ਨਵੀਂ ਦਿੱਲੀ - ਪੂਰੀ ਦੁਨੀਆ ਕੋਰੋਨਾ ਵਾਇਰਸ ਕਾਰਨ ਪਰੇਸ਼ਾਨ ਹੈ। ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਲਗਭਗ ਸਾਰੇ ਦੇਸ਼ਾਂ ਵਿਚ ਲਾਕਡਾਉਨ ਕਾਰਨ ਹਵਾਈ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਜੇਕਰ ਕਿਸੇ ਇਕ ਦੇਸ਼ ਵਿਚ ਏਅਰ ਲਾਈਨ ਸੇਵਾ ਵਿਸ਼ੇਸ਼ ਹਾਲਤਾਂ ਵਿਚ ਜਾਰੀ ਰਹਿੰਦੀ ਹੈ, ਤਾਂ ਸਟਾਫ ਵਲੋਂ ਬਹੁਤ ਧਿਆਨ ਰੱਖਿਆ ਜਾ ਰਿਹਾ ਹੈ। ਇਸ ਦੌਰਾਨ ਅਮੀਰਾਤ ਏਅਰਲਾਈਨਜ਼ ਨੇ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਅਤੇ ਯਾਤਰੀਆਂ ਦੀ ਸੁਰੱਖਿਆ ਵੱਲ ਇਕ ਵੱਡਾ ਕਦਮ ਚੁੱਕਿਆ ਹੈ। ਤਾਂ ਜੋ ਯਾਤਰੀਆਂ ਦੇ ਨਾਲ-ਨਾਲ ਜਹਾਜ਼ ਵਿਚ ਸਫਰ ਕਰਨ ਵਾਲੇ ਯਾਤਰੀ ਸੁਰੱਖਿਅਤ ਰਹਿਣ।
ਜ਼ਿਕਰਯੋਗ ਹੈ ਕਿ ਇਸ ਮਹਾਂਮਾਰੀ ਨੂੰ ਲੈ ਕੇ ਹੀ ਦੁਬਈ ਦੀ ਅਮੀਰਾਤ ਏਅਰਲਾਇੰਸ ਨੇ ਪਿਛਲੇ ਹਫਤੇ ਹੀ ਆਪਣੇ ਯਾਤਰੀਆਂ ਲਈ ਆਨ-ਸਾਈਟ ਰੈਪਿਡ ਕੋਵਿਡ -19 ਦੀ ਜਾਂਚ ਕਰਨ ਵਾਲੀ ਪਹਿਲੀ ਏਅਰ ਲਾਈਨ ਹੋਣ ਦਾ ਦਾਅਵਾ ਕੀਤਾ ਸੀ। ਇਸ ਟੈਸਟ ਦੀ ਜਾਂਚ ਰਿਪੋਰਟ ਸਿਰਫ 10 ਮਿੰਟਾਂ ਵਿਚ ਆਉਂਦੀ ਹੈ।
ਇਹ ਖਬਰ ਵੀ ਪੜੋ : ਸਾਰੀਆਂ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਨੂੰ ਦੇਣੀ ਹੋਵੇਗੀ ਮੈਡੀਕਲੇਮ ਦੀ ਸਹੂਲਤ : IRDA
ਅਮੀਰਾਤ ਏਅਰਲਾਇੰਸ ਦੇ ਅਨੁਸਾਰ ਇਸ ਬਿਮਾਰੀ ਦੀ ਰੋਕਥਾਮ ਲਈ ਮੁਸਾਫਿਰ ਜਿਵੇਂ ਹੀ ਹਵਾਈ ਅੱਡੇ ਵਿਚ ਦਾਖਲ ਹੋਵੇਗਾ ਤਾਂ ਉਸ ਦੀ ਥਰਮਲ ਸਕ੍ਰੀਨਿੰਗ ਹੋਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮਾਸਕ ਅਤੇ ਦਸਤਾਨੇ ਲਗਾਉਣ ਲਈ ਦਿੱਤੇ ਜਾਣਗੇ। ਉਨ੍ਹਾਂ ਦੀ ਪੂਰੀ ਯਾਤਰਾ ਦੌਰਾਨ ਸਮਾਜਿਕ ਦੂਰੀਆਂ ਦਾ ਵੀ ਧਿਆਨ ਰੱਖਿਆ ਜਾਵੇਗਾ। ਜਹਾਜ਼ ਵਿਚ ਚੜ੍ਹਨ ਤੋਂ ਪਹਿਲਾਂ, ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਉਹ ਜਹਾਜ਼ ਵਿਚ ਸਮਾਜਕ ਦੂਰੀਆਂ ਦਾ ਧਿਆਨ ਰੱਖਦੇ ਹੋਏ ਜਹਾਜ਼ ਵਿਚ ਇਕ ਸੀਟ ਛੱਡ ਕੇ ਬੈਠਣ।
