ਨਵੀਂ ਦਿੱਲੀ — ਜੇ ਤੁਸੀਂ ਇਨਕਮ ਟੈਕਸ ਫਾਈਲ ਕਰ ਦਿੱਤੀ ਹੈ। ਪਰ ਅਜੇ ਤਕ ਤੁਸੀਂ ਪ੍ਰਮਾਣਿਤ ਨਹੀਂ ਕੀਤਾ ਹੈ, ਤਾਂ ਆਮਦਨ ਟੈਕਸ ਵਿਭਾਗ ਨੇ ਤੁਹਾਨੂੰ ਇਕ ਹੋਰ ਸੁਨਹਿਰੀ ਮੌਕਾ ਦਿੱਤਾ ਹੈ। ਜਿਹੜੇ ਟੈਕਸ ਦਾਤਿਆਂ ਨੇ ਮੁਲਾਂਕਣ ਸਾਲ 2015-16 ਤੋਂ ਲੈ ਕੇ 2019-20 ਨੂੰ ਕੀਤੇ ਈ-ਫਾਈਲ ਨੂੰ ਵੈਰੀਫਾਈ ਨਹੀਂ ਕੀਤਾ ਹੈ ਉਨ੍ਹਾਂ ਨੂੰ ਇਨਕਮ ਟੈਕਸ ਵਿਭਾਗ ਨੇ ਛੋਟ ਭਾਵ ਰਾਹਤ ਦਿੱਤੀ ਹੈ। ਹੁਣ ਟੈਕਸਦਾਤਾ 30 ਸਤੰਬਰ 2020 ਤੱਕ ਆਪਣੀਆਂ ਰਿਟਰਨਾਂ ਦੀ ਤਸਦੀਕ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹਨ। ਉਹ ਟੈਕਸਦਾਤਾ ਜੋ ਇਲੈਕਟ੍ਰਾਨਿਕ ਮੋਡ ਤੋਂ ਬਿਨਾਂ ਡਿਜੀਟਲ ਸਿਗਨੇਚਰ ਇਨਕਮ ਟੈਕਸ ਰਿਟਰਨ (ਆਈਟੀਆਰ) ਦਾਖਲ ਕਰਦੇ ਹਨ, ਉਨ੍ਹਾਂ ਨੂੰ ਅਪਲੋਡ ਕਰਨ ਦੇ 120 ਦਿਨਾਂ ਦੇ ਅੰਦਰ-ਅੰਦਰ ਇਸਦੀ ਤਸਦੀਕ ਕਰਨੀ ਪੈਂਦੀ ਹੈ।
ਤੁਸੀਂ ਇਨ੍ਹਾਂ ਤਰੀਕਿਆਂ ਨਾਲ ਕਰ ਸਕਦੇ ਹੋ ਤਸਦੀਕ(ਵੈਰੀਫਾਈ)
- ਆਧਾਰ ਓਟੀਪੀ ਦੁਆਰਾ
- ਨੈੱਟ ਬੈਂਕਿੰਗ ਦੁਆਰਾ ਈ-ਫਾਈਲਿੰਗ ਖਾਤੇ ਵਿਚ ਲੌਗਇਨ ਕਰਕੇ
- ਇਲੈਕਟ੍ਰਾਨਿਕ ਵੈਰੀਫਿਕੇਸ਼ਨ ਕੋਡ (ਈਵੀਸੀ) ਜ਼ਰੀਏ
ਆਧਾਰ ਓ.ਟੀ.ਪੀ. ਦੁਆਰਾ ਕਿਵੇਂ ਪ੍ਰਮਾਣਿਤ ਕੀਤਾ ਜਾਵੇ
ਆਧਾਰ ਓ.ਟੀ.ਪੀ. ਦੇ ਜ਼ਰੀਏ ਤੁਹਾਨੂੰ ਅਧਿਕਾਰਤ ਈ-ਫਾਈਲਿੰਗ ਪੋਰਟਲ www.incometaxindiaefiling.gov.in 'ਤੇ ਜਾਣਾ ਪਏਗਾ। ਇੱਥੇ ਆਧਾਰ ਨੂੰ ਪੈਨ ਨਾਲ ਜੋੜਨਾ ਜ਼ਰੂਰੀ ਹੈ। ਇਸ ਤੋਂ ਬਾਅਦ ਈ-ਵੈਰੀਫਾਈ ਲਿੰਕ 'ਤੇ ਕਲਿੱਕ ਕਰੋ ਅਤੇ e-verify return using bank Aadhaar OTP ਵਿਕਲਪ ਦੀ ਚੋਣ ਕਰੋ। ਹੁਣ ਓ.ਟੀ.ਪੀ. ਜੈਨਰੇਟ ਕਰੋ। ਇਹ ਤੁਹਾਡੇ ਰਜਿਸਟਰਡ ਮੋਬਾਈਲ ਫੋਨ 'ਤੇ ਆਵੇਗਾ। ਹੁਣ ਈ-ਫਾਈਲਿੰਗ ਪੋਰਟਲ 'ਤੇ ਓ.ਟੀ.ਪੀ. ਭਰ ਦਿਓ ਅਤੇ ਇਸ ਤਰ੍ਹਾਂ ਤੁਹਾਡੀ ਤਸਦੀਕ ਪੂਰੀ ਹੋ ਜਾਵੇਗੀ।
