ਨਵੀਂ ਦਿੱਲੀ- ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਈ. ਪੀ. ਐੱਫ. ਓ. ਨੇ ਪ੍ਰੋਵੀਡੈਂਟ ਫੰਡ (ਪੀ. ਐੱਫ.) ਖਾਤਾਧਾਰਕਾਂ ਲਈ ਨਿਯਮਾਂ ਵਿਚ ਤਬਦੀਲੀ ਕੀਤੀ ਹੈ। ਨਵੇਂ ਨਿਯਮ ਅਨੁਸਾਰ, ਹੁਣ ਕੰਪਨੀ ਨੂੰ ਹਰ ਕਰਮਚਾਰੀ ਦਾ ਖਾਤਾ 1 ਜੂਨ 2021 ਤੋਂ ਆਧਾਰ ਕਾਰਡ ਨਾਲ ਜੋੜਨਾ ਲਾਜ਼ਮੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਖਾਤੇ ਵਿਚ ਕੰਪਨੀ ਦਾ ਯੋਗਦਾਨ ਵੀ ਰੋਕਿਆ ਜਾ ਸਕਦਾ ਹੈ, ਜਿਸ ਦਾ ਪ੍ਰਭਾਵ ਤੁਹਾਡੇ ਖਾਤੇ 'ਤੇ ਹੀ ਹੋਵੇਗਾ। ਇਸ ਲਈ ਜਲਦ ਹੀ ਤੁਸੀਂ ਆਪਣੇ ਪ੍ਰੋਵੀਡੈਂਟ ਫੰਡ ਖਾਤਾ ਆਧਾਰ ਨਾਲ ਲਿੰਕ ਕਰ ਲਵੋ।
ਈ. ਪੀ. ਐੱਫ. ਓ. ਨੇ ਇਹ ਨਿਰਦੇਸ਼ਕ ਸਮਾਜਿਕ ਸੁਰੱਖਿਆ ਕੋਡ ਦੀ ਧਾਰਾ 142 ਤਹਿਤ ਦਿੱਤਾ ਹੈ। ਕੰਪਨੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ 1 ਜੂਨ, 2021 ਤੋਂ ਬਾਅਦ ਜੇਕਰ ਕੋਈ ਖਾਤਾ ਆਧਾਰ ਨਾਲ ਲਿੰਕ ਨਹੀਂ ਹੋਵੇਗਾ ਜਾਂ ਯੂਨੀਵਰਸਲ ਖਾਤਾ ਨੰਬਰ (ਯੂ. ਏ. ਐੱਨ.) ਨੂੰ ਆਧਾਰ ਨਾਲ ਤਸਦੀਕ ਨਾ ਕੀਤਾ ਗਿਆ ਹੋਵੇਗਾ ਤਾਂ ਉਸ ਲਈ ਇਲੈਕਟ੍ਰਨਿਕ ਚਾਲਾਨ ਤੇ ਰਿਟਰਨ (ਈ. ਸੀ. ਆਰ.) ਨਹੀਂ ਭਰਿਆ ਜਾ ਸਕੇਗਾ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! SBI ਨੇ ਪੈਸੇ ਕਢਾਉਣ ਦੇ ਨਿਯਮਾਂ 'ਚ ਦਿੱਤੀ ਇਹ ਵੱਡੀ ਰਾਹਤ
ਇਸ ਸਥਿਤੀ ਵਿਚ ਪੀ. ਐੱਫ. ਖਾਤੇ ਵਿਚ ਕੰਪਨੀ ਦਾ ਯੋਗਦਾਨ ਰੁਕ ਸਕਦਾ ਹੈ। ਈ. ਪੀ. ਐੱਫ. ਓ. ਨੇ ਇਸ ਸਬੰਧ ਵਿਚ ਕੰਪਨੀਆਂ ਲਈ ਨੋਟੀਫਿਕੇਸ਼ ਜਾਰੀ ਕੀਤਾ ਹੈ। ਇਸ ਲਈ ਤੁਹਾਨੂੰ ਪਹਿਲਾਂ ਈ. ਪੀ. ਐੱਫ. ਓ. ਦੀ ਅਧਿਕਾਰਤ ਵੈਬਸਾਈਟ 'ਤੇ ਜਾਣਾ ਚਾਹੀਦਾ ਹੈ ਅਤੇ ਆਪਣੇ ਖਾਤੇ ਨੂੰ ਆਧਾਰ ਕਾਰਡ ਨਾਲ ਜੋੜ ਲੈਣਾ ਚਾਹੀਦਾ ਹੈ ਅਤੇ ਯੂ. ਏ. ਐੱਨ. ਨਾਲ ਵੀ ਆਧਾਰ ਨੂੰ ਤਸਦੀਕ ਕਰਨਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਕੰਪਨੀ ਵੱਲੋਂ ਪੀ. ਐੱਫ. ਵਿਚ ਜਮ੍ਹਾ ਹੋਣ ਵਾਲੇ ਪੈਸੇ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਦੇ ਨਾਲ ਹੀ ਜੇਕਰ ਪੀ. ਐੱਫ. ਖਾਤਾ ਆਧਾਰ ਨਾਲ ਲਿੰਕਡ ਨਹੀਂ ਹੈ ਤਾਂ ਈ. ਪੀ. ਐੱਫ. ਓ. ਦੀਆਂ ਸੇਵਾਵਾਂ ਦਾ ਇਸਤੇਮਾਲ ਨਹੀਂ ਕਰ ਸਕੋਗੇ।
ਇਹ ਵੀ ਪੜ੍ਹੋ- 7 ਜੂਨ ਨੂੰ ਲਾਂਚ ਹੋਵੇਗਾ ਨਵਾਂ IT ਪੋਰਟਲ, ਮੋਬਾਇਲ ਤੋਂ ਵੀ ਭਰ ਸਕੋਗੇ ਰਿਟਰਨ
ਖ਼ੁਸ਼ਖ਼ਬਰੀ! SBI ਨੇ ਪੈਸੇ ਕਢਾਉਣ ਦੇ ਨਿਯਮਾਂ 'ਚ ਦਿੱਤੀ ਇਹ ਵੱਡੀ ਰਾਹਤ
NEXT STORY