ਨਵੀਂ ਦਿੱਲੀ (ਇੰਟ.) – ਐਡਵੈਂਟ ਇੰਟਰਨੈਸ਼ਨਲ ਨੇ ਵਾਟਰ ਪਿਊਰੀਫਾਇਰ ਪ੍ਰੋਡਕਟਸ ਬ੍ਰਾਂਡ ਯੂਰੇਕਾ ਫੋਰਬਸ ਨੂੰ ਸ਼ਾਪੂਰਜੀ ਪਾਲੋਨਜੀ ਗਰੁੱਪ ਤੋਂ ਖਰੀਦਣ ਦੀ ਡੀਲ ਕੀਤੀ ਹੈ। ਇਸ ਲਈ ਯੂਰੇਕਾ ਫੋਰਬਸ ਦੀ ਵੈਲਿਊ ਲਗਭਗ 60 ਕਰੋੜ ਡਾਲਰ ਲਗਾਈ ਗਈ ਹੈ। ਯੂਰੇਕਾ ਫੋਰਬਸ ਨੂੰ ਫੋਰਬਸ ਐਂਡ ਕੰਪਨੀ ਤੋਂ ਵੱਖ ਕਰ ਕੇ ਬੀ. ਐੱਸ. ਈ. ’ਤੇ ਲਿਸਟ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਅਮਰੀਕੀ ਪ੍ਰਾਈਵੇਟ ਇਕਵਿਟੀ ਕੰਪਨੀ ਦੇ 72.65 ਫੀਸਦੀ ਸ਼ੇਅਰ ਖਰੀਦੇਗੀ।
ਐਡਵੈਂਟ ਅਤੇ ਸ਼ਾਪੂਰਜੀ ਪਾਲੋਨਜੀ ਗਰੁੱਪ ਨੇ ਦੱਸਿਆ ਕਿ ਰੈਗੂਲੇਟਰੀ ਕਲੀਅਰੈਂਸ ਮਿਲਣ ਤੋਂ ਬਾਅਦ ਕੰਪਨੀ ਲਈ ਓਪਨ ਆਫਰ ਲਿਆਂਦਾ ਜਾਵੇਗਾ। ਇਸ ਡੀਲ ਨਾਲ ਸ਼ਾਪੂਰਜੀ ਪਾਲੋਨਜੀ ਗਰੁੱਪ ਨੂੰ ਕਰਜ਼ਾ ਘੱਟ ਕਰਨ ਅਤੇ ਆਪਣੇ ਕੋਰ ਬਿਜ਼ਨੈੱਸ ਰੀਅਲ ਅਸਟੇਟ ’ਤੇ ਧਿਆਨ ਦੇਣ ਦਾ ਮੌਕਾ ਮਿਲੇਗਾ। ਇਸ ਦੇ ਬਿਜ਼ਨੈੱਸ ਨੂੰ ਮਹਾਮਾਰੀ ਕਾਰਨ ਵੱਡਾ ਨੁਕਸਾਨ ਹੋਇਆ ਹੈ।
ਸ਼ਾਪੂਰਜੀ ਪਾਲੋਨਜੀ ਦਾ ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਘਰਾਣੇ ਟਾਟਾ ਗਰੁੱਪ ਨਾਲ ਵਿਵਾਦ ਚੱਲ ਰਿਹਾ ਹੈ। ਟਾਟਾ ਗਰੁੱਪ ’ਚ ਸ਼ਾਪੂਰਜੀ ਪਾਲੋਨਜੀ ਗਰੁੱਪ ਸਭ ਤੋਂ ਵੱਡਾ ਮਾਈਨਾਰਿਟੀ ਸ਼ੇਅਰਹੋਲਡਰ ਹੈ। ਟਾਟਾ ਸੰਨਜ਼ ਵਲੋਂ ਟਾਟਾ ਗਰੁੱਪ ਨਾਲ ਜੁੜੇ ਸ਼ੇਅਰਾਂ ਦਾ ਇਸਤੇਮਾਲ ਕਰ ਕੇ ਫੰਡ ਜੁਟਾਉਣ ਦੀ ਸ਼ਾਪੂਰਜੀ ਪਾਲੋਨਜੀ ਗਰੁੱਪ ਦੀਆਂ ਕੋਸ਼ਿਸ਼ਾਂ ਨੂੰ ਰੋਕਿਆ ਜਾ ਰਿਹਾ ਹੈ।
ਯੂਰੇਕਾ ਫੋਰਬਸ ਟੌਪ ਪੌਜੀਸ਼ਨ ’ਤੇ
ਐਡਵੈਂਟ ਦੀ ਦੇਸ਼ ’ਚ ਯੂਨਿਟ ਦੀ ਮੈਨੇਜਿੰਗ ਡਾਇਰੈਕਟਰ ਸ਼ਵੇਤਾ ਜਾਲਾਨ ਨੇ ਕਿਹਾ ਕਿ ਇਸ ਸੈਗਮੈਂਟ ’ਚ ਯੂਰੇਕਾ ਫੋਰਬਸ ਟੌਪ ਪੌਜੀਸ਼ਨ ’ਤੇ ਹੈ ਅਤੇ ਅਗਲੇ ਕਈ ਸਾਲਾਂ ਤੱਕ ਇਸ ਮਾਰਕੀਟ ’ਚ ਗ੍ਰੋਥ ਦੀ ਚੰਗੀ ਸੰਭਾਵਨਾ ਹੈ। ਸ਼ਾਪੂਰਜੀ ਪਾਲੋਨਜੀ ਗਰੁੱਪ ਦੀਆਂ 17 ਕੰਪਨੀਆਂ ’ਚ ਯੂਰੇਕਾ ਫੋਰਬਸ ਸ਼ਾਮਲ ਹਨ। ਇਸ ਗਰੁੱਪ ਦੀ ਸ਼ੁਰੂਆਤ 1865 ’ਚ ਹੋਈ ਸੀ। ਇਸ ਨੇ ਮੁੰਬਈ ’ਚ ਰਿਜ਼ਰਵ ਬੈਂਕ ਆਫ ਇੰਡੀਆ ਅਤੇ ਤਾਜ ਮਹੱਲ ਪੈਲੇਸ ਹੋਟਲ ਦੀ ਹੈਰੀਟੇਜ਼ ਇਮਾਰਤ ਸਮੇਤ ਕੁੱਝ ਬਿਹਤਰੀਨ ਬਿਲਡਿੰਗਸ ਬਣਾਈਆਂ ਹਨ। ਇਹ ਹੁਣ ਇਕ ਵੱਡਾ ਅਫੋਰਡੇਬਲ ਹਾਊਸਿੰਗ ਪ੍ਰਾਜੈਕਟ ਬਣਾਉਣ ਦੀ ਤਿਆਰੀ ਕਰ ਰਿਹਾ ਹੈ।
ਹੈ।
ਇਹ IPO ਖੁੱਲ੍ਹਦੇ ਹੀ ਕੁਝ ਮਿੰਟਾਂ 'ਚ ਪੂਰਾ ਸਬਸਕ੍ਰਾਈਬ, ਜਾਣੋ ਪ੍ਰਾਈਸ ਬੈਂਡ
NEXT STORY