ਇਸਲਾਮਾਬਾਦ — ਪਾਕਿਸਤਾਨ ਗੰਭੀਰ ਆਰਥਿਕ ਸੰਕਟ 'ਚੋਂ ਗੁਜ਼ਰ ਰਿਹਾ ਹੈ ਅਤੇ ਉਸ ਦਾ ਵਿਦੇਸ਼ੀ ਮੁਦਰਾ ਭੰਡਾਰ ਸਿਰਫ 3 ਅਰਬ ਡਾਲਰ ਤੱਕ ਰਹਿ ਗਿਆ ਹੈ। ਅਜਿਹੇ 'ਚ ਪਾਕਿਸਤਾਨ ਨੂੰ ਹੁਣ IMF ਨਾਲ ਸਮਝੌਤੇ ਦੀ ਤੁਰੰਤ ਲੋੜ ਹੈ। ਪਰ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ.ਐੱਮ.ਐੱਫ.) ਨੇ ਦੀਵਾਲੀਏ ਹੋਏ ਪਾਕਿਸਤਾਨ ਨੂੰ ਕਰਾਰਾ ਝਟਕਾ ਦੇ ਕੇ ਉਸ ਨੂੰ ਹੋਰ ਡੋਬ ਦਿੱਤਾ ਹੈ। IMF ਨੇ 4 ਸ਼ਰਤਾਂ ਰੱਖੀਆਂ ਹਨ ਅਤੇ ਕਿਹਾ ਹੈ ਕਿ ਪਾਕਿਸਤਾਨ ਨੂੰ ਕਰਜ਼ੇ ਦੀ ਅਗਲੀ ਕਿਸ਼ਤ ਤਾਂ ਹੀ ਮਿਲੇਗੀ ਜੇਕਰ ਇਹ ਸ਼ਰਤ ਮੰਨ ਲਈਆਂ ਜਾਣ। ਪਾਕਿਸਤਾਨ ਨੂੰ ਕਰਜ਼ਾ ਮਿਲਣ 'ਚ ਦੇਰੀ ਹੋਣ ਕਾਰਨ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਿਆ ਡੁੱਬਦਾ ਜਾ ਰਿਹਾ ਹੈ। ਵੀਰਵਾਰ ਨੂੰ ਪਾਕਿਸਤਾਨੀ ਰੁਪਏ ਦੀ ਕੀਮਤ 'ਚ ਕਰੀਬ 19 ਰੁਪਏ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : 60 ਸਾਲਾਂ ਬਾਅਦ ਬਦਲਿਆ Nokia ਨੇ ਆਪਣਾ ਲੋਗੋ, ਜਾਣੋ ਬਦਲਾਅ ਦਾ ਕਾਰਨ
ਇਸ ਤਰ੍ਹਾਂ ਇਕ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕੀਮਤ ਹੁਣ 284.85 'ਤੇ ਪਹੁੰਚ ਗਈ ਹੈ। ਅਜਿਹੇ 'ਚ ਪਾਕਿਸਤਾਨ ਨੂੰ ਹੁਣ IMF ਦੀ ਮਦਦ ਦੀ ਤੁਰੰਤ ਲੋੜ ਹੈ। ਇਸ ਨਾਲ ਨਾ ਸਿਰਫ ਪਾਕਿਸਤਾਨ ਨੂੰ 1.2 ਬਿਲੀਅਨ ਡਾਲਰ ਦੇ ਕਰਜ਼ੇ ਦੀ ਨਵੀਂ ਕਿਸ਼ਤ ਮਿਲੇਗੀ, ਸਗੋਂ ਇਹ ਸਾਊਦੀ ਅਰਬ ਅਤੇ ਯੂਏਈ ਵਰਗੇ ਹੋਰ ਮਿੱਤਰ ਦੇਸ਼ਾਂ ਤੋਂ ਕਰਜ਼ੇ ਲਈ ਰਾਹ ਪੱਧਰਾ ਕਰੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਨੂੰ ਉਮੀਦ ਸੀ ਕਿ 28 ਫਰਵਰੀ ਨੂੰ ਆਈਐਮਐਫ ਨਾਲ ਸਮਝੌਤਾ ਹੋ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ। ਪਾਕਿਸਤਾਨ ਸਰਕਾਰ ਆਈਐਮਐਫ ਨੂੰ ਕਰਜ਼ੇ ਦੀ ਨਵੀਂ ਕਿਸ਼ਤ ਲਈ ਮਨਾਉਣ ਵਿੱਚ ਅਸਮਰੱਥ ਸਾਬਤ ਹੋ ਰਹੀ ਹੈ। ਇਸ ਦੌਰਾਨ ਪਾਕਿਸਤਾਨ 'ਚ ਫਰਵਰੀ 'ਚ ਸਾਲਾਨਾ ਮਹਿੰਗਾਈ ਦਰ 31.55 