ਬਿਜ਼ਨੈੱਸ ਡੈਸਕ - ਤਿਉਹਾਰੀ ਮੌਸਮ ’ਚ ਈ-ਕਾਮਰਸ ਅਤੇ ਕੁਇੱਕ ਕਾਮਰਸ ਮੰਚਾਂ ’ਤੇ ਖਰੀਦਦਾਰੀ ਵਧਣ ਦੀ ਉਮੀਦ ਹੈ। ਕੰਪਨੀਆਂ ਨੇ ਤਿਉਹਾਰੀ ਮੰਗ ਨੂੰ ਦੇਖਦੇ ਹੋਏ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਉਦਯੋਗ ਅਤੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਵਿਕਰੀ ਮੁੱਲ ’ਚ ਚੰਗੀ ਵਾਧਾ ਦਰ ਹੋ ਸਕਦੀ ਹੈ, ਹਾਲਾਂਕਿ ਗਾਹਕ ਮਹਿੰਗੇ ਉਤਪਾਦਾਂ ਦੇ ਨਾਲ-ਨਾਲ ਬਿਹਤਰ ਸੌਦਿਆਂ ’ਤੇ ਵੀ ਨਜ਼ਰ ਰੱਖਣਗੇ।
ਇਹ ਵੀ ਪੜ੍ਹੋ : Canara Bank ਨੇ ਬਦਲੇ ATM ਦੇ ਨਿਯਮ, ਨਕਦੀ ਕਢਵਾਉਣਾ ਹੋਇਆ ਮਹਿੰਗਾ, ਜਾਣੋ ਨਵੇਂ ਚਾਰਜ
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਕਾਊਂਟਰਪੁਆਇੰਟ ਰਿਸਰਚ ਦੇ ਖੋਜ ਵਿਸ਼ਲੇਸ਼ਕ ਸ਼ੁਭਮ ਨਿਮਕਰ ਅਨੁਸਾਰ ਤਿਉਹਾਰੀ ਮੌਸਮ ਵਿਕਰੀ ਮੁੱਲ ਦੇ ਲਿਹਾਜ਼ ਨਾਲ ਮਜ਼ਬੂਤ ਰਹਿ ਸਕਦਾ ਹੈ ਪਰ ਵਿਕਰੀ ਦੀ ਮਾਤਰਾ ਮੁਕਾਬਲਤਨ ਸੰਤੁਲਿਤ ਰਹੇਗੀ। ਖਪਤਕਾਰ ਇਲੈਕਟ੍ਰਾਨਿਕਸ ’ਚ ਪ੍ਰੀਮੀਅਮ ਉਤਪਾਦਾਂ ਦੀ ਮੰਗ ਬਣੇ ਰਹਿਣ ਦੀ ਸੰਭਾਵਨਾ ਹੈ, ਜਦੋਂਕਿ ਕੀਮਤ ਨੂੰ ਲੈ ਕੇ ਸੁਚੇਤ ਗਾਹਕ ਖਰੀਦਦਾਰੀ ਤੋਂ ਪਹਿਲਾਂ ਬਦਲਾਂ ਦੀ ਤੁਲਨਾ ਕਰਨਗੇ।
ਇਹ ਵੀ ਪੜ੍ਹੋ : ਇਲਾਇਚੀ ਦੀਆਂ ਕੀਮਤਾਂ 'ਚ ਭਾਰੀ ਉਛਾਲ; ਇਸ ਕਾਰਨ ਰੇਟ ਹੋਰ ਵਧਣ ਦੇ ਮਿਲ ਰਹੇ ਸੰਕੇਤ
