ਬਿਜ਼ਨੈੱਸ ਡੈਸਕ :- ਬਾਜ਼ਾਰ ਮਾਹਿਰਾਂ ਨੇ ਵਾਅਦਾ-ਬਦਲ ਸਮਝੌਤਿਆਂ ਦੀ ਐਕਸਪਾਇਰੀ ਵਾਲੇ ਦਿਨ ਕਾਰੋਬਾਰ ਦੇ ਨਿਯਮਾਂ ’ਚ ਵੱਡੇ ਬਦਲਾਅ ਦੇ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਦੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਕਾਰੋਬਾਰ ਦੇ ਅੰਤਿਮ ਪੜਾਅ ’ਚ ਹੋਣ ਵਾਲੀ ਅਸਥਿਰਤਾ ਅਤੇ ਹੇਰ-ਫੇਰ ਨੂੰ ਰੋਕਣ ’ਚ ਮਦਦ ਮਿਲੇਗੀ ਅਤੇ ਨਿਪਟਾਰਾ ਪ੍ਰਕਿਰਿਆ ਜ਼ਿਆਦਾ ਸਰਲ ਅਤੇ ਪਾਰਦਰਸ਼ੀ ਹੋਵੇਗੀ।
ਇਹ ਵੀ ਪੜ੍ਹੋ : ਬਿਪਾਸ਼ਾ ਬਾਸੂ ਦੇ ਪ੍ਰੋਟੀਨ ਪਾਊਡਰ 'ਚੋਂ ਨਿਕਲੇ ਕੀੜੇ, IAS ਅਧਿਕਾਰੀ ਤੁਕਾਰਾਮ ਮੁੰਡੇ ਨੂੰ ਕੀਤੀ ਇਹ ਅਪੀਲ
ਸੇਬੀ ਨੇ ਸ਼ਨੀਵਾਰ ਨੂੰ ਜਾਰੀ ਸਲਾਹਕਾਰ ਪੱਤਰ ’ਚ ਕਲੋਜ਼ਿੰਗ ਆਕਸ਼ਨ ਸੈਸ਼ਨ (ਸੀ. ਏ. ਐੱਸ.), ਬਾਜ਼ਾਰ ਦੇ ਸਮੇਂ ਅਤੇ ਵਾਅਦਾ-ਬਦਲ ਸਮਝੌਤਿਆਂ ਦੇ ਨਿਪਟਾਰੇ ਨਾਲ ਜੁੜੇ ਨਿਯਮਾਂ ’ਚ ਬਦਲਾਅ ਦਾ ਪ੍ਰਸਤਾਵ ਰੱਖਿਆ ਹੈ। ਪ੍ਰਸਤਾਵ ਤਹਿਤ ਵਾਅਦਾ-ਬਦਲ ਦੇ ਨਿਪਟਾਰਾ ਮੁੱਲ ਨੂੰ ਨਕਦ ਬਾਜ਼ਾਰ ਦੇ ਅੰਤਿਮ ਮੁੱਲ ਤੋਂ ਵੱਖ ਕਰਨ, ਸੀ. ਏ. ਐੱਸ. ਦੌਰਾਨ ਨਵੇਂ ਸੰਕੇਤਕ ਸੂਚਕ ਅੰਕ ਮੁੱਲਾਂ ਦਾ ਪ੍ਰਕਾਸ਼ਨ ਬੰਦ ਕਰਨ ਅਤੇ ਇਕ ਤੈਅ ਘੇਰੇ ਤੋਂ ਬਾਹਰ ਦਿੱਤੇ ਆਰਡਰਾਂ ਨੂੰ ਹੋਰ ਬਾਈਡਿੰਗ ਬਣਾਉਣ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ : ਬਦਲ ਜਾਵੇਗਾ ਜ਼ਮੀਨਾਂ ਦੀ ਰਜਿਸਟਰੀ ਕਰਵਾਉਣ ਦਾ ਪੂਰਾ ਸਿਸਟਮ ! ਸਰਕਾਰ ਨੇ ਲਾਂਚ ਕੀਤਾ 'ਭੂ-ਆਧਾਰ'
ਆਨੰਦ ਰਾਠੀ ਵੈਲਥ ਦੇ ਸੰਯੁਕਤ ਸੀ. ਈ. ਓ. ਫਿਰੋਜ਼ ਅਜ਼ੀਜ਼ ਨੇ ਕਿਹਾ ਕਿ ਸੇਬੀ ਨੇ 3 ਮਹੱਤਵਪੂਰਨ ਮੁੱਦਿਆਂ ਨੂੰ ਸੰਬੋਧਿਤ ਕੀਤਾ ਹੈ। ਇਨ੍ਹਾਂ ’ਚ ਨਕਦ ਬਾਜ਼ਾਰ ਅਤੇ ਵਾਅਦਾ-ਬਦਲ ਦੇ ਨਿਪਟਾਰਾ ਮੁੱਲਾਂ ਦਾ ਸਬੰਧ, ਸੰਕੇਤਕ ਨਿਲਾਮੀ ਕੀਮਤਾਂ ਨਾਲ ਹੋਣ ਵਾਲੀਆਂ ਵਿਸੰਗਤੀਆਂ ਅਤੇ ਨਿਲਾਮੀ ਦੌਰਾਨ ਆਰਡਰ ਰੱਦ ਕੀਤੇ ਜਾਣ ਦੀ ਸਮੱਸਿਆ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵਾਅਦਾ-ਬਦਲ ਦਾ ਨਿਪਟਾਰਾ ਸਿਰਫ ਨਕਦ ਬਾਜ਼ਾਰ ਦੇ ਅੰਤਿਮ ਮੁੱਲ ’ਤੇ ਕਰਨਾ ਲਾਜ਼ਮੀ ਨਹੀਂ ਹੋਵੇਗਾ। ਇਸ ਨਾਲ ਦੋਵਾਂ ਬਾਜ਼ਾਰਾਂ ਦੇ ਵੱਖ-ਵੱਖ ਉਦੇਸ਼ਾਂ ਨੂੰ ਧਿਆਨ ’ਚ ਰੱਖਿਆ ਜਾ ਸਕੇਗਾ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ ਦਰਮਿਆਨ ਦਿੱਲੀ 'ਚ 56 ਗਹਿਣਿਆਂ ਦੀਆਂ ਦੁਕਾਨਾਂ ਸੀਲ, ਕਾਰੋਬਾਰੀਆਂ 'ਚ ਵਧਿਆ ਰੋਸ
ਇਹ ਵੀ ਪੜ੍ਹੋ : 'ਆਪਣੀ-ਆਪਣੀ ਕਰੰਸੀ 'ਚ ਕਰੋ ਵਪਾਰ..!' BRICS 'ਚ ਡਾਲਰ ਨੂੰ ਕੀਤਾ ਗਿਆ Ignore
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਭਾਰਤੀ ਪੇਟੈਂਟ ਦਫਤਰ ਦੀ ਸਖ਼ਤੀ : ਪ੍ਰਵਾਨਗੀ ਤੋਂ ਬਿਨਾਂ ਲੋਗੋ ਦੀ ਵਰਤੋਂ ਕਰਨ ਵਾਲਿਆਂ ਲਈ ਜਾਰੀ ਕੀਤੀ ਚਿਤਾਵਨੀ
NEXT STORY