ਸਲੋਹ (ਸਰਬਜੀਤ ਸਿੰਘ ਬਨੂੜ)- ਸਲੋਹ ‘ਚ ਖ਼ਾਲਸਾ ਸਾਜਨਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਖ਼ਾਲਸਾ ਸਾਜਨਾ ਦਿਵਸ 'ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਤੇ ਰਾਮਗੜ੍ਹੀਆ ਸਿੱਖ ਗੁਰਦੁਆਰਾ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਹਜ਼ਾਰਾਂ ਗੁਰੂ ਨਾਨਕ ਲੇਵਾ ਸੰਗਤਾਂ ਨੇ ਸ਼ਬਦ ਗੁਰੂ ਨੂੰ ਨਤਮਸਤਕ ਹੋਈਆਂ। ਵਰ੍ਹਦੇ ਮੀਂਹ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਸ਼ੀਹੀ ਵੇਅ ਤੋਂ ਨਗਰ ਕੀਰਤਨ ਪੰਜ ਨਿਸ਼ਾਨਚੀ, ਪੰਜ ਪਿਆਰਿਆਂ ਦੀ ਅਗਵਾਈ ਤੇ ਸ਼ਬਦ ਗੁਰੂ ਦੀ ਛਤਰ ਛਾਇਆ ਹੇਠ ਆਰੰਭ ਹੋਇਆ।




ਸਭ ਤੋਂ ਅੱਗੇ ਨਗਾਰਾ ਸੀ ਤੇ ਸਿੰਘ ਨਗਾਰਾ ਵਜਾ ਰਹੇ ਸਨ। ਵਰ੍ਹਦੇ ਮੀਹ ਵਿੱਚ ਨੰਗੇ ਪੈਰ ਸੰਗਤਾਂ ਸੇਵਾ ਕਰ ਰਹੀਆਂ ਸਨ। ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੋਹਣੇ ਫੁੱਲਾਂ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਪਾਲਕੀ ਵਾਲੇ ਟਰੱਕ ਪਿੱਛੇ ਤੁਰ ਰਹੀਆਂ ਸਨ। ਇਸ ਮੌਕੇ ਸੰਗਤਾਂ ਨੇ ਨਗਰ ਕੀਰਤਨ ਦੇ ਰਸਤੇ ਵਿੱਚ ਥਾਂ-ਥਾਂ 'ਤੇ ਲੰਗਰਾਂ ਦਾ ਪ੍ਰਬੰਧ ਕੀਤਾ ਹੋਇਆ ਸੀ ਤੇ ਰਸਤੇ ਵਿੱਚ ਹਰ ਸਟਾਲ ਤੇ ਖਾਲਿਸਤਾਨ ਦੇ ਝੰਡੇ ਝੂਲ ਰਹੇ ਸਨ, ਉੱਥੇ ਨੋਜਵਾਨਾਂ ਵੱਲੋਂ ਸ਼ਹੀਦ ਸਿੰਘਾਂ ਦੀਆਂ ਤਸਵੀਰ ਲਾ ਕੇ ਖਾਲਿਸਤਾਨ ਪੱਖੀ ਵਾਰਾਂ ਗਾਈਆਂ ਜਾ ਰਹੀਆਂ ਸਨ।




ਪੜ੍ਹੋ ਇਹ ਅਹਿਮ ਖ਼ਬਰ-ਇਟਲੀ : ਸਰਬੱਤ ਦੇ ਭਲੇ ਲਈ ਕਰਵਾਇਆ ਗਿਆ ਦੂਜਾ ਵਿਸ਼ਾਲ ਕੀਰਤਨ ਦਰਬਾਰ
ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਰਸਤਿਆਂ ਤੋ ਹੁੰਦਾ ਹੋਇਆ ਰਾਮਗੜ੍ਹੀਆ ਸਿੱਖ ਗੁਰਦੁਆਰਾ ਵੂਡਲੈਂਡ ਐਵਨਿਊ ਵਿਖੇ ਸਮਾਪਤ ਹੋਇਆ। ਸਭਾ ਦੇ ਗ੍ਰੰਥੀ ਸਿੰਘ ਵੱਲੋਂ ਸਮਾਪਤੀ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸਲੋਹ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਸਲੋਹ ਦੇ ਡਿਪਟੀ ਮੇਅਰ ਬਲਵਿੰਦਰ ਸਿੰਘ ਢਿੱਲੋਂ, ਗੁਰਦੀਪ ਸਿੰਘ ਗਰੇਵਾਲ, ਰਾਮਗੜ੍ਹੀਆ ਸਿੱਖ ਗੁਰਦੁਆਰੇ ਦੇ ਸਾਬਕਾ ਪ੍ਰਧਾਨ ਤੇ ਕੌਂਸਲਰ ਹਰਜਿੰਦਰ ਸਿੰਘ ਗਹੀਰ, ਪਿੰਗਲਵਾੜਾ ਟਰੱਸਟ ਦੇ ਜੁਗਰਾਜ ਸਿੰਘ ਸਰਾ, ਬਲਜਿੰਦਰ ਸਿੰਘ ਜੌਹਲ, ਇੰਦਰਜੀਤ ਸਿੰਘ ਭੂਈ, ਅਮਰਜੀਤ ਸਿੰਘ ਭੱਚੂ, ਅਵਤਾਰ ਸਿੰਘ ਰਾਏ, ਬਲਦੀਪ ਸਿੰਘ ਚੰਨਾ, ਬੌਬੀ ਜੁਟਲਾ, ਰੁਪਿੰਦਰ ਸਿੰਘ ਪੱਡਾ, ਸਾਬਕਾ ਕੌਂਸਲਰ ਕਮਲਜੀਤ ਕੋਰ, ਕੌਂਸਲਰ ਬਲਜਿੰਦਰ ਕੌਰ, ਕੌਂਸਲਰ ਫਿਜਾ ਮਤਲੂਬ, ਮੰਗਲ ਸਿੰਘ, ਕੌਂਸਲਰ ਮਹੁਮੰਦ ਨਜ਼ੀਰ, ਸੀਤਲ ਸਿੰਘ ਲਾਲ, ਸਿੱਖ ਫੈਡਰੇਸਨ ਦੇ ਸੀਨੀਅਰ ਆਗੂ ਜਸਪਾਲ ਸਿੰਘ ਸਲੋਹ, ਅਮਰਜੀਤ ਸਿੰਘ ਆਦਿ ਨੇ ਸੰਗਤਾਂ ਨੂੰ ਵਿਸਾਖੀ ਸਾਜਨਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਇਹ ਪਹਿਲਾ ਮੌਕਾ ਸੀ ਜਦੋਂ ਨਗਰ ਕੀਰਤਨ ਵਿੱਚ ਮਾੜੀ ਘਟਨਾ ਨਾ ਵਾਪਰਨ ਦੇਣ ਲਈ ਦਰਜਨਾਂ ਸਥਾਨਕ ਪੁਲਸ ਵਰਦੀਆਂ ਵਿੱਚ ਸੀ ਤੇ ਸਿਵਲ ਕੱਪੜਿਆਂ ਵਿੱਚ ਘੁੰਮ ਰਹੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ: ਬਾਈਡੇਨ ਨੇ ਪੋਰਟੋ ਰੀਕੋ 'ਚ ਜਿੱਤੀ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਾਇਮਰੀ ਚੋਣ
NEXT STORY