ਨਵੀਂ ਦਿੱਲੀ-ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਟੀ. ਵੀ. ਚੈਨਲ ਚੁਣਨ 'ਚ ਮਦਦ ਕਰਨ ਵਾਲੀ ਇਕ ਐਪ ਪੇਸ਼ ਕੀਤੀ ਹੈ। ਇਹ ਐਪ ਗਾਹਕਾਂ ਨੂੰ ਆਪਣੀ ਪਸੰਦ ਦੇ ਚੈਨਲਾਂ ਨੂੰ ਚੁਣਨ ਅਤੇ ਨਾ ਪਸੰਦ ਚੈਨਲਾਂ ਨੂੰ ਹਟਾਉਣ ਦੀ ਸੁਵਿਧਾ ਦਿੰਦੀ ਹੈ। ਟਰਾਈ ਨੇ ਕਿਹਾ ਕਿ ਪ੍ਰਸਾਰਣ ਸੇਵਾਵਾਂ ਲਈ ਨਵੀਂਆਂ ਦਰਾਂ ਤੈਅ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਗਾਹਕਾਂ ਨੂੰ ਉਨ੍ਹਾਂ ਦੇ ਸੇਵਾਪ੍ਰਦਾਤਾਵਾਂ ਦੇ ਵੈੱਬਪੋਰਟਲ ਜਾਂ ਐਪ 'ਤੇ ਟੀ. ਵੀ. ਚੈਨਲਾਂ ਦੀ ਚੋਣ ਕਰਨ ਜਾਂ ਸਮੂਹ 'ਚ ਚੈਨਲ ਚੁਣਨ ਜਾਂ ਉਨ੍ਹਾਂ ਨੂੰ ਹਟਾਉਣ 'ਚ ਮੁਸ਼ਕਲ ਆ ਰਹੀ ਹੈ ਇਸ ਲਈ ਟਰਾਈ ਨੇ ਅਜਿਹਾ ਐਪ ਵਿਕਸਿਤ ਕਰਨ ਦਾ ਫੈਸਲਾ ਕੀਤਾ ਜੋ ਸਾਰੇ ਵਿਤਰਣ ਮੰਚ ਸੰਚਾਲਕਾਂ (ਟੀ. ਵੀ. ਚੈਨਲ ਸੇਵਾਪ੍ਰਦਾਤਾਵਾਂ) ਤੋਂ ਜਾਣਕਾਰੀਆਂ ਲੈ ਕੇ ਇਕ ਹੀ ਜਗ੍ਹਾ 'ਤੇ ਉੁਪਲੱਬਧ ਕਰਵਾਏਗਾ।
ਟਰਾਈ ਨੇ ਕਿਹਾ ਕਿ ਅਜੇ ਇਸ ਐਪ 'ਤੇ ਵੱਡੇ ਡੀ. ਟੀ. ਐੱਚ ਸੇਵਾਪ੍ਰਦਾਤਾਵਾਂ, ਮਲਟੀ ਸਿਸਟਮ ਆਪ੍ਰੇਟਰਾਂ (ਐੱਮ. ਐੱਸ. ਓ./ਕੇਬਲ ਆਪ੍ਰੇਟਰਾਂ ) ਦੀ ਜਾਣਕਾਰੀ ਉਪਲੱਬਧ ਹੈ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੋਰ ਸੇਵਾਪ੍ਰਦਾਤਾਵਾਂ ਦੀਆਂ ਜਾਣਕਾਰੀਆਂ ਨੂੰ ਵੀ ਇਸ ਨਾਲ ਜੋੜਿਆ ਜਾਵੇ। ਰੈਗੂਲੇਟਰ ਨੇ ਕਿਹਾ ਕਿ 'ਟੀ.ਵੀ. ਚੈਨਲ ਸਲੈਕਟਰ ਐਪ' ਨੂੰ ਟੀ.ਵੀ. ਉਪਭੋਗਤਾਵਾਂ ਨੂੰ ਪਾਰਦਰਸ਼ੀ ਅਤੇ ਭਰੋਸੇਦਮੰਦ ਵਿਵਸਥਾ ਦੇਣ ਦੇ ਇਰਾਦੇ ਨਾਲ ਵਿਕਸਿਤ ਕੀਤਾ ਗਿਆ ਹੈ। ਐਪ 'ਤੇ ਸਾਰੇ ਉਪਭੋਗਤਾਵਾਂ ਦੀ ਪਛਾਣ ਇਕ ਵਾਰ ਵਰਤੋਂ ਹੋਣ ਵਾਲੇ ਪਾਸਵਰਡ (ਓ.ਟੀ.ਪੀ.) ਨਾਲ ਕੀਤੀ ਜਾਵੇਗੀ। ਇਹ ਉਨ੍ਹਾਂ ਦੇ ਰਜਿਸਟਰਡ ਮੋਬਾਇਲ ਨੰਬਰ 'ਤੇ ਕੀਤੀ ਜਾਵੇਗੀ। ਜੇਕਰ ਕਿਸੇ ਉਪਭੋਗਤਾ ਨੇ ਸੇਵਾਪ੍ਰਦਾਤਾ ਨਾਲ ਆਪਣਾ ਮੋਬਾਇਲ ਨੰਬਰ ਰਜਿਸਟਰਡ ਨਹੀਂ ਕਰਵਾਇਆ ਤਾਂ ਇਹ ਓ.ਟੀ.ਪੀ. ਉਸ ਦੇ ਟੀ.ਵੀ. ਸਕਰੀਨ 'ਤੇ ਦਿਖੇਗਾ। ਐਪ ਗਾਹਕ ਨੂੰ ਉਸ ਦੇ ਦੁਆਰਾ ਚੁਣੇ ਹੋਏ ਚੈਨਲਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਚੈਨਲਾਂ ਦੀ ਚੋਣ ਕਰਵਾਉਣ ਦੀ ਸੁਵਿਧਾ ਦੇਵੇਗੀ। ਗਾਹਕ ਆਪਣੇ ਪਸੰਦ ਦੇ ਚੈਨਲ ਚੁਣ ਸਕਦੇ ਹਨ ਜਾਂ ਨਾ-ਪਸੰਦ ਚੈਨਲ ਨੂੰ ਹਟਾ ਵੀ ਸਕਦੇ ਹਨ। ਇਹ ਐਪ ਗੂਗਲ ਪਲੇਅ ਸਟੋਰ 'ਤੇ ਉਪਲੱਬਧ ਹੈ।
ਹੁਣ ਗੂਗਲ ਦੇ ਇਸ ਐਪ ਰਾਹੀਂ ਕਾਰੋਬਾਰੀਆਂ ਨੂੰ ਮਿਲੇਗਾ ਲੋਨ
NEXT STORY