ਮੁੰਬਈ-ਭਾਰਤੀ ਬਰਾਮਦ-ਦਰਾਮਦ ਬੈਂਕ (ਐਕਜ਼ਿਮ ਬੈਂਕ) ਦਾ ਸ਼ੁੱਧ ਲਾਭ 31 ਮਾਰਚ 2020 ਨੂੰ ਖਤਮ ਵਿੱਤੀ ਸਾਲ 'ਚ 51 ਫੀਸਦੀ ਵਧ ਕੇ 124 ਕਰੋੜ ਰੁਪਏ ਰਿਹਾ। ਇਸ ਨਾਲ ਪਿਛਲੇ ਵਿੱਤੀ ਸਾਲ ਸਾਲ 2018-19 'ਚ ਬੈਂਕ ਨੂੰ 82 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਇਸ ਦੇ ਬਾਰੇ 'ਚ ਬੈਂਕ ਦੇ ਪ੍ਰਬੰਧਕ ਨਿਦੇਸ਼ਕ ਡੇਵਿਡ ਰਾਸਕਿਊਨਹਾ ਨੇ ਕਿਹਾ ਕਿ ਪਿਛਲੇ ਇਕ ਸਾਲ 'ਚ ਸਾਡਾ ਕਾਰੋਬਾਰ ਅਤੇ ਵਿੱਤੀ ਪ੍ਰਦਰਸ਼ਨ ਉਤਸ਼ਾਹਿਤ ਕਰਨ ਵਾਲਾ ਹੈ। ਕਰਜ਼ਾ ਪੋਰਟਫੋਲੀਓ ਵੀ 6 ਤੋਂ 7 ਫੀਸਦੀ ਦਰ ਨਾਲ ਵਧਿਆ ਹੈ। ਵਿੱਤੀ ਸਾਲ 2019-20 'ਚ ਬੈਂਕ ਦਾ ਕਰਜ਼ਾ ਪੋਰਟਫੋਲੀਓ 6.23 ਫੀਸਦੀ ਵਧ ਕੇ 99,446 ਕਰੋੜ ਰੁਪਏ ਰਿਹਾ। ਇਸ ਨਾਲ ਪਿਛਲੇ ਵਿੱਤੀ ਸਾਲ 'ਚ ਇਹ 93,617 ਕਰੋੜ ਰੁਪਏ ਸੀ। ਇਸ ਦੌਰਾਨ ਬੈਂਕ ਦਾ ਐੱਨ.ਪੀ.ਏ. ਉਸ ਦੇ ਕੁੱਲ ਕਰਜ਼ੇ ਦਾ 8.75 ਫੀਸਦੀ ਰਿਹਾ ਜਦੋਂ ਕਿ ਸ਼ੁੱਧ ਐੱਨ. ਪੀ. ਏ. ਬੈਂਕ ਦੇ ਸ਼ੁੱਧ ਕਰਜ਼ੇ ਦਾ 1.77 ਫੀਸਦੀ ਰਿਹਾ। ਉਨ੍ਹਾਂ ਨੇ ਕਿਹਾ ਕਿ ਵਿੱਤੀ ਸਾਲ 'ਚ ਬੈਂਕ ਨੇ ਵਿਦੇਸ਼ੀ ਮੁਦਰਾ ਸਰੋਤ ਨਾਲ 1.91 ਅਰਬ ਡਾਲਰ ਦੀ ਰਾਸ਼ੀ ਜੁਟਾਈ। ਚਾਲੂ ਵਿੱਤੀ ਸਾਲ 'ਚ ਬੈਂਕ ਦੀ ਯੋਜਨਾ ਵਿਦੇਸ਼ੀ ਬਾਜ਼ਾਰਾਂ 'ਚੋਂ ਇਕ ਤੋਂ ਦੋ ਅਰਬ ਡਾਲਰ ਜੁਟਾਉਣ ਦੀ ਹੈ।
ਟਰਾਈ ਨੇ TV ਚੈਨਲ ਚੁਣਨ 'ਚ ਮਦਦ ਲਈ ਪੇਸ਼ ਕੀਤੀ ਐਪ
NEXT STORY