਹੁਤ ਮਹਿੰਗਾ ਹੈ। ਸਰਕਾਰੀ ਹਸਪਤਾਲ ਮਰੀਜ਼ਾਂ ਨਾਲ ਭਰੇ ਹਨ। ਅਜਿਹੀ ਸਥਿਤੀ ਵਿਚ ਲੋਕਾਂ ਨੂੰ ਇਸ ਦੇ ਇਲਾਜ ਲਈ ਨਿੱਜੀ ਹਸਪਤਾਲਾਂ 'ਚ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਦਾ ਹੈ। ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾਉਣਾ ਕਾਫ਼ੀ ਮਹਿੰਗਾ ਹੈ। ਅਜਿਹੀ ਸਥਿਤੀ ਵਿਚ, ਜੇ ਤੁਸੀਂ ਕਿਸੇ ਸਰਕਾਰੀ ਯੋਜਨਾ ਦੀ ਭਾਲ ਕਰ ਰਹੇ ਹੋ ਤਾਂ ਕੇਂਦਰ ਸਰਕਾਰ ਵਲੋਂ ਚਲਾਈ ਜਾ ਰਹੀ ਆਯੂਸ਼ਮਾਨ ਭਾਰਤ ਯੋਜਨਾ ਤੁਹਾਡੀ ਸਹਾਇਤਾ ਕਰ ਸਕਦੀ ਹੈ।
ਇਹ ਵੀ ਦੇਖੋ : ਕਿਤੇ ਤੁਹਾਡਾ ਆਧਾਰ ਕਾਰਡ ਅਵੈਧ ਤਾਂ ਨਹੀਂ, UIDAI ਨੇ ਦਿੱਤੀ ਇਹ ਚਿਤਾਵਨੀ
ਸਾਲ ਵਿਚ ਇਕ ਵਾਰ 5 ਲੱਖ ਰੁਪਏ ਤੱਕ ਦਾ ਮੁਫ਼ਤ ਕਰਵਾ ਸਕਦੇ ਹੋ ਇਲਾਜ
ਇਸ ਯੋਜਨਾ ਦੇ ਤਹਿਤ ਹਰ ਪਰਿਵਾਰ ਨੂੰ ਸਾਲ ਵਿਚ ਇਕ ਵਾਰ 5 ਲੱਖ ਰੁਪਏ ਤਕ ਦਾ ਮੁਫਤ ਇਲਾਜ ਕਰਵਾਉਣ ਦੀ ਸਹੂਲਤ ਮਿਲਦੀ ਹੈ। ਇਸ ਲਈ ਲਾਭਪਾਤਰੀਆਂ ਨੂੰ ਈ-ਕਾਰਡ ਦਿੱਤੇ ਜਾਂਦੇ ਹਨ। ਤੁਸੀਂ ਇਸ ਕਾਰਡ ਰਾਹੀਂ ਅਸਾਨੀ ਨਾਲ ਮੁਫ਼ਤ ਸੇਵਾ ਦਾ ਲਾਭ ਲੈ ਸਕਦੇ ਹੋ। ਪਰ ਤੁਹਾਨੂੰ ਇਸ ਸਕੀਮ ਦਾ ਲਾਭ ਉਦੋਂ ਹੀ ਮਿਲੇਗਾ ਜਦੋਂ ਤੁਹਾਡਾ ਨਾਮ ਇਸ ਯੋਜਨਾ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੋਵੇ।
ਇਹ ਵੀ ਦੇਖੋ : PNB ਨੂੰ ਇਕ ਹੋਰ ਵੱਡਾ ਝਟਕਾ, ਇਸ ਕੰਪਨੀ ਨੇ ਕੀਤੀ 3,688.58 ਕਰੋੜ ਰੁਪਏ ਦੀ ਧੋਖਾਧੜੀ
ਇਸ ਤਰ੍ਹਾਂ ਸੂਚੀ 'ਚ ਆਪਣੇ ਨਾਮ ਦੀ ਕਰੋ ਜਾਂਚ
