ਜਲੰਧਰ (ਬਿਜ਼ਨੈੱਸ ਡੈਸਕ) – ਕੇਂਦਰੀ ਇਨਡਾਇਰੈਕਟ ਟੈਕਸ ਬੋਰਡ ਨੇ ਡਾਟਾ ਐਨਾਲਿਸਿਸ ’ਚ ਕਾਰੋਬਾਰੀਆਂ ਦੀ ਆਮਦਨ ਅਤੇ ਪੁਰਾਣੀ ਰਿਟਰਨ ’ਚ ਅਨਿਯਮਿਤਤਾਵਾਂ ਪਾਏ ਜਾਣ ਤੋਂ ਬਾਅਦ ਜੀ. ਐੱਸ. ਟੀ. ਵਿਭਾਗ 2018-19 ਦੇ ਮਾਮਲਿਆਂ ਦੀ ਛਾਂਟੀ ਕਰ ਰਿਹਾ ਹੈ।
ਇਕ ਮੀਡੀਆ ਰਿਪੋਰਟ ਮੁਤਾਬਕ ਮਾਮਲੇ ਨਾਲ ਜੁੜੇ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਕਾਰੋਬਾਰੀਆਂ ਵਲੋਂ ਦਾਖਲ ਜੀ. ਐੱਸ. ਟੀ. ਰਿਟਰਨ ਦਾ ਮਿਲਾਨ ਦੂਜੇ ਸ੍ਰੋਤਾਂ ਤੋਂ ਸਰਕਾਰ ਕੋਲ ਮੌਜੂਦ ਜਾਣਕਾਰੀਆਂ ਨਾਲ ਮਿਲਾਨ ਕੀਤਾ ਗਿਆ ਹੈ।
ਇਸੇ ਕ੍ਰਮ ’ਚ ਲੋਕਾਂ ਵਲੋਂ ਿਦੱਤੀ ਗਈ ਜਾਣਕਾਰੀ ’ਚ ਫਰਕ ਦਿਖਾਈ ਦੇ ਰਿਹਾ ਹੈ। ਇਹੀ ਕਾਰਨ ਹੈ ਕਿ ਵਿਭਾਗ ਅਜਿਹੇ ਮਾਮਲਿਆਂ ਦੀ ਪਛਾਣ ਕਰ ਕੇ ਨੋਟਿਸ ਭੇਜਣ ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ : 1 ਜੂਨ ਤੋਂ ਬਦਲਣਗੇ ਇਹ ਵੱਡੇ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
ਜੀ. ਐੱਸ. ਟੀ. ਰਿਟਰਨ ’ਚ ਪਾਇਆ ਗਿਆ ਫਰਕ
ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਵਿਭਾਗ ਨੇ ਕਾਰੋਬਾਰੀਆਂ ਦੇ ਆਈ. ਟੀ. ਆਰ. ਅਤੇ ਜੀ. ਐੱਸ. ਟੀ. ਰਿਟਰਨ ’ਚ ਵੀ ਫਰਕ ਦੇਣ ਨੂੰ ਮਿਲ ਰਿਹਾ ਹੈ। ਇਹ ਨੋਟਿਸ ਅਗਲੇ ਦੋ ਮਹੀਨਿਆਂ ’ਚ ਕਾਰੋਬਾਰੀਆਂ ਨੂੰ ਭੇਜੇ ਜਾ ਸਕਦੇ ਹਨ।
ਜਾਣਕਾਰੀ ਮੁਤਾਬਕ ਇਸ ਤੋਂ ਪਿਛਲੇ ਵਿੱਤੀ ਸਾਲ ਯਾਨੀ 2017-18 ਦੇ ਕਰੀਬ 35 ਹਜ਼ਾਰ ਰਿਟਰਨ ਦੀ ਛਾਂਟੀ ਜਾਰੀ ਹੈ। ਛਾਂਟੀ ਲਈ ਦੇਸ਼ ਭਰ ਦੇ ਅਧਿਕਾਰੀਆਂ ਨੂੰ ਗਾਈਡਲਾਈਨਜ਼ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਮਾਹਰਾਂ ਮੁਤਾਬਕ ਆਮ ਤੌਰ ’ਤੇ ਟੈਕਸਦਾਤਾ ਮੁਲਾਂਕਣ ਜਾਂ ਫਿਰ ਟੈਕਸ ਨੋਟਿਸ ਤੋਂ ਡਰਦੇ ਹਨ।