ਆਮਤੌਰ 'ਤੇ ਜਹਾਜ਼ ਵਿਚ ਲੋਕਾਂ ਨੂੰ ਪੜ੍ਹਨ ਲਈ ਅਖਬਾਰਾਂ ਅਤੇ ਰਸਾਲੇ ਮਿਲਦੇ ਹਨ। ਪਰ ਇਸ ਵੇਲੇ ਇਹ ਸਾਰੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਗਈਆਂ ਹਨ। ਯਾਤਰਾ ਦੌਰਾਨ ਜਿਹੜਾ ਭੋਜਨ ਦਿੱਤਾ ਜਾ ਰਿਹਾ ਹੈ ਉਹ ਇਕ ਵਿਸ਼ੇਸ਼ ਬਕਸੇ ਵਿਚ ਦਿੱਤਾ ਜਾਵੇਗਾ। ਤਾਂ ਜੋ ਸਮਾਜਕ ਦੂਰੀ ਬਣੀ ਰਹੇ ਅਤੇ ਸਟਾਫ ਵੀ ਕੋਰੋਨਾ ਤੋਂ ਸੁਰੱਖਿਅਤ ਰਹੇ।
ਯਾਤਰੀਆਂ ਦੇ ਨਾਲ-ਨਾਲ ਸਟਾਫ ਦੀ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਵੇਗਾ। ਸਟਾਫ ਦੇ ਲੋਕਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਅਮੀਰਾਤ ਏਅਰਲਾਈਂਸ ਵਲੋਂ ਕੈਬਿਨ ਕਰੂ, ਬੋਰਡਿੰਗ ਏਜੈਂਟ, ਗਰਾਉਂਡ ਸਟਾਫ ਆਦਿ ਸਟਾਫ ਦੀ ਸੁਰੱਖਿਆ ਲਈ ਅਮੀਰਾਤ ਏਅਰਲਾਇੰਸ ਦੀ ਤਰਫੋਂ ਪੀਪੀਈ, ਮਾਸਕ ਅਤੇ ਵਿਸ਼ੇਸ਼ ਸੁਰੱਖਿਆ ਪਹਿਰਾਵਾ (ਡਿਸਪੋਸੇਬਲ ਗਾਊਨ) ਮੁਹੱਈਆ ਕਰਵਾਏ ਜਾਣਗੇ। ਜਿਸ ਦੇ ਨਾਲ ਉਹ ਇਸ ਮਹਾਂਮਾਰੀ ਤੋਂ ਬਚੇ ਰਹਿਣਗੇ।
ਹੁਣ ਤੱਕ ਪੂਰੀ ਦੁਨੀਆ ਵਿਚ 2,501,919 ਕੇਸ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਵਿਚ 658,954 ਲੋਕ ਠੀਕ ਹੋ ਚੁੱਕੇ ਹਨ ਜਦੋਂ ਕਿ ਇਸ ਮਹਾਂਮਾਰੀ ਕਾਰਨ ਹੁਣ ਤੱਕ ਦੁਨੀਆ ਭਰ ਵਿਚ 171,741 ਲੋਕ ਮਾਰੇ ਜਾ ਚੁੱਕੇ ਹਨ। ਸਭ ਤੋਂ ਵੱਧ ਮਰਨ ਵਾਲੇ ਲੋਕ ਅਮਰੀਕਾ ਦੇ ਹਨ। ਜਿਥੇ ਹੁਣ ਤੱਕ 42,518 ਵਿਅਕਤੀ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਇਸ ਸਮੇਂ 792,938 ਲੋਕ ਸੰਕਰਮਿਤ ਹਨ। ਦੁਬਈ ਦੀ ਗੱਲ ਕਰੀਏ ਤਾਂ ਦੁਬਈ ਵਿਚ ਹੁਣ ਤੱਕ 7,755 ਲੋਕ ਇਸ ਮਹਾਂਮਾਰੀ ਨਾਲ ਸੰਕਰਮਿਤ ਹੋ ਚੁੱਕੇ ਹਨ। ਜਿਸ ਵਿਚੋਂ 1,443 ਵਿਅਕਤੀ ਠੀਕ ਹੋਏ ਹਨ। 46 ਵਿਅਕਤੀਆਂ ਦੀ ਜਾਨਾਂ ਗਈਆਂ ਹਨ।
ਜੀਓ- ਫੇਸਬੁੱਕ ਡੀਲ ਨਾਲ 3 ਕਰੋੜ ਦੁਕਾਨਦਾਰਾਂ ਨੂੰ ਹੋਵੇਗਾ ਫਾਇਦਾ : ਮੁਕੇਸ਼ ਅੰਬਾਨੀ
NEXT STORY