ਮਹਿਲ ਕਲਾਂ, (ਹਮੀਦੀ)– ਪਾਵਰਕਾਮ ਐਂਡ ਟਰਾਂਸਕੋ ਯੂਨੀਅਨ ਸਟਾਫ ਡਿਵੀਜ਼ਨ ਮਹਿਲ ਕਲਾਂ ਅਤੇ ਸਬ ਡਿਵੀਜ਼ਨ ਠੁੱਲੀਵਾਲ ਨਾਲ ਸੰਬੰਧਿਤ ਸਮੂਹ ਪੈਨਸ਼ਨਰਾਂ ਦੀ ਡਿਵੀਜ਼ਨ ਪੱਧਰੀ ਮੀਟਿੰਗ ਡਿਵੀਜ਼ਨ ਪ੍ਰਧਾਨ ਇੰਜੀ. ਕੇਵਲ ਸਿੰਘ ਪੰਡੋਰੀ ਦੀ ਅਗਵਾਈ ਹੇਠ ਅਨਾਜ ਮੰਡੀ ਮਹਿਲ ਕਲਾਂ ਵਿੱਚ ਹੋਈ। ਮੀਟਿੰਗ ਵਿੱਚ ਸੂਬਾ ਵਿੱਤ ਸਕੱਤਰ ਇੰਜੀ. ਸੁਖਜੰਟ ਸਿੰਘ ਬਰਨਾਲਾ, ਸਰਕਲ ਸਕੱਤਰ ਸਾਧੂ ਸਿੰਘ ਬੜੀ, ਸਰਕਲ ਪ੍ਰਧਾਨ ਹਰਭੋਲ ਸਿੰਘ ਠੀਕਰੀਵਾਲ, ਮੀਤ ਪ੍ਰਧਾਨ ਬਿੱਖਰ ਸਿੰਘ ਛੀਨੀਵਾਲ ਅਤੇ ਡਿਵੀਜ਼ਨ ਮਹਿਲ ਕਲਾਂ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਕਲਾਲ ਮਾਜਰਾ ਸਮੇਤ ਸਾਰੇ ਆਗੂਆਂ ਨੇ ਸ਼ਾਮਲ ਹੋ ਕੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਬਕਾਇਆ ਮੰਗਾਂ ਤੇ ਚਰਚਾ ਕੀਤੀ। ਉਨ੍ਹਾਂ ਨੇ ਜ਼ੋਰ ਦਿੱਤਾ ਕਿ 31-12-2015 ਤੋਂ ਪਹਿਲਾਂ ਵਾਲੇ ਪੈਨਸ਼ਨਰਾਂ ਦੀ ਪੈਨਸ਼ਨ 2.59 ਗੁਣਾਕ ਨਾਲ ਸੁਧਾਰੀ ਜਾਵੇ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ, ਰੁਕਿਆ ਹੋਇਆ 16/- ਮਹਿੰਗਾਈ ਭੱਤਾ ਮੁਹੱਈਆ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਏਰੀਅਰ ਯਕਮੁਸ਼ਤ ਬਕਾਇਆ ਜਾਰੀ ਕੀਤਾ ਜਾਵੇ, 200/- ਰੁਪਏ ਜੰਜੀਆ ਟੈਕਸ ਕੱਟਣਾ ਬੰਦ ਹੋਵੇ ਅਤੇ ਸੱਤਵੇਂ ਪੇ ਕਮਿਸ਼ਨ ਦੀ ਮਨਜ਼ੂਰੀ ਲਟਕਾਏ ਨਾ ਜਾਵੇ।
