ਨਵੀਂ ਦਿੱਲੀ (ਇੰਟ.) - ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਵੱਲੋਂ ਡਿਜੀਟਲ ਗੋਲਡ ਯੋਜਨਾਵਾਂ ਨੂੰ ਲੈ ਕੇ ਚੌਕਸੀ ਵਰਤਣ ਦੀ ਚਿਤਾਵਨੀ ਤੋਂ ਬਾਅਦ ਨਿਵੇਸ਼ਕਾਂ ਨੇ ਇਨ੍ਹਾਂ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਉਦਯੋਗ ਸੂਤਰਾਂ ਅਨੁਸਾਰ ਪਿਛਲੇ ਹਫਤੇ ਦੀ ਤੁਲਨਾ ’ਚ ਫਿਨਟੈੱਕ ਪਲੇਟਫਾਰਮਾਂ ਤੋਂ ਨਿਵੇਸ਼ ਨਿਕਾਸੀ ਦੀ ਦਰ ਕਰੀਬ 3 ਗੁਣਾ ਵਧ ਗਈ ਹੈ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ ਸੋਨਾ, ਚਾਂਦੀ ਹੋਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਸੇਬੀ ਨੇ ਕਿਹਾ ਸੀ ਕਿ ਡਿਜੀਟਲ ਸੋਨੇ ਦੀਆਂ ਯੋਜਨਾਵਾਂ ਉਸ ਦੇ ਰੈਗੂਲੇਟਰੀ ਘੇਰੇ ਤੋਂ ਬਾਹਰ ਹਨ ਕਿਉਂਕਿ ਇਨ੍ਹਾਂ ਨੂੰ ਨਾ ਤਾਂ ਸਕਿਓਰਿਟੀ ਮੰਨਿਆ ਜਾਂਦਾ ਹੈ ਅਤੇ ਨਾ ਹੀ ਕਮੋਡਿਟੀ ਡੈਰੀਵੇਟਿਵ। ਇਸ ਦਾ ਮਤਲੱਬ ਹੈ ਕਿ ਇਨ੍ਹਾਂ ਪਲੇਟਫਾਰਮਾਂ ਦੀ ਸੋਨਾ ਤਿਜ਼ੌਰੀਆਂ ਜਾਂ ਸੋਨੇ ਦੀ ਸ਼ੁੱਧਤਾ ਦੀ ਸੇਬੀ ਵੱਲੋਂ ਕੋਈ ਨਿਗਰਾਨੀ ਨਹੀਂ ਹੁੰਦੀ।
ਇਹ ਵੀ ਪੜ੍ਹੋ : ਮਸਾਲਿਆਂ ਨਾਲ 'ਜਾਨ ਨੂੰ ਖ਼ਤਰਾ’: UN ਦੀ ਸੰਸਥਾ ਨੇ 'ਲੇਡ' ਦੀ ਹੱਦ ਕੀਤੀ ਤੈਅ, ਭਾਰਤੀ ਕੰਪਨੀਆਂ ਦੀ ਵਧੀ ਪਰੇਸ਼ਾਨੀ
ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਥਿਤੀ ਨਿਵੇਸ਼ਕਾਂ ਲਈ ਜੋਖਿਮ ਵਧਾ ਸਕਦੀ ਹੈ ਕਿਉਂਕਿ ਭੌਤਿਕ ਸੋਨੇ ਦੀ ਹਾਜ਼ਰੀ ਅਤੇ ਸੁਰੱਖਿਆ ਦੀ ਕੋਈ ਰੈਗੂਲੇਟਰੀ ਪੁਸ਼ਟੀ ਨਹੀਂ ਹੁੰਦੀ। ਹੁਣ ਨਿਵੇਸ਼ਕਾਂ ਦਾ ਰੁਝੇਵਾਂ ਗੋਲਡ ਅਤੇ ਸਿਲਵਰ ਈ. ਟੀ. ਐੱਫ. ਵਰਗੇ ਰੈਗੂਲੇਟਿਡ ਬਦਲਾਂ ਵੱਲ ਵਧ ਰਿਹਾ ਹੈ।
ਇਹ ਵੀ ਪੜ੍ਹੋ : RBI ਦਾ ਇਤਿਹਾਸਕ ਫ਼ੈਸਲਾ : SBI, HDFC, ICICI ਸਮੇਤ ਸਾਰੇ ਬੈਂਕਾਂ 'ਚ ਕੀਤਾ ਅਹਿਮ ਬਦਲਾਅ
ਫਿਨਟੈੱਕ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਸਿਰਫ ਤਕਨੀਕੀ ਪਲੇਟਫਾਰਮ ਹਨ ਅਤੇ ਅਧਿਕਾਰਕ ਲਾਜਿਸਟਿਕ ਪਾਰਟਨਰਾਂ ਰਾਹੀਂ ਸੋਨੇ ਦਾ ਭੰਡਾਰਨ ਕਰਵਾਉਂਦੀਆਂ ਹਨ। ਬਾਵਜੂਦ ਇਸ ਦੇ ਸੇਬੀ ਦੀ ਚਿਤਾਵਨੀ ਨੇ ਡਿਜੀਟਲ ਗੋਲਡ ਬਾਜ਼ਾਰ ’ਚ ਅਸਥਿਰਤਾ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਹੋ HDFC ਬੈਂਕ ਦੇ ਗਾਹਕ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਬੰਦ ਹੋਵੇਗੀ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨੇ ਦੀ ਕੀਮਤ ਉਛਲੀ ਤਾਂ ਵੈਡਿੰਗ ਸੀਜ਼ਨ ’ਚ ਇਨ੍ਹਾਂ ਗਹਿਣਿਆਂ ਦੀ ਵਧੀ ਮੰਗ
NEXT STORY