ਨਵੀਂ ਦਿੱਲੀ— ਭਾਰਤ ’ਚ ਐਪਲ ਦੀ ਵਿਕਰੀ ’ਚ ਇਸ ਵਾਰ ਸ਼ਾਨਦਾਰ ਵਾਧਾ ਹੋਇਆ ਹੈ। ਇਸ ਦਾ ਬਿਜ਼ਨੈੱਸ 50,000 ਕਰੋੜ ਰੁਪਏ ਦੇ ਰੈਵੇਨਿਊ ਨੂੰ ਛੂਹਣ ਦੇ ਕਰੀਬ ਹੈ। ਆਈਫੋਨ ਨਿਰਮਾਤਾ ਕੰਪਨੀ ਐਪਲ ਇੰਡੀਆ ਦੀ ਆਮਦਨ ਮਾਰਚ 2023 'ਚ ਖ਼ਤਮ ਹੋਏ ਵਿੱਤੀ ਸਾਲ 'ਚ ਸਾਲਾਨਾ ਆਧਾਰ 'ਤੇ 48 ਫ਼ੀਸਦੀ ਵਧ ਕੇ 49,322 ਕਰੋੜ ਰੁਪਏ ਹੋ ਗਈ ਹੈ। ਜਦੋਂਕਿ ਨੈੱਟ ਪ੍ਰਾਫਿਟ 76 ਫ਼ੀਸਦੀ ਵਧ ਕੇ 2,229 ਕਰੋੜ ਰੁਪਏ ਹੋ ਗਿਆ।
ਇਹ ਜਾਣਕਾਰੀ ਕਾਰੋਬਾਰੀ ਖੁਫੀਆ ਕੰਪਨੀ ਟੋਫਲਰ ਦੁਆਰਾ ਪ੍ਰਦਾਨ ਕੀਤੇ ਗਏ ਡੇਟਾ ਤੋਂ ਪ੍ਰਾਪਤ ਕੀਤੀ ਗਈ ਹੈ। ਦੱਸ ਦੇਈਏ ਕਿ ਪਿਛਲੇ ਵਿੱਤੀ ਸਾਲ 'ਚ ਐਪਲ ਇੰਡੀਆ ਦੀ ਆਮਦਨ 33,381 ਕਰੋੜ ਰੁਪਏ ਸੀ। ਕੰਪਨੀ ਦਾ ਮੁਨਾਫਾ 2022-23 'ਚ 77 ਫ਼ੀਸਦੀ ਵਧ ਕੇ 2,230 ਕਰੋੜ ਰੁਪਏ ਹੋ ਗਿਆ, ਜੋ 2021-22 'ਚ 1,263 ਕਰੋੜ ਰੁਪਏ ਸੀ। ਵਿੱਤੀ ਸਾਲ ਦੌਰਾਨ ਕੰਪਨੀ ਦਾ ਕੁੱਲ ਖਰਚ 46,444 ਕਰੋੜ ਰੁਪਏ ਰਿਹਾ। 2021-22 'ਚ ਇਹ ਅੰਕੜਾ 31,693 ਕਰੋੜ ਰੁਪਏ ਸੀ।
ਭਾਰਤ ’ਚ ਸਫਲਤਾ ਤੋਂ ਬਾਅਦ ਰਿਲਾਇੰਸ ਜੀਓ ਕੌਮਾਂਤਰੀ ਪੱਧਰ ’ਤੇ ਪ੍ਰਵੇਸ਼ ਦੇ ਬਦਲ ਦੀ ਭਾਲ ’ਚ : ਅਧਿਕਾਰੀ
NEXT STORY