ਫੀਸਦੀ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ, ਜਦਕਿ ਪਿਛਲੇ ਮਹੀਨੇ ਇਹ 27.6 ਫੀਸਦੀ ਸੀ। ਦੱਸਿਆ ਜਾ ਰਿਹਾ ਹੈ ਕਿ ਭੋਜਨ ਅਤੇ ਟਰਾਂਸਪੋਰਟ ਦੀਆਂ ਕੀਮਤਾਂ 'ਚ ਭਾਰੀ ਵਾਧੇ ਕਾਰਨ ਅਜਿਹਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਹਰੀ ਤੇ ਸਫ਼ੈਦ ਤੋਂ ਬਾਅਦ ਹੁਣ ਨੀਲੀ ਕ੍ਰਾਂਤੀ ਦੇ ਰਸਤੇ ’ਤੇ ਪੰਜਾਬ , ਸਰਕਾਰ ਦੇ ਰਹੀ ਸਹੂਲਤਾਂ
ਡਾਨ ਨੇ ਆਰਿਫ ਹਬੀਬ ਕਾਰਪੋਰੇਸ਼ਨ ਦੇ ਅਨੁਸਾਰ ਰਿਪੋਰਟ ਦਿੱਤੀ ਕਿ ਜੁਲਾਈ 1965 ਤੋਂ ਬਾਅਦ ਉਪਲਬਧ ਅੰਕੜਿਆਂ ਦੇ ਆਧਾਰ 'ਤੇ ਇਹ ਹੁਣ ਤੱਕ ਦਾ ਸਭ ਤੋਂ ਵੱਧ ਸੀਪੀਆਈ ਵਾਧਾ ਹੈ। ਫਰਵਰੀ 2022 'ਚ ਮਹਿੰਗਾਈ 12.2 ਫੀਸਦੀ 'ਤੇ ਪਹੁੰਚ ਗਈ ਸੀ। ਸਾਲਾਨਾ ਆਧਾਰ 'ਤੇ ਸ਼ਹਿਰੀ ਅਤੇ ਪੇਂਡੂ ਖੇਤਰਾਂ 'ਚ ਮਹਿੰਗਾਈ ਵਧ ਕੇ ਕ੍ਰਮਵਾਰ 28.82 ਫੀਸਦੀ ਅਤੇ 35.56 ਫੀਸਦੀ ਹੋ ਗਈ। ਮਹਿੰਗਾਈ ਦਰ ਮਹੀਨੇ-ਦਰ-ਮਹੀਨੇ ਦੇ ਆਧਾਰ 'ਤੇ 4.32 ਫੀਸਦੀ ਵਧੀ ਹੈ।ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕਰਜ਼ੇ ਨੂੰ ਲੈ ਕੇ ਪਾਕਿਸਤਾਨ ਸਰਕਾਰ ਅਤੇ ਆਈਐੱਮਐੱਫ ਵਿਚਾਲੇ ਚੱਲ ਰਹੇ ਮਤਭੇਦਾਂ ਦੇ ਮੱਦੇਨਜ਼ਰ ਕਰਜ਼ਾ ਮਿਲਣਾ ਮੁਸ਼ਕਲ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨੀ ਰੁਪਿਆ ਭਾਰੀ ਦਬਾਅ ਵਿੱਚ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪਾਕਿਸਤਾਨੀ ਰੁਪਿਆ ਇਕ ਡਾਲਰ ਦੇ ਮੁਕਾਬਲੇ 266.11 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਤੋਂ ਪਹਿਲਾਂ ਪਾਕਿਸਤਾਨੀ ਅਧਿਕਾਰੀਆਂ ਨੇ ਦੋਸ਼ ਲਾਇਆ ਸੀ ਕਿ ਆਈਐਮਐਫ ਉਨ੍ਹਾਂ ਨਾਲ ਭਿਖਾਰੀਆਂ ਵਾਂਗ ਸਲੂਕ ਕਰ ਰਿਹਾ ਹੈ, ਨਾ ਕਿ ਮੈਂਬਰ।
ਇਹ ਵੀ ਪੜ੍ਹੋ : RBI ਦਫ਼ਤਰ ਪਹੁੰਚੇ ਬਿਲ ਗੇਟਸ, ਸ਼ਕਤੀਕਾਂਤ ਦਾਸ ਨਾਲ ਕਈ ਮੁੱਦਿਆਂ 'ਤੇ ਕੀਤੀ ਚਰਚਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪਿਛਲੇ ਸਾਲ ਦੇ ਅੰਕੜਿਆਂ ’ਚ ਸੋਧ ਨਾਲ ਤੀਜੀ ਤਿਮਾਹੀ ’ਚ ਨਿਰਮਾਣ ਅਤੇ ਨਿੱਜੀ ਖਪਤ ਘਟੀ : ਨਾਗੇਸ਼ਵਰਨ
NEXT STORY