- ਆਯੁਸ਼ਮਾਨ ਭਾਰਤ ਸਕੀਮ ਵਿਚ ਆਪਣੇ ਨਾਮ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਅਧਿਕਾਰਤ ਵੈਬਸਾਈਟ https://www.pmjay.gov.in/ 'ਤੇ ਜਾਣਾ ਹੋਏਗਾ। ਸਾਈਟ 'ਤੇ ਤੁਸੀਂ 'Am I Eligible' ਲਈ ਲਿੰਕ ਵੇਖੋਗੇ। ਇਸ ਤੋਂ ਬਾਅਦ ਇਸ ਵਿਕਲਪ 'ਤੇ ਕਲਿੱਕ ਕਰਨਾ ਪਏਗਾ। ਜਿਵੇਂ ਹੀ ਤੁਸੀਂ ਲਿੰਕ 'ਤੇ ਕਲਿੱਕ ਕਰੋਗੇ ਇਕ ਨਵਾਂ ਪੇਜ਼ ਖੁੱਲ੍ਹ ਜਾਵੇਗਾ।
- ਇਸ ਤੋਂ ਬਾਅਦ ਇਸ ਵਿਚ ਤੁਹਾਨੂੰ ਆਪਣੇ ਬਾਰੇ ਜਾਣਕਾਰੀ ਦਰਜ ਕਰਨੀ ਪਵੇਗੀ। ਪੂਰੀ ਜਾਣਕਾਰੀ ਦੇਣ ਤੋਂ ਬਾਅਦ, ਤੁਹਾਡੇ ਮੋਬਾਈਲ 'ਤੇ ਇਕ ਓਟੀਪੀ ਆਵੇਗਾ। ਜਿਸ ਨੂੰ ਭਰ ਕੇ ਜਮ੍ਹਾ ਕਰਵਾਉਣਾ ਪਏਗਾ। ਇਸ ਤੋਂ ਬਾਅਦ ਤੁਹਾਨੂੰ ਆਪਣਾ ਸੂਬਾ ਚੁਣਨ ਦਾ ਵਿਕਲਪ ਮਿਲੇਗਾ।
- ਫਿਰ ਕੁਝ ਸ਼੍ਰੇਣੀਆਂ ਦੀ ਸੂਚੀ ਦਿਖਾਈ ਦੇਵੇਗੀ। ਜਿਸ ਸ਼੍ਰੇਣੀ 'ਚ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਹੈ ਉਸ ਸ਼੍ਰੇਣੀ 'ਤੇ ਕਲਿੱਕ ਕਰੋ ਜਿਸ ਵਿਚ ਤੁਸੀਂ ਆਪਣਾ ਨਾਮ ਵੇਖਣਾ ਚਾਹੁੰਦੇ ਹੋ। ਤੁਹਾਡੇ ਨਾਮ, ਐਚਐਚਡੀ ਨੰਬਰ, ਰਾਸ਼ਨ ਕਾਰਡ ਅਤੇ ਮੋਬਾਈਲ ਨੰਬਰ ਲਈ ਵਿਕਲਪ ਹੋਣਗੇ। ਜਿਸ ਵਿਚ ਤੁਸੀਂ ਕਲਿੱਕ ਕਰਕੇ ਪਤਾ ਲਗਾ ਸਕਦੇ ਹੋ ਕਿ ਕੀ ਤੁਹਾਡਾ ਨਾਮ ਆਯੁਸ਼ਮਾਨ ਭਾਰਤ ਯੋਜਨਾ ਵਿਚ ਸ਼ਾਮਲ ਹੈ ।
- ਜੇ ਆਨਲਾਈਨ ਜਾਂਚ ਨਹੀਂ ਕਰ ਸਕਦੇ , ਤਾਂ ਤੁਸੀਂ ਫੋਨ ਕਰਕੇ ਵੀ ਪਤਾ ਲਗਾ ਸਕਦੇ ਹੋ ਕਿ ਸੂਚੀ ਵਿਚ ਤੁਹਾਡਾ ਨਾਮ ਦਰਜ ਹੈ ਜਾਂ ਨਹੀਂ। ਤੁਸੀਂ ਆਪਣਾ ਨਾਮ ਬਾਰੇ 14555 ਅਤੇ 1800-111-565 'ਤੇ ਫੋਨ ਕਰਕੇ ਪਤਾ ਲਗਾ ਸਕਦੇ ਹੋ।
-
ਇਹ ਵੀ ਦੇਖੋ : ਜੇਕਰ ਤੁਹਾਨੂੰ ਵੀ ਨਹੀਂ ਮਿਲ ਰਿਹਾ ਮੁਫ਼ਤ ਰਾਸ਼ਨ ਤਾਂ ਇੱਥੇ ਕਰੋ ਸ਼ਿਕਾਇਤ
ਰਾਇਲ ਐਨਫੀਲਡ ਨੂੰ ਟੱਕਰ ਦੇਣ ਆਈ Benelli Imperiale 400, ਜਾਣੋ ਕੀਮਤ ਤੇ ਖੂਬੀਆਂ
NEXT STORY