ਨਵੀਂ ਦਿੱਲੀ - ਕੋਲਕਾਤਾ ਸਥਿਤ ਐੱਫਐੱਮਸੀਜੀ ਕੰਪਨੀ ਇਮਾਮੀ ਨੇ ਵੀਰਵਾਰ ਨੂੰ ਐਲੋਫਰੂਟ ਬਣਾਉਣ ਵਾਲੀ ਐਕਸੀਅਮ ਆਯੁਰਵੇਦ ਵਿੱਚ 26 ਫ਼ੀਸਦੀ ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ ਹੈ। ਕੰਪਨੀ ਇਹ ਹਿੱਸੇਦਾਰੀ ਕਿੰਨੇ ਰੁਪਏ 'ਚ ਖਰੀਦਣ ਦੀ ਯੋਜਨਾ ਕਰ ਰਹੀ ਹੈ, ਦੀ ਜਾਣਕਾਰੀ ਨਹੀਂ ਮਿਲੀ। ਐਕਸਚੇਂਜ ਫਾਈਲਿੰਗ ਵਿੱਚ ਕੰਪਨੀ ਨੇ ਕਿਹਾ ਕਿ ਉਸਨੇ ਐਕਸੀਅਮ ਆਯੁਰਵੇਦ ਵਿੱਚ 26 ਫ਼ੀਸਦੀ ਹਿੱਸੇਦਾਰੀ ਖਰੀਦਣ ਲਈ ਇੱਕ ਨਿਸ਼ਚਤ ਸਮਝੌਤਾ ਕੀਤਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ iPhone 15 ਦੀ ਕੀਮਤ ਨੇ ਉਡਾਏ ਹੋਸ਼, ਇੰਨੇ ਰੁਪਇਆਂ ਦੀ ਭਾਰਤ 'ਚ ਆ ਜਾਵੇਗੀ ਕਾਰ
ਐਕਸੀਅਮ ਆਯੁਰਵੇਦ ਮੁੱਖ ਤੌਰ 'ਤੇ ਐਲੋਵੇਰਾ ਜੂਸ ਵੇਚਦਾ ਹੈ। ਇਸ ਵਿੱਚ ਐਲੋਵੇਰਾ ਦੇ ਗੁੱਦੇ ਅਤੇ ਫਲਾਂ ਦਾ ਮਿਸ਼ਰਣ ਕਈ ਫਲੇਵਰਸ ਵਿੱਚ ਮਿਲਦਾ ਹੈ। ਕੰਪਨੀ ਕੋਲ ਪੀਣ ਵਾਲੇ ਪਦਾਰਥਾਂ ਅਤੇ ਨਿੱਜੀ ਦੇਖਭਾਲ ਵਿੱਚ ਵੀ ਬਹੁਤ ਸਾਰੇ ਉਤਪਾਦ ਹਨ, ਜੋ ਇਸਦੇ ਕਾਰੋਬਾਰ ਵਿੱਚ 15 ਤੋਂ 20 ਫ਼ੀਸਦੀ ਯੋਗਦਾਨ ਪਾਉਂਦੇ ਹਨ। ਇਮਾਮੀ ਦੇ ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਹਰਸ਼ ਵੀ ਅਗਰਵਾਲ ਨੇ ਇੱਕ ਬਿਆਨ ਵਿੱਚ ਕਿਹਾ, “ਐਕਸ਼ਿਅਮ ਆਯੁਰਵੇਦ ਦਾ ਇਕਵਿਟੀ ਵਿੱਚ ਰਣਨੀਤਕ ਨਿਵੇਸ਼ 'ਐਲੋਫਰੂਟ' ਦੇ ਨਾਲ ਜੂਸ ਸ਼੍ਰੇਣੀ ਵਿੱਚ ਇਸਦੀ ਐਂਟਰੀ ਨੂੰ ਦਰਸਾਉਂਦਾ ਹੈ। ਸਿਹਤ ਅਤੇ ਤੰਦਰੁਸਤੀ ਅੱਜ ਖਪਤਕਾਰਾਂ ਲਈ ਮੁੱਖ ਸ਼ਬਦ ਹੈ, ਅਸੀਂ ਇਸ ਖੇਤਰ ਵਿੱਚ ਬਹੁਤ ਸੰਭਾਵਨਾਵਾਂ ਦੇਖਦੇ ਹਾਂ।'
