ਨਵੀਂ ਦਿੱਲੀ (ਭਾਸ਼ਾ) - ਮੁੱਖ ਆਈ. ਟੀ. ਕੰਪਨੀ ਕਾਗਨੀਜੈਂਟ ਨੇ ਐਤਵਾਰ ਨੂੰ ਕਿਹਾ ਕਿ ਉਹ ਨਵੇਂ ਇੰਜੀਨੀਅਰਿੰਗ ਗ੍ਰੈਜੂਏਟਜ਼ ਨੂੰ 4 ਤੋਂ 12 ਲੱਖ ਰੁਪਏ ਦੀ ਤਨਖਾਹ ਦਿੰਦੀ ਹੈ ਅਤੇ ਸੋਸ਼ਲ ਮੀਡੀਆ ’ਤੇ ਜਿਸ ਤਨਖਾਹ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਹ ਗੈਰ- ਇੰਜੀਨੀਅਰਿੰਗ ਗ੍ਰੈਜੂਏਟ ਡਿਗਰੀ ਧਾਰਕਾਂ ਲਈ ਹੈ। ਧਿਆਨਯੋਗ ਹੈ ਕਿ ਕੰਪਨੀ ਨੂੰ ਨਵੇਂ ਭਰਤੀ ਹੋਣ ਵਾਲਿਆਂ ਲਈ 2.52 ਲੱਖ ਰੁਪਏ ਸਾਲਾਨਾ ਤਨਖਾਹ ਦੀ ਪੇਸ਼ਕਸ਼ ਕਰਨ ’ਤੇ ਸੋਸ਼ਲ ਮੀਡੀਆ ’ਚ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੰਪਨੀ ਨੂੰ ਸਿਰਫ ਇਕ ਫਸਦੀ ਸਾਲਾਨਾ ਤਨਖਾਹ ਵਾਧਾ ਕਰਨ ਲਈ ਵੀ ਸੋਸ਼ਲ ਮੀਡੀਆ ’ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਇਹ 1-5 ਫੀਸਦੀ ਸਾਲਾਨਾ ਤਨਖਾਹ ਵਾਧੇ ਦਾ ਹੇਠਲਾ ਘੇਰਾ ਹੈ, ਜਿਸ ਨੂੰ ਕੰਪਨੀ ਨੇ ਨਿੱਜੀ ਪ੍ਰਦਰਸ਼ਨ ਦੇ ਆਧਾਰ ’ਤੇ ਦਿੱਤਾ ਹੈ। ਕਾਗਨੀਜੈਂਟ ਹਰ ਸਾਲ ਵੱਖ-ਵੱਖ ਭੂਮਿਕਾਵਾਂ ਲਈ ਨਵੇਂ ਇੰਜੀਨੀਅਰਾਂ ਅਤੇ ਗੈਰ-ਇੰਜੀਨਿਅਰਿੰਗ ਗ੍ਰੈਜੂਏਟਜ਼ ਨੂੰ ਨਿਯੁਕਤ ਕਰਦੀ ਹੈ।
ਕਾਗਨੀਜੈਂਟ ਅਮਰੀਕਾ ਦੇ ਪ੍ਰਧਾਨ ਸੂਰਜ ਗੁੰਮਾਦੀ ਨੇ ਕਿਹਾ ,‘‘ਗੈਰ-ਇੰਜੀਨੀਅਰਿੰਗ ਪਿਛੋਕੜ ਦੀ ਪ੍ਰਤਿਭਾ ਲਈ ਸਾਡੀ ਹਾਲ ਦੀ ਭਰਤੀ ਸੂਚਨਾ ਨੂੰ ਬਹੁਤ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਲੱਗਭਗ 2.52 ਲੱਖ ਰੁਪਏ ਪ੍ਰਤੀ ਸਾਲ ਦੀ ਤਨਖਾਹ ਵਾਲੀ ਇਹ ਨੌਕਰੀ ਸਿਰਫ 3 ਸਾਲ ਦੇ ਬੈਚਲਰ ਡਿਗਰੀ ਵਾਲੇ ਉਮੀਦਵਾਰਾਂ ਲਈ ਸੀ, ਇੰਜੀਨੀਅਰਿੰਗ ਬੈਚਲਰਾਂ ਲਈ ਨਹੀਂ।
ਖ਼ਾਣ ਯੋਗ ਨਹੀਂ ਹਨ 12 ਫ਼ੀਸਦੀ ਭਾਰਤੀ ਮਸਾਲੇ, FSSAI ਟੈਸਟਿੰਗ 'ਚ 474 ਨਮੂਨੇ ਹੋਏ ਫੇਲ੍ਹ
NEXT STORY