ਨਵੀਂ ਦਿੱਲੀ (ਇੰਟ.) – ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਅਤੇ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਉਨ੍ਹਾਂ ਦੀ ਕੰਪਨੀ ਟੈਸਲਾ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਕ ਰਿਪੋਰਟ ਮੁਤਾਬਕ ਟੈਸਲਾ ਦੇ 10 ਫੀਸਦੀ ਕਰਮਚਾਰੀਆਂ ਦੀ ਨੌਕਰੀ ਜਾ ਸਕਦੀ ਹੈ ਯਾਨੀ ਉਹ ਬੇਰੁਜ਼ਗਾਰਾ ਹੋ ਸਕਦੇ ਹਨ। ਐਲਨ ਮਸਕ ਨੇ ਇਕ ਇੰਟਰਨਲ ਈ-ਮੇਲ ’ਚ ਖੁਦ ਇਸ ਗੱਲ ਦੇ ਸੰਕੇਤ ਦਿੱਤੇ ਹਨ।
ਟੈਸਲਾ ਦੇ ਚੀਫ ਐਗਜ਼ੀਕਿਊਟਿਵ ਆਫਿਸਰ (ਸੀ. ਈ. ਓ.) ਐਲਨ ਮਸਕ ਨੇ ਕਿਹਾ ਕਿ ਉਨ੍ਹਾਂ ਨੂੰ ਅਰਥਵਿਵਸਥਾ ਦੀ ਸਥਿਤੀ ਨੂੰ ਲੈ ਕੇ ਕਾਫੀ ਬੁਰਾ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਟੈਸਲਾ ਨੂੰ ਕਰੀਬ 10 ਫੀਸਦੀ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ : ਪੁਰਾਣੇ ਮਾਮਲਿਆਂ ਦੀ ਛਾਣਬੀਣ ਕਰ ਰਿਹਾ ਹੈ GST ਵਿਭਾਗ, ਮੁੜ ਭੇਜੇ ਜਾ ਸਕਦੇ ਹਨ ਨੋਟਿਸ
ਦੁਨੀਆ ਭਰ ’ਚ ਹਾਇਰਿੰਗ ਰੋਕਣ ਨੂੰ ਲੈ ਕੇ ਕੀਤੀ ਈ-ਮੇਲ
ਮਸਕ ਨੇ ਟੈਸਲਾ ਦੇ ਅਧਿਕਾਰਆਂ ਨੂੰ ਇਕ ਈ-ਮੇਲ ਲਿਖ ਕੇ ‘ਦੁਨੀਆ ਭਰ ’ਚ ਹਾਇਰਿੰਗ ਰੋਕਣ’ ਨੂੰ ਕਿਹਾ ਹੈ। ਹਾਲਾਂਕਿ ਟੈਸਲਾ ਵਲੋਂ ਇਸ ਬਾਰੇ ਤੁਰੰਤ ਕੋਈ ਜਵਾਬ ਨਹੀਂ ਮਿਲ ਸਕਿਆ ਹੈ। ਮਸਕ ਨੇ ਇਸ ਹਫਤੇ ਹੀ ਕਰਮਚਾਰੀਆਂ ਨੂੰ ਆਫਿਸ ਪਰਤਣ ਜਾਂ ਕੰਪਨੀ ਛੱਡਣ ਲਈ ਕਿਹਾ ਸੀ। ਟੈਸਾ ਦੇ ਮੁਖੀ ਨੇ ਵੀਰਵਾਰ ਦੀ ਰਾਤ ਨੂੰ ਕਰਮਚਾਰੀਆਂ ਨੂੰ ਈ-ਮੇਲ ਲਿਖ ਕੇ ਕਿਹਾ ਸੀ ਕਿ ਟੈਸਲਾ ’ਚ ਹਰਕ ਵਿਅਕਤੀ ਨੂੰ ਹਫਤੇ ’ਚ ਘੱਟ ਤੋਂ ਘੱਟ 40 ਘੰਟੇ ਅਾਫਿਸ ’ਚ ਬਿਤਾਉਣੇ ਹੋਣਗੇ।
ਉਨ੍ਹਾਂ ਨੇ ਲਿਖਿਆ ਕਿ ਜੇ ਕਰਮਚਾਰੀ ਕੰਮ ’ਤੇ ਨਹੀਂ ਪਰਤਦੇ ਹਨ ਤਾਂ ਅਜਿਹਾ ਮੰਨ ਲਿਆ ਜਾਵੇਗਾ ਕਿ ਉਨ੍ਹਾਂ ਨੇ ਰਿਜ਼ਾਈਨ ਕਰ ਦਿੱਤਾ ਹੈ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਮਸਕ ਟੈਸਲਾ ਦੀ ਯੂ. ਐੱਸ. ਪੀ. ਨੂੰ ਬਣਾਈ ਰੱਖਣ ਲਈ ਲਗਾਤਾਰ ਕਦਮ ਉਠਾ ਰਹੇ ਹਨ।
ਇਹ ਵੀ ਪੜ੍ਹੋ : Vistara 'ਤੇ DGCA ਦੀ ਕਾਰਵਾਈ, ਲਗਾਇਆ 10 ਲੱਖ ਦਾ ਜੁਰਮਾਨਾ...ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਟਾਟਾ ਬਣਾਏਗੀ ਇੰਟਰਨੈਸ਼ਨਲ ਏਅਰਪੋਰਟ, ਦਿੱਗਜ਼ ਕੰਪਨੀਆਂ ਨੂੰ ਪਛਾੜ ਕੇ ਹਾਸਲ ਕੀਤਾ ਠੇਕਾ
NEXT STORY