ਇਹ ਵੀ ਪੜ੍ਹੋ : UK ’ਚ ਡੂੰਘਾ ਹੋਣ ਲੱਗਾ ਆਰਥਿਕ ਸੰਕਟ, ਕੰਪਨੀਆਂ ਨੇ ਸ਼ੁਰੂ ਕੀਤੀ ਵਰਕਰਾਂ ਦੀ ਛਾਂਟੀ
ਉਸਨੇ ਕਿਹਾ ਕਿ ਇਹ ਕਦਮ ਉਹਨਾਂ ਸ਼੍ਰੇਣੀਆਂ ਅਤੇ ਬ੍ਰਾਂਡਾਂ ਵਿੱਚ ਨਿਵੇਸ਼ ਕਰਨ ਦੀ ਕਾਰਪੋਰੇਟ ਰਣਨੀਤੀ ਦੇ ਅਨੁਸਾਰ ਹੈ, ਜਿਹਨਾਂ ਵਿੱਚ ਨਾ ਸਿਰਫ਼ ਮੌਜੂਦਾ ਕਾਰੋਬਾਰ ਨਾਲ ਤਾਲਮੇਲ ਹੈ, ਬਲਕਿ ਵਿਕਾਸ ਦੀ ਸੰਭਾਵਨਾ ਵੀ ਹੈ। ਅਗਰਵਾਲ ਨੇ ਕਿਹਾ, “ਅਸੀਂ ਬ੍ਰਾਂਡ ਵਿੱਚ ਅਰਥਪੂਰਨ ਮੁੱਲ ਜੋੜਨ ਦੀ ਉਮੀਦ ਕਰਦੇ ਹਾਂ। Axium ਦੀ ਹਰਿਆਣਾ ਦੇ ਅੰਬਾਲਾ ਵਿੱਚ ਆਪਣੀ ਨਿਰਮਾਣ ਇਕਾਈ ਹੈ ਅਤੇ ਕੰਪਨੀ 160 ਕਰੋੜ ਰੁਪਏ ਦੀ ਲਾਗਤ ਨਾਲ ਜੰਮੂ ਦੇ ਕਠੂਆ ਵਿੱਚ ਇੱਕ ਪੂਰੀ ਤਰ੍ਹਾਂ ਸਵੈਚਾਲਿਤ ਨਿਰਮਾਣ ਯੂਨਿਟ ਬਣਾ ਰਹੀ ਹੈ। ਐਕਸਚੇਂਜ ਫਾਈਲਿੰਗਜ਼ ਦੇ ਅਨੁਸਾਰ ਸਾਲ 2022-23 ਵਿੱਚ ਐਕਸੀਅਮ ਆਯੁਰਵੇਦ ਦਾ ਟਰਨਓਵਰ 129 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : ਇੰਤਜ਼ਾਰ ਖ਼ਤਮ: Flipkart 'ਤੇ ਇਸ ਦਿਨ ਤੋਂ ਸ਼ੁਰੂ ਹੋ ਰਹੀ Big Billion Days Sale, ਮਿਲਣਗੇ ਵੱਡੇ ਆਫ਼ਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਨੈਪਚੈਟ ਦੀ ਪੇਰੈਂਟ ਕੰਪਨੀ ਸਨੈਪ ਦੇ AR ਡਿਵੀਜ਼ਨ ’ਤੇ ਲੱਗਾ ਤਾਲਾ, 170 ਕਰਮਚਾਰੀ ਬਰਖ਼ਾਸਤ
NEXT STORY