ਇਹ ਵੀ ਪੜ੍ਹੋ: ਧੀ ਦਿਵਸ 2020 : ਪੜ੍ਹਾਈ ਤੋਂ ਲੈ ਕੇ ਵਿਆਹ ਤੱਕ ਦੀ ਇਸ ਤਰ੍ਹਾਂ ਕਰੋ ਯੋਜਨਾਬੰਦੀ, ਨਹੀਂ ਹੋਵੇਗੀ ਪੈਸੇ ਦੀ ਚਿੰਤਾ
ਨੈੱਟ ਬੈਂਕਿੰਗ ਨਾਲ ਵੀ ਕਰ ਸਕਦੇ ਹੋ ਤਸਦੀਕ
ਪਹਿਲਾਂ ਤੁਹਾਨੂੰ ਇੰਟਰਨੈਟ ਬੈਂਕਿੰਗ ਖਾਤੇ ਵਿਚ ਲੌਗਇਨ ਕਰਨਾ ਪਏਗਾ। ਇਸ ਤੋਂ ਬਾਅਦ ਬੈਂਕ ਦੁਆਰਾ ਦਿੱਤੇ ਗਏ ਇਨਕਮ ਟੈਕਸ ਈ-ਫਾਈਲਿੰਗ ਲਿੰਕ 'ਤੇ ਕਲਿੱਕ ਕਰੋ। ਫਿਰ e-verify link against the return to be verified 'ਤੇ ਕਲਿੱਕ ਕਰੋ। ਹੁਣ ਤਸਦੀਕ ਪੂਰੀ ਹੋ ਗਈ ਹੈ।
ਇਲੈਕਟ੍ਰਾਨਿਕ ਵੈਰੀਫਿਕੇਸ਼ਨ ਕੋਡ (ਈਵੀਸੀ) ਜ਼ਰੀਏ
ਆਮਦਨ ਟੈਕਸ ਰਿਟਰਨ ਦੀ ਤਸਦੀਕ ਬੈਂਕ ਏ.ਟੀ.ਐਮ. ਤੋਂ ਵੀ ਕੀਤੀ ਜਾ ਸਕਦੀ ਹੈ। ਇਸਦੇ ਲਈ ਤੁਹਾਨੂੰ ਕਾਰਡ ਏ.ਟੀ.ਐਮ. 'ਤੇ ਕਾਰਡ ਸਵੈਪ ਕਰਨਾ ਪਏਗਾ। ਫਿਰ ਈ-ਫਾਈਲਿੰਗ ਲਈ ਪਿੰਨ ਦਰਜ ਕਰੋ। ਹੁਣ ਰਜਿਸਟਰਡ ਮੋਬਾਈਲ ਨੰਬਰ 'ਤੇ ਤੁਹਾਨੂੰ ਈ.ਵੀ.ਸੀ. (ਇਲੈਕਟ੍ਰਾਨਿਕ ਵੈਰੀਫਿਕੇਸ਼ਨ ਕੇਗਾ। ਹੁਣ ਈ-ਫਾਈਲਿੰਗ ਪੋਰਟਲ 'ਤੇ ਲਾਗ ਇਨ ਕਰੋ ਅਤੇ e-verify return using bank ATM ਵਿਕਲਪ ਦੀ ਚੋਣ ਕਰੋ। ਇਸ ਤੋਂ ਬਾਅਦ ਫੋਨ ਵਿਚ ਮਿਲੀ ਈ.ਵੀ.ਸੀ ਪਾਓ ਅਤੇ ਤੁਹਾਡੀ ਵੈਰੀਫਿਕੇਸ਼ਨ ਹੋ ਜਾਵੇਗੀ।
ਇਹ ਵੀ ਪੜ੍ਹੋ: ਥ੍ਰੈਫਟ ਸਟੋਰ: ਜਾਣੋ ਕਿਵੇਂ ਇਹ ਸਟੋਰ ਇੰਸਟਾਗ੍ਰਾਮ 'ਤੇ ਵੇਚਦਾ ਹੈ ਸਸਤੇ ਸੈਕਿੰਡ ਹੈਂਡ ਕੱਪੜੇ
ਮਹਾਮਾਰੀ ਵਿਚਕਾਰ ਪ੍ਰਮੁੱਖ ਬੰਦਰਗਾਹਾਂ 'ਤੇ ਮਾਲ ਢੁਆਈ 25 ਫੀਸਦੀ ਘਟੀ
NEXT STORY