ਨਵੀਂ ਦਿੱਲੀ - ਪਿਛਲੇ ਕਾਫ਼ੀ ਦਿਨਾਂ ਤੋਂ ਵੱਖ-ਵੱਖ ਰਾਜਾਂ ਵਿੱਚ ਭਾਰੀ ਬਰਸਾਤ ਹੋ ਰਹੀ ਹੈ, ਜਿਸ ਕਾਰਨ ਲੋਕਾਂ ਦਾ ਬਹੁਤ ਸਾਰਾ ਨੁਕਸਾਨ ਹੋ ਰਿਹਾ ਹੈ। ਬਰਸਾਤ ਦਾ ਅਸਰ ਹੁਣ ਕਈ ਦਿਨਾਂ ਤੋਂ ਲੋਕਾਂ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ 'ਤੇ ਵੀ ਪੈਂਦਾ ਹੋਇਆ ਵਿਖਾਈ ਦੇ ਰਿਹਾ ਹੈ। ਮੀਂਹ ਕਾਰਨ ਸਾਰੀਆਂ ਸਬਜ਼ੀਆਂ ਖ਼ਰਾਬ ਹੋ ਗਈਆਂ ਹਨ ਅਤੇ ਇਹਨਾਂ ਦਾ ਨਿਰਯਾਤ ਵੀ ਕਾਫ਼ੀ ਘੱਟ ਮਾਤਰਾ ਵਿੱਚ ਹੋ ਰਿਹਾ ਹੈ। ਸਬਜ਼ੀਆਂ ਦੇ ਰੇਟ ਅੱਜ ਦੇ ਸਮੇਂ ਵਿੱਚ ਅਸਮਾਨ ਨੂੰ ਛੂਹ ਰਹੇ ਹਨ।
ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)
ਦਿਨੋ-ਦਿਨ ਵੱਧ ਰਹੀ ਮਹਿੰਗਾਈ ਦੇ ਕਾਰਨ ਸਬਜ਼ੀਆਂ ਨੇ ਜਿਥੇ ਲੋਕਾਂ ਦੇ ਖਾਣੇ ਦਾ ਸੁਆਦ ਖ਼ਰਾਬ ਕਰਕੇ ਰੱਖ ਦਿੱਤਾ, ਉਥੇ ਹੀ ਘਰ ਦਾ ਬਜਟ ਵੀ ਵਿਗੜ ਦਿੱਤਾ ਹੈ। ਵਪਾਰੀਆਂ ਅਨੁਸਾਰ ਅਗਲੇ ਕੁਝ ਹਫ਼ਤਿਆਂ ਤੱਕ ਸਬਜ਼ੀਆਂ ਦੀਆਂ ਵੱਧ ਰਹੀਆਂ ਕੀਮਤਾਂ ਤੋਂ ਕੋਈ ਰਾਹਤ ਨਹੀਂ ਮਿਲ ਸਕਦੀ। ਫ਼ਸਲ ਉਗਾਉਣ ਵਾਲੇ ਖੇਤਰ ਮੀਂਹ ਕਾਰਨ ਨੁਕਸਾਨੇ ਗਏ ਹਨ। ਪਿਛਲੇ ਇੱਕ ਮਹੀਨੇ ਤੋਂ ਟਮਾਟਰ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕ ਪਰੇਸ਼ਾਨ ਸਨ ਪਰ ਹੁਣ ਸਰਕਾਰ ਨੇ ਇਸ ਦੇ ਰੇਟਾਂ ਵਿੱਚ ਨਰਮੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮੁੜ ਤੋਂ ਉਡਾਣ ਭਰ ਸਕਦੀ ਹੈ Go First, DGCA ਨੇ ਇਨ੍ਹਾਂ ਸ਼ਰਤਾਂ ਰਾਹੀਂ ਦਿੱਤੀ ਉੱਡਣ ਦੀ ਇਜਾਜ਼ਤ
