ਨਵੀਂ ਦਿੱਲੀ–ਸ਼ੇਅਰ ਬਾਜ਼ਾਰਾਂ ਦੇ ਨਿਵੇਸ਼ਕਾਂ ਦੀ ਜਾਇਦਾਦ ਇਸ ਸਾਲ 16.36 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਵਧੀ। ਅਜਿਹਾ ਇਸ ਲਈ ਹੋਇਆ ਕਿਉਂਕਿ ਸਿਆਸੀ ਅਨਿਸ਼ਚਿਤਤਾਵਾਂ ਅਤੇ ਮਹਿੰਗਾਈ ਦੀਆਂ ਚਿੰਤਾਵਾਂ ਦੇ ਬਾਵਜੂਦ ਸ਼ੇਅਰ ਬਾਜ਼ਾਰ ਨਵੀਂ ਉਚਾਈ ’ਤੇ ਪਹੁੰਚ ਗਿਆ।
ਵਿਸ਼ਲੇਸ਼ਕਾਂ ਨੇ ਕਿਹਾ ਕਿ ਬਿਹਤਰ ਵਿਆਪਕ ਆਰਥਿਕ ਬੁਨਿਆਦ, ਪ੍ਰਚੂਨ ਨਿਵੇਸ਼ਕਾਂ ਦਾ ਵਿਸ਼ਵਾਸ ਅਤੇ 2022 ਦੇ ਅੰਤਿਮ ਮਹੀਨਿਆਂ ’ਚ ਵਿਦੇਸ਼ੀ ਨਿਵੇਸ਼ਕਾਂ ਦੀ ਵਾਪਸੀ ਕਾਰਨ ਘਰੇਲੂ ਇਕਵਿਟੀ ’ਚ ਤੇਜ਼ੀ ਆਈ। ਇਸ ਕਾਰਣ ਦੁਨੀਆ ਭਰ ਦੇ ਕਈ ਹੋਰ ਸ਼ੇਅਰ ਬਾਜ਼ਾਰਾਂ ਦੀ ਤੁਲਣਾ ’ਚ ਭਾਰਤੀ ਬਾਜ਼ਾਰ ਦਾ ਪ੍ਰਦਰਸ਼ਨ ਬਿਹਤਰ ਰਿਹਾ। ਸਾਲ ਦੇ ਸ਼ੁਰੂਆਤੀ ਦੌਰ ’ਚ ਰੂਸ-ਯੂਕ੍ਰੇਨ ਜੰਗ ਕਾਰਣ ਬਾਜ਼ਾਰਾਂ ਨੂੰ ਝਟਕਾ ਲੱਗਾ ਸੀ। ਰੂਸ ਨੇ ਜਦੋਂ 24 ਫਰਵਰੀ ਨੂੰ ਯੂਕ੍ਰੇਨ ’ਤੇ ਹਮਲਾ ਸ਼ੁਰੂ ਕੀਤਾ ਤਾਂ 30 ਸ਼ੇਅਰਾਂ ਵਾਲਾ ਬੀ. ਐੱਸ. ਈ. ਸੈਂਸੈਕਸ 2,702.15 ਅੰਕ ਜਾਂ 4.72 ਫੀਸਦੀ ਦੀ ਭਾਰੀ ਗਿਰਾਵਟ ਦਰਜ ਕਰਦੇ ਹੋਏ 54,529.91 ਅੰਕ ’ਤੇ ਬੰਦ ਹੋਇਆ। ਬਾਅਦ ਦੇ ਮਹੀਨਿਆਂ ’ਚ ਪ੍ਰਮੁੱਖ ਸੂਚਕ ਅੰਕ ਨੇ ਗੁਆਚੀ ਹੋਈ ਜ਼ਮੀਨ ਨੂੰ ਮੁੜ ਪ੍ਰਾਪਤ ਕੀਤਾ ਅਤੇ ਇਸ ਸਾਲ 29 ਦਸੰਬਰ ਤੱਕ 2,880.06 ਅੰਕ ਜਾਂ 4.94 ਫੀਸਦੀ ਚੜ੍ਹ ਗਿਆ।
ਅਮਰੀਕਾ ਆਧਾਰਿਤ ਰੇਜ਼ ਫੰਡ ਹੇਡੋਨੋਵਾ ਦੇ ਸੀ. ਈ. ਓ. ਸੁਮਨ ਬੈਨਰਜੀ ਨੇ ਕਿਹਾ ਕਿ ਬਾਜ਼ਾਰ ਨੇ ਸਿਆਸੀ ਤਣਾਅ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਸਾਹਮਣੇ ਲਚਕੀਲੇਪਨ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 2022 ’ਚ ਭਾਰਤੀ ਸ਼ੇਅਰ ਬਾਜ਼ਾਰ ਨੇ ਚੁਣੌਤੀਆਂ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਦੇ ਬਾਵਜੂਦ ਬੜ੍ਹਤ ਦਰਜ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਪ੍ਰਚੂਨ ਨਿਵੇਸ਼ਕਾਂ ਨੇ ਵੀ ਭਾਰਤੀ ਅਰਥਵਿਵਸਥਾ ’ਚ ਬਹੁਤ ਭਰੋਸਾ ਦਿਖਾਇਆ ਅਤੇ ਐੱਸ. ਆਈ. ਪੀ. ਵਿਚ ਨਿਵੇਸ਼ 2022 ’ਚ ਰਿਕਾਰਡ ਪੱਧਰ ’ਤੇ ਪਹੁੰਚ ਗਿਆ।
ਨੋਟ- ਇਸ ਖਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸੋਨਾ 2023 ’ਚ ਛੂਹ ਸਕਦਾ ਹੈ 60,000 ਰੁਪਏ ਦਾ ਪੱਧਰ, 80,000 ’ਤੇ ਪਹੁੰਚੇਗੀ ਚਾਂਦੀ
NEXT STORY