ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਆਇਸ਼ਰ ਮੋਟਰਸ ਦਾ ਮੁਨਾਫਾ 2.4 ਫੀਸਦੀ ਵਧ ਕੇ 533 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਆਇਸ਼ਰ ਮੋਟਰਸ ਦਾ ਮੁਨਾਫਾ 520.5 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਆਇਸ਼ਰ ਮੋਟਰਸ ਦੀ ਆਮਦਨ 3.2 ਫੀਸਦੀ ਵਧ ਕੇ 2,341 ਕਰੋੜ ਰੁਪਏ ਹੋ ਗਈ ਹੈ। ਵਿੱਤੀ ਸਾਲ 2018 ਦੀ ਤਿਮਾਹੀ 'ਚ ਆਇਸ਼ਰ ਮੋਟਰਸ ਦੀ ਆਮਦਨ 2,269 ਕਰੋੜ ਰੁਪਏ ਰਹੀ ਹੈ।
ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਆਇਸ਼ਰ ਮੋਟਰਸ ਦਾ ਐਬਿਟਡਾ 707.2 ਕਰੋੜ ਰੁਪਏ ਤੋਂ ਘਟ ਕੇ 679.2 ਕਰੋੜ ਰੁਪਏ ਰਿਹਾ ਹੈ। ਸਾਲ ਦਰ ਸਾਲ ਆਧਾਰ 'ਤੇ ਆਇਸ਼ਰ ਮੋਟਰਸ ਦਾ ਐਬਿਟਡਾ ਮਾਰਜਨ 31.2 ਫੀਸਦੀ ਤੋਂ ਘਟ ਕੇ 29 ਫੀਸਦੀ ਹੋ ਗਿਆ ਹੈ।
ਨੌਕਰੀਪੇਸ਼ਾ ਲੋਕਾਂ ਨੂੰ ਮਿਲੇਗਾ ਤੋਹਫਾ, PF 'ਤੇ ਹੋ ਸਕਦੈ ਵੱਡਾ ਫੈਸਲਾ!
NEXT STORY