ਸੂਤਰਾਂ ਅਨੁਸਾਰ ਸ਼ਹਿਰਾਂ ਦੇ ਲੋਕਾਂ ਨੂੰ ਪਿਛਲੇ ਇਕ ਮਹੀਨੇ ਦੌਰਾਨ ਮਹਿੰਗੀਆਂ ਹੋ ਰਹੀਆਂ ਸਬਜ਼ੀਆਂ 'ਤੇ 84 ਫ਼ੀਸਦੀ ਤੋਂ ਜ਼ਿਆਦਾ ਪੈਸਾ ਖ਼ਰਚ ਕਰਨਾ ਪਿਆ ਹੈ। ਸਬਜ਼ੀਆਂ ਦੀਆਂ ਕੀਮਤਾਂ 'ਚ ਵਾਧੇ ਦਾ ਸਮੁੱਚੇ ਖੁਰਾਕੀ ਮਹਿੰਗਾਈ ਅੰਕੜਿਆਂ 'ਤੇ ਅਸਰ ਪੈਣ ਦੀ ਸੰਭਾਵਨਾ ਹੈ। ਟਮਾਟਰ, ਪਿਆਜ਼, ਲਸਣ, ਅਦਰਕ ਆਦਿ ਦੇ ਰੇਟ ਲਗਾਤਾਰ ਵੱਧ ਗਏ ਹਨ। ਭਾਰੀ ਬਰਸਾਤ ਦੇ ਕਾਰਨ ਮਸਾਲਿਆਂ ਅਤੇ ਦਾਲਾਂ ਦੀਆਂ ਕੀਮਤਾਂ 'ਚ ਵੀ ਵਾਧਾ ਹੋਇਆ ਹੈ। ਮਸਾਲਿਆਂ 'ਚ ਜ਼ੀਰਾ, ਹਲਦੀ ਆਦਿ ਦੇ ਰੇਟ ਵੱਧੇ ਹਨ।
ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ
ਖਾਣ ਵਾਲੇ ਤੇਲ 'ਚ ਵੀ ਮਹਿੰਗਾਈ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਪਿਛਲੇ ਇੱਕ ਮਹੀਨੇ ਵਿੱਚ ਸੂਰਜਮੁਖੀ ਕੱਚੇ ਤੇਲ ਦੀ ਦਰਾਮਦ ਕੀਮਤ ਵਿੱਚ 10 ਫ਼ੀਸਦੀ ਦਾ ਵਾਧਾ ਹੋਇਆ ਹੈ। ਭਾਰਤ 'ਚ ਵੱਡੀ ਮਾਤਰਾ ਵਿੱਚ ਕਣਕ ਦਾ ਸਟਾਕ ਹੈ। ਜੇਕਰ ਦੁਨੀਆ ਭਰ 'ਚ ਇਸ ਦੀਆਂ ਕੀਮਤਾਂ 'ਚ ਵਾਧਾ ਹੁੰਦਾ ਹੈ ਤਾਂ ਦੇਸ਼ 'ਚ ਮਹਿੰਗਾਈ 'ਤੇ ਕਾਬੂ ਪਾਉਣ ਲਈ ਸਰਕਾਰ ਲਈ ਸਸਤੀ ਕਣਕ ਦਰਾਮਦ ਕਰਨਾ ਮੁਸ਼ਕਲ ਹੋ ਸਕਦਾ ਹੈ। ਕਾਲੇ ਸਾਗਰ ਰਾਹੀਂ ਯੂਰਪ, ਅਫਰੀਕਾ ਅਤੇ ਦੁਨੀਆ ਦੇ ਹੋਰ ਹਿੱਸਿਆਂ ਨੂੰ ਕਣਕ ਦੀ ਸਪਲਾਈ ਕਰਨ ਦਾ ਸਮਝੌਤਾ ਰੂਸ ਦੇ ਪਿੱਛੇ ਹਟਣ ਨਾਲ ਖ਼ਤਰੇ ਵਿੱਚ ਪੈ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PLI 'ਤੇ ਵਿੱਤੀ ਸਾਲ 2025 ਦੇ ਅੰਤ ਤੱਕ ਖ਼ਰਚ ਹੋਣਗੇ 40,000 ਕਰੋੜ ਰੁਪਏ ਤੋਂ ਘੱਟ!
NEXT STORY