ਆਗੂਆਂ ਨੇ ਮਹਿੰਗਾਈ ਵਧਣ ਅਤੇ ਪੈਨਸ਼ਨ ਵਾਧੇ ਨਾ ਹੋਣ ਕਾਰਨ ਪੈਨਸ਼ਨਰਾਂ ਦੀ ਆਰਥਿਕ ਤੰਗੀ ਤੇ ਚਿੰਤਾ ਜਤਾਈ ਅਤੇ ਮਾਨਯੋਗ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ। ਕੇਂਦਰ ਸਰਕਾਰ ਤੋਂ ਚਾਰ ਲੇਬਰ ਕੋਡ, ਬਿਜਲੀ ਸੋਧ ਬਿੱਲ 2025 ਅਤੇ ਹੋਰ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ 4 ਅਪ੍ਰੈਲ ਨੂੰ ਬਰਨਾਲਾ ਵਿੱਚ ਹੋਣ ਵਾਲੀ ਸਾਂਝੀ ਕਨਵੈਂਸ਼ਨ ਅਤੇ 10 ਅਪ੍ਰੈਲ ਨੂੰ ਪਟਿਆਲਾ ਹੈੱਡਕੁਆਰਟਰ ਅੱਗੇ ਵੱਡੇ ਧਰਨੇ ਵਿੱਚ ਕਾਫਲਿਆਂ ਸਮੇਤ ਪਹੁੰਚਣ। ਸੁਰਜੀਤ ਸਿੰਘ ਸੀਤਾ ਖਿਆਲੀ, ਸ਼ਮਸ਼ੇਰ ਸਿੰਘ ਹਮੀਦੀ, ਬਿੱਕਰ ਸਿੰਘ ਖਿਆਲੀ, ਮਹਿੰਦਰ ਸਿੰਘ, ਗੋਬਿੰਦ ਸਿੰਘ, ਅਵਤਾਰ ਸਿੰਘ, ਮਘਰ ਸਿੰਘ, ਜਗਦੇਵ ਸਿੰਘ ਕੁਰੜ, ਹਰਜੋਧਨ ਸਿੰਘ ਮਾਂਗੇਵਾਲ, ਜਗਦੇਵ ਸਿੰਘ ਸਹੌਰ, ਅਜੈਬ ਸਿੰਘ ਛਾਪਾ, ਪਾਰਸ ਮਹਿਲ ਕਲਾਂ, ਜਗਸੀਰ ਸਿੰਘ ਝੋਰੜ, ਦਰਸ਼ਨ ਸਿੰਘ ਕਲਾਲ ਮਾਜਰਾ, ਬਿਕਰ ਸਿੰਘ ਛੀਨੀਵਾਲ, ਜਗਮੇਲ ਸਿੰਘ ਛੀਨੀਵਾਲ, ਹਰਮੇਲ ਸਿੰਘ ਗੋਬਿੰਦਗੜ੍ਹ, ਬਲਦੇਵ ਸਿੰਘ ਬਰਨਾਲਾ, ਸਿਆਮ ਸਿੰਘ ਖੇੜੀ, ਅਮਰੀਕ ਸਿੰਘ ਸਹੌਰ, ਮਹਿੰਦਰ ਕੌਰ ਸਹੌਰ, ਪਰਮਜੀਤ ਕੌਰ ਕੁਰੜ, ਰਜਿੰਦਰਪਾਲ ਕੌਰ ਨਿਹਾਲੂਵਾਲ, ਚਮਕੌਰ ਸਿੰਘ, ਸ਼ਿੰਗਾਰਾ ਸਿੰਘ, ਸੁਖਦੇਵ ਸਿੰਘ, ਅਮਰੀਕ ਸਿੰਘ ਸਹੌਰ ਅਤੇ ਸਾਧੂ ਸਿੰਘ ਨੇ ਇਕਜੁੱਟ ਹੋ ਕੇ ਲੜਾਈ ਜਾਰੀ ਰੱਖਣ ਦਾ ਫੈਸਲਾ ਕੀਤਾ।
ਨੂਰਪੁਰ ਕਾਲੋਨੀ 'ਚ ਦੋ ਨੇਪਾਲੀ ਪਰਿਵਾਰਾਂ ਵਿਚਾਲੇ ਖੂਨੀ ਝੜਪ, 2 ਔਰਤਾਂ ਸਮੇਤ 4 ਜ਼ਖਮੀ
NEXT STORY