ਅਜਿਹੇ ’ਚ ਕਿਸੇ ਵੀ ਤਰ੍ਹਾਂ ਦਾ ਨੋਟਿਸ ਮਿਲਣ ’ਤੇ ਟੈਕਸਦਾਤਾ ਨੂੰ ਇਸ ਨੂੰ ਬਿਲਕੁੱਲ ਆਮ ਪ੍ਰਕਿਰਿਆ ਦੇ ਤੌਰ ’ਤੇ ਲੈਣਾ ਚਾਹੀਦਾ ਹੈ ਅਤੇ ਬਜਾਏ ਜਾਣਕਾਰੀ ਲੁਕਾਉਣ ਦੇ ਛਾਂਟੀ ਪ੍ਰਕਿਰਿਆ ਦਾ ਸਮਰਥਨ ਕਰਦੇ ਹੋਏ ਸਾਰੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ।
ਇਸ ਸਹਿਯੋਗ ਨਾਲ ਉਨ੍ਹਾਂ ਨੂੰ ਵਿਭਾਗ ਦੇ ਨਾਲ ਸਹਿਯੋਗ ਕਰਨ ਵਾਲੇ ਅਸਲ ਅਤੇ ਈਮਾਨਦਾਰ ਟੈਕਸਦਾਤਾ ਦੇ ਤੌਰ ’ਤੇ ਆਪਣਾ ਮਾਮਲਾ ਸਥਾਪਿਤ ਕਰਨ ’ਚ ਮਦਦ ਮਿਲੇਗੀ।
ਇਹ ਵੀ ਪੜ੍ਹੋ : PM ਮੋਦੀ ਨੇ 10 ਕਰੋੜ ਤੋਂ ਵੱਧ ਕਿਸਾਨਾਂ ਲਈ ਜਾਰੀ ਕੀਤੇ 21 ਹਜ਼ਾਰ ਕਰੋੜ ਰੁਪਏ
ਕਿਵੇਂ ਕੰਮ ਕਰਦਾ ਹੈ ਕੇਂਦਰੀ ਇਨਡਾਇਰੈਕਟ ਟੈਕਸ ਬੋਰਡ
ਕੇਂਦਰੀ ਇਨਡਾਇਰੈਕਟ ਟੈਕਸ ਬੋਰਡ ਦੇ ਛਾਂਟੀ ਵਿਭਾਗ ਦਾ ਕੰਮ ਟੈਕਸਦਾਤਿਆਂ ਵਲੋਂ ਫਾਈਲ ਕੀਤੇ ਗਏ ਰਿਟਰਨ ਦੀ ਜਾਂਚ ਕਰਨਾ ਹੁੰਦਾ ਹੈ। ਇਸ ਲਈ ਵਿਭਾਗ ਨੂੰ ਈ-ਵੇ ਬਿੱਲ, ਈ-ਇਨਵਾਇਸ, ਟੀ. ਡੀ. ਐੱਸ., ਟੀ. ਸੀ. ਐੱਸ. ਵਰਗੀਆਂ ਚੀਜ਼ਾਂ ਨਾਲ ਰਿਟਰਨ ਦਾ ਮਿਲਾਨ ਕਰਦਾ ਹੈ। ਇਸ ਕੰਮ ਲਈ ਐਡਵਾਾਂਸ ਐਨਾਲਿਟਿਸ ਇਨ੍ਹਾਂ ਇਨਡਾਇਰੈਕਟ ਟੈਕਸ ਦਾ ਸਹਾਰਾ ਲਿਆ ਜਾਂਦਾ ਹੈ।
ਬਿਜ਼ਨੈੱਸ ਇੰਟੈਲੀਜੈਂਸ ਐਂਡ ਫ੍ਰਾਡ ਐਨਾਲਿਸਿਸ ਯਾਨੀ ‘ਬੀ. ਆਈ. ਐੱਫ. ਏ.’ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀ ਜਾਂਚ ਅਤੇ ਆਡਿਟ ’ਚ ਡਾਟਾ ਐਨਾਲਿਸਿਸ ਦੀ ਅਹਿਮ ਭੂਮਿਕਾ ਰਹਿੰਦੀ ਹੈ। ਡਾਟਾ ਐਨਾਲਿਸਿਸ ਸਬੰਧਤ ਜਾਣਕਾਰੀ ਦੇ ਆਧਾਰ ’ਤੇ ਵਿਭਾਗ ਦੀ ਮਦਦ ਕਰਦਾ ਹੈ ਅਤੇ ਅੱਜ ਦੇ ਦੌਰ ਦੇ ਵਿਭਾਗ ਇਸ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੀ ਖਾਮੀ ਜਾਂ ਬਕਾਇਆ ਡਾਟਾ ਦਾ ਪਤਾ ਲਗਾਉਣ ਲਈ ਬਿਹਤਰ ਤਰੀਕੇ ਨਾਲ ਕੰਮ ਕਰਦੇ ਹਨ।
ਇਹ ਵੀ ਪੜ੍ਹੋ : Kia ਦੀ ਜ਼ਬਰਦਸਤ ਇਲੈਕਟ੍ਰਾਨਿਕ ਕਾਰ ਭਾਰਤ 'ਚ ਹੋਈ ਲਾਂਚ, ਜਾਣੋ ਖ਼ਾਸੀਅਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
ਮਹਿੰਗਾਈ ਨਾਲ ਜੂਝ ਰਹੇ ਲੋਕਾਂ ਲਈ ਰਾਹਤ ਦੀ ਖ਼ਬਰ, ਜਲਦ ਕੱਚੇ ਤੇਲ ਦਾ ਉਤਪਾਦਨ ਵਧਾਏਗਾ ਓਪੇਕ
NEXT STORY