ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਇਸ ਸਾਲ ਇਕ ਵਾਰ ਫਿਰ ਰੇਪੋ ਦਰ 'ਚ ਕਮੀ ਕਰ ਸਕਦਾ ਹੈ। ਇਸ ਦਾ ਕਾਰਨ ਹੈ ਕਿ ਫਰਵਰੀ 'ਚ ਇੰਡਸਟਰੀ ਉਤਪਾਦਨ ਦੀ ਵਿਕਾਸ ਰਫਤਾਰ 20 ਮਹੀਨੇ 'ਚ ਸਭ ਤੋਂ ਘੱਟ ਰਹੀ, ਜਦੋਂ ਕਿ ਪ੍ਰਚੂਨ ਮਹਿੰਗਾਈ ਮਾਰਚ 'ਚ ਲਗਾਤਾਰ ਦੂਜੇ ਮਹੀਨੇ ਵਧ ਕੇ 2.86 ਫੀਸਦੀ 'ਤੇ ਪਹੁੰਚ ਗਈ। ਉਦਯੋਗਿਕ ਸਿਹਤ 'ਤੇ ਕੁਝ ਤਾਜ਼ਾ ਚਿੰਤਾਵਾਂ ਖੜ੍ਹੇ ਹੋਣ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਰਫਤਾਰ ਦੇਣ ਲਈ ਆਰ. ਬੀ. ਆਈ. ਪਾਲਿਸੀ ਦਰਾਂ 'ਚ ਇਕ ਵਾਰ ਫਿਰ ਕਟੌਤੀ ਕਰ ਸਕਦਾ ਹੈ।
ਸ਼ੁੱਕਰਵਾਰ ਨੂੰ ਜਾਰੀ ਡਾਟਾ ਤੋਂ ਪਤਾ ਲੱਗਦਾ ਹੈ ਕਿ ਫਰਵਰੀ 'ਚ ਇੰਡਸਟਰੀ ਉਤਪਾਦਨ ਦੀ ਵਿਕਾਸ ਦਰ ਘੱਟ ਕੇ 0.1 ਫੀਸਦੀ ਰਹਿ ਗਈ, ਜੋ ਜਨਵਰੀ 'ਚ 1.4 ਫੀਸਦੀ ਸੀ ਅਤੇ ਫਰਵਰੀ 2018 'ਚ 6.9 ਫੀਸਦੀ ਦਰਜ ਕੀਤੀ ਗਈ ਸੀ। ਪਿਛਲੇ ਕੁਝ ਮਹੀਨਿਆਂ 'ਚ ਵਪਾਰਕ ਵਾਹਨ, ਕਾਰਾਂ ਅਤੇ ਮੋਟਰਸਾਈਕਲ ਤੇ ਸਕੂਟਰਾਂ ਦੀ ਵਿਕਰੀ ਹੌਲੀ ਹੋਈ ਹੈ, ਜਿਸ ਨੂੰ ਲੈ ਕੇ ਇੰਡਸਟਰੀ ਦੀ ਵਿਕਾਸ ਰਫਤਾਰ ਘੱਟ ਹੋਣ ਦੇ ਪਹਿਲਾਂ ਹੀ ਸੰਕੇਤ ਮਿਲ ਰਹੇ ਸਨ।
ਉੱਥੇ ਹੀ, ਮਾਹਰਾਂ ਦਾ ਕਹਿਣਾ ਹੈ ਕਿ ਗਲੋਬਲ ਗ੍ਰੋਥ 'ਚ ਕਮੀ ਕਾਰਨ ਕੱਚੇ ਤੇਲ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਤੋਂ ਘੱਟ ਰਹਿਣ ਦੀ ਉਮੀਦ ਹੈ। ਇਸ ਲਈ ਮਹਿੰਗਾਈ ਦਰ ਆਰ. ਬੀ. ਆਈ. ਦੇ ਦਾਇਰੇ 'ਚ ਬਣੀ ਰਹੇਗੀ। ਹਾਲਾਂਕਿ ਨਿਰੰਤਰ ਆਧਾਰ 'ਤੇ ਕੱਚਾ ਤੇਲ 70 ਡਾਲਰ ਤੋਂ ਉਪਰ ਰਹਿ ਸਕਦਾ ਹੈ, ਜਿਸ ਕਾਰਨ ਮਹਿੰਗਾਈ 'ਚ ਕੁਝ ਵਾਧਾ ਹੋ ਸਕਦਾ ਹੈ ਪਰ ਵਿਕਾਸ ਦਰ ਵਧਾਉਣ ਲਈ ਵਿਆਜ ਦਰਾਂ 'ਚ ਕਟੌਤੀ ਕੀਤੀ ਜਾਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਇਸ ਮਹੀਨੇ ਆਰ. ਬੀ. ਆਈ. ਰੇਪੋ ਦਰ 'ਚ 0.25 ਫੀਸਦੀ ਕਟੌਤੀ ਕਰ ਚੁੱਕਾ ਹੈ ਪਰ ਬੈਂਕਾਂ ਨੇ ਇਸ ਰਫਤਾਰ ਨਾਲ ਕਦਮ ਨਹੀਂ ਉਠਾਇਆ ਹੈ। ਇਸ ਤੋਂ ਪਹਿਲਾਂ ਫਰਵਰੀ 'ਚ ਵੀ ਰੇਪੋ ਦਰ 'ਚ ਇੰਨੀ ਹੀ ਕਟੌਤੀ ਕੀਤੀ ਗਈ ਸੀ। ਆਰ. ਬੀ. ਆਈ. ਦੀ ਐੱਮ. ਪੀ. ਸੀ. ਦੀ ਅਗਲੀ ਬੈਠਕ ਜੂਨ 'ਚ 2 ਤੋਂ 6 ਤਰੀਕ ਤਕ ਹੋਣੀ ਹੈ, ਇਸ 'ਚ ਦੇਖਣਾ ਹੋਵੇਗਾ ਕਿ ਆਰ. ਬੀ. ਆਈ. ਕੀ ਰੁਖ਼ ਅਪਣਾਉਂਦਾ ਹੈ।
NIIT ਟੈੱਕ ਨੇ ਖੁੱਲ੍ਹੀ ਪੇਸ਼ਕਸ਼ 31 ਮਈ ਤੋਂ
NEXT STORY