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਇਨਫਿਸਮ ਦੀ ਰਿਪੋਰਟ ਮੁਤਾਬਕ ਭਾਰਤ ਦਾ ਈ-ਕਾਮਰਸ ਬਾਜ਼ਾਰ 2024 ਦੇ 125 ਅਰਬ ਡਾਲਰ ਤੋਂ ਵਧ ਕੇ 2030 ਤੱਕ ਲੱਗਭਗ 345 ਅਰਬ ਡਾਲਰ ਹੋ ਸਕਦਾ ਹੈ। ਕੁਇੱਕ ਕਾਮਰਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਇਸ ਦੇ ਮੁੱਖ ਵਿਕਾਸ ਕਾਰਕ ਹੋਣਗੇ। ਦਹਾਕੇ ਦੇ ਆਖਿਰ ਤੱਕ ਪ੍ਰਚੂਨ ਖਰਚ ’ਚ ਈ-ਕਾਮਰਸ ਦੀ ਹਿੱਸੇਦਾਰੀ 10-12 ਫੀਸਦੀ ਅਤੇ ਆਨਲਾਈਨ ਖਰੀਦਦਾਰਾਂ ਦੀ ਗਿਣਤੀ 42-44 ਕਰੋੜ ਤੱਕ ਪਹੁੰਚਣ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ : ਭਾਰਤ ’ਚ 3 ਵੇਲੇ ਦੀ ਰੋਟੀ-ਸਬਜ਼ੀ ਵਾਲੀ ਥਾਲੀ ਬਦਲੀ, ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਦਾ ਵਧਿਆ ਰੁਝਾਨ
ਇਹ ਵੀ ਪੜ੍ਹੋ : 600 ਕਰਮਚਾਰੀਆਂ ਨੂੰ ਲੱਗਾ ਝਟਕਾ, ਵਿਦੇਸ਼ੀ ਕੰਪਨੀ ਨੇ ਅਚਾਨਕ ਨੋਕਰੀਓਂ ਕੱਢ'ਤੇ ਭਾਰਤੀ ਮੁਲਾਜ਼ਮ
ਜੈਪਟੋ ਦੇ ਮੁੱਖ ਕਾਰੋਬਾਰੀ ਅਧਿਕਾਰੀ ਦੇਵੇਂਦਰ ਮੀਲ ਨੇ ਕਿਹਾ ਕਿ ਤਿਉਹਾਰੀ ਖਰੀਦਦਾਰੀ ਹੁਣ ਛੋਟੇ ਤਿਉਹਾਰਾਂ ਤੱਕ ਵੀ ਫੈਲ ਰਹੀ ਹੈ। ਉੱਥੇ ਹੀ ਸਨੈਪਡੀਲ ਦੇ ਸੀ. ਈ. ਓ. ਅਚਿੰਤ ਸੇਤੀਆ ਨੇ ਕਿਹਾ ਕਿ ਗੈਰ-ਮਹਾਨਗਰੀ ਬਾਜ਼ਾਰਾਂ ’ਚ ਕੀਮਤ ਅਤੇ ਗੁਣਵੱਤਾ ਨੂੰ ਪਹਿਲ ਦਿੱਤੀ ਜਾ ਰਹੀ ਹੈ। ਸਨੈਪਡੀਲ ਦੀ 80 ਫੀਸਦੀ ਤੋਂ ਵੱਧ ਵਿਕਰੀ ਇਨ੍ਹਾਂ ਹੀ ਖੇਤਰਾਂ ਤੋਂ ਆਉਂਦੀ ਹੈ। ਮੀਸ਼ੋ ਅਨੁਸਾਰ ਰੱਖੜੀ ’ਚ ਉਸ ਦੇ 73 ਫੀਸਦੀ ਆਰਡਰ ਗੈਰ-ਮਹਾਨਗਰੀ ਬਾਜ਼ਾਰਾਂ ਤੋਂ ਆਏ।
ਇਹ ਵੀ ਪੜ੍ਹੋ : SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਸਰਕਾਰ ਨੇ 10 ਦਿਨਾਂ ’ਚ 17 ਸ਼ਹਿਰਾਂ ’ਚ 4,000 ਟਨ ਬਫਰ ਪਿਆਜ਼ ਵੇਚਿਆ
NEXT STORY