ਨਵੀਂ ਦਿੱਲੀ - ਕੇਂਦਰ ਸਰਕਾਰ 2 ਲੱਖ ਰੁਪਏ ਜਿੱਤਣ ਦਾ ਮੌਕਾ ਦੇ ਰਹੀ ਹੈ। ਇਸ ਇਨਾਮੀ ਰਕਮ ਨੂੰ ਜਿੱਤਣ ਲਈ, ਤੁਹਾਨੂੰ ਦੋ ਮੁਕਾਬਲਿਆਂ ਵਿਚ ਹਿੱਸਾ ਲੈਣਾ ਪਵੇਗਾ। ਇਹ ਮੁਕਾਬਲਾ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਕਰਵਾਇਆ ਜਾ ਰਿਹਾ ਹੈ।
ਸਰਕਾਰ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਹ 2 ਲੱਖ ਰੁਪਏ ਦੀ ਇਨਾਮੀ ਰਕਮ ਜਿੱਤਣ ਲਈ ਤੁਹਾਨੂੰ ਦੋ ਮੁਕਾਬਲਿਆਂ ਵਿਚ ਭਾਗ ਲੈਣਾ ਪਵੇਗਾ। ਆਓ ਜਾਣਦੇ ਹਾਂ ਇਸ ਬਾਰੇ ਹੋਰ ਜਾਣਕਾਰੀ
ਤੁਸੀਂ World No-Tobacco Day 'ਤੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਇਕ ਸ਼ਾਰਟ ਫਿਲਮਾਂ ਬਣਾ ਸਕਦੇ ਹੋ। ਇਹ ਛੋਟੀ ਫਿਲਮ ਘੱਟੋ ਘੱਟ 30 ਸਕਿੰਟ ਅਤੇ ਵੱਧ ਤੋਂ ਵੱਧ 60 ਸਕਿੰਟ ਦੀ ਹੋਣੀ ਚਾਹੀਦੀ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਛੱਡ ਕੇ 18 ਸਾਲ ਤੋਂ ਵੱਧ ਉਮਰ ਦੇ / ਨਾਗਰਿਕ (31 ਮਈ, 2003 ਨੂੰ ਜਾਂ ਇਸ ਤੋਂ ਪਹਿਲਾਂ ਪੈਦਾ ਹੋਏ) ਨਾਗਰਿਕ ਇਸ ਮੁਕਾਬਲੇ ਵਿਚ ਹਿੱਸਾ ਲੈ ਸਕਦੇ ਹਨ।
ਇਨਾਮ ਲਈ ਰਾਸ਼ੀ
ਪਹਿਲਾ ਇਨਾਮ - 2 ਲੱਖ ਰੁਪਏ
ਦੂਜਾ ਇਨਾਮ - 1.50 ਲੱਖ ਰੁਪਏ
ਤੀਜਾ ਇਨਾਮ - 1 ਲੱਖ ਰੁਪਏ
ਹੋਰ ਪੁਰਸਕਾਰ: 10,000 ਰੁਪਏ 10 ਵਿਅਕਤੀਆਂ ਲਈ।
ਵਧੇਰੇ ਜਾਣਕਾਰੀ ਲਈ https://www.mygov.in/task/short-film-making-contest 'ਤੇ ਜਾਓ।
ਮਹੱਤਵਪੂਰਨ ਤਾਰੀਖ
ਅਰੰਭਕ ਮਿਤੀ: 31 ਮਈ, 2021
ਜਮ੍ਹਾ ਕਰਨ ਦੀ ਆਖਰੀ ਤਾਰੀਖ: 30 ਜੂਨ, 2021
ਲੇਖ ਮੁਕਾਬਲਾ
ਭਾਰਤ ਸਰਕਾਰ ਨੇ ਵਿਸ਼ਵ ਨੋ-ਤੰਬਾਕੂ ਦਿਵਸ 2021 ਦੇ ਮੌਕੇ 'ਤੇ ਲੇਖ ਮੁਕਾਬਲੇ ਦਾ ਵੀ ਐਲਾਨ ਕੀਤਾ ਹੈ। ਤੁਸੀਂ ਇਸ ਮੁਕਾਬਲੇ ਵਿਚ 25 ਹਜ਼ਾਰ ਰੁਪਏ ਜਿੱਤ ਸਕਦੇ ਹੋ।
ਲੇਖ ਮੁਕਾਬਲੇ ਲਈ ਜ਼ਰੂਰੀ ਸ਼ਰਤਾਂ
8 ਵੀਂ, 9 ਵੀਂ, 10 ਵੀਂ, 11 ਵੀਂ , 12 ਵੀਂ ਅਤੇ ਕਾਲਜ ਵਿਦਿਆਰਥੀਆਂ (ਅੰਡਰ ਗ੍ਰੈਜੂਏਟ) ਲਈ ਹੈ। ਲੇਖ 1000 ਸ਼ਬਦਾਂ ਦੀ ਸੀਮਾ ਦੇ ਅੰਦਰ ਹੋਣਾ ਚਾਹੀਦਾ ਹੈ, ਨਹੀਂ ਤਾਂ ਵਧੇਰੇ ਸ਼ਬਦ ਹੋਣ ਕਾਰਨ ਇਹ ਰੱਦ ਕਰ ਦਿੱਤਾ ਜਾਵੇਗਾ। ਲੇਖ ਜਮ੍ਹਾ ਕਰਨ ਦੀ ਆਖਰੀ ਤਾਰੀਖ: 18 ਜੂਨ, 2021 ਹੈ। ਵਧੇਰੇ ਜਾਣਕਾਰੀ ਲਈ https://www.mygov.in/task/essay-writing-competition/ ਤੇ ਜਾਉ।
ਇਹ ਵੀ ਪੜ੍ਹੋ: ਸੋਨੇ ’ਚ ਨਿਵੇਸ਼ ਕਾਇਮ ਰੱਖੋ, ਸਵਾ ਲੱਖ ਰੁਪਏ ਤੱਕ ਜਾ ਸਕਦੀ ਹੈ ਕੀਮਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 9 ਪੈਸੇ ਟੁੱਟਿਆ
NEXT STORY