ਗੈਜੇਟ ਡੈਸਕ– ਫੇਸਬੁੱਕ ਦੀ ਪ੍ਰਾਈਵੇਸੀ ਨੂੰ ਲੈ ਕੇ ਐਪਲ ਦੇ ਸੀ.ਈ.ਓ. ਟਿਮ ਕੁੱਕ ਦੇ ਬਿਆਨ ਤੋਂ ਬਾਅਦ ਜ਼ੁਕਰਬਰਗ ਸ਼ਾਇਦ ਨਰਾਜ਼ ਹਨ। ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਮੈਨੇਜਮੈਂਟ ਟੀਮ ਨੂੰ ਸਿਰਫ ਐਂਡਰਾਇਡ ਸਮਾਰਟਫੋਨ ਇਸਤੇਮਾਲ ਕਰਨ ਲਈ ਕਿਹਾ ਹੈ। ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ, ਇਹ ਫੈਸਲਾ ਜ਼ੁਕਰਬਰਗ ਨੇ ਐਪਲ ਦੇ ਸੀ.ਈ.ਓ. ਟਿਮ ਕੁੱਲ ਦੁਆਰਾ ਕੀਤੀ ਗਈ ਨਿੰਦਾ ਤੋਂ ਬਾਅਦ ਲਿਆ ਹੈ।

MSNBC ਦੀ ਇੰਟਰਵਿਊ ’ਚ ਟਿਮ ਕੁੱਕ ਨੇ ਫੇਸਬੁੱਕ ਦੀ ਨਿੰਦਾ ਕੀਤੀ। ਫਿਲਹਾਲ, ਇਹ ਸਾਫ ਨਹੀਂ ਹੈ ਕਿ ਮਾਰਕ ਜ਼ੁਕਰਬਰਗ ਦੁਆਰਾ ਮੈਨੇਜਮੈਂਟ ਨੂੰ ਸਿਰਫ ਐਂਡਰਾਇਡ ਫੋਨ ਇਸਤੇਮਾਲ ਕਰਨ ਦੀ ਸਲਾਹ ਦੇ ਪਿੱਛੇ ਸਿੱਧੇ ਤੌਰ ’ਤੇ ਟਿਪ ਕੁੱਕ ਦਾ ਬਿਆਨ ਹੈ ਜਾਂ ਫਿਰ ਕੋਈ ਹੋਰ ਗੱਲ ਹੈ। ਫੇਸਬੁੱਕ ਨੇ ਹੁਣ ਤਕ ਇਸ ਮਾਮਲੇ ’ਤੇ ਕੋਈ ਬਿਆਨ ਜਾਰੀ ਨਹੀਂ ਕੀਤਾ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਮਾਰਕ ਜ਼ੁਕਰਬਰਗ ਨੇ ਕੰਪਨੀ ਦੇ ਆਲਾ ਅਧਿਕਾਰੀਆਂ ਨੂੰ ਆਈਫੋਨ ਦਾ ਇਸਤੇਮਾਲ ਨਾ ਕਰਨ ਲਈ ਕਿਹਾ ਹੈ।

ਕੁਕ ਨੇ ਕਿਹਾ ਸੀ ਕਿ ਫੇਸਬੁੱਕ ਯੂਜ਼ਰਜ਼ ਦੇ ਡਾਟਾ ਤੋਂ ਪੈਸਾ ਕਮਾਉਂਦੀ ਹੈ।
ਇਸ ਤੋਂ ਪਹਿਲਾਂ ਵੀ ਟਿਮ ਕੁੱਕ ਫੇਸਬੁੱਕ ਦੀ ਨਿੰਦਾ ਕਰ ਚੁੱਕੇ ਹਨ। ਮਾਰਚ ’ਚ ਜਦੋਂ ਟਿਮ ਕੁੱਕ ਤੋਂ ਪੁੱਛਿਆ ਗਿਆ ਸੀ ਕਿ ਉਹ ਕੈਂਬ੍ਰਿਜ ਐਨਾਲਿਟਿਕਾ ਮਾਮਲੇ ’ਤੇ ਕੀ ਕਰਦੇ ਜੇਕਰ ਇਹ ਐਪਲ ਕੰਪਨੀ ’ਚ ਹੁੰਦਾ? ਉਨ੍ਹਾਂ ਕਿਹਾ ਸੀ ਕਿ ਮੈਂ ਅਜਿਹੀ ਸਥਿਤੀ ’ਚ ਆਉਂਦਾ ਹੀ ਨਹੀਂ। ਕੁੱਕ ਦਾ ਕਹਿਣਾ ਸੀ ਕਿ ਫੇਸਬੁੱਕ ਯੂਜ਼ਰਜ਼ ਦੇ ਡਾਟਾ ਵੇਚ ਕੇ ਪੈਸਾ ਕਮਾਉਂਦੀ ਹੈ ਅਤੇ ਐਪਲ ਅਜਿਹਾ ਕਦੇ ਵੀ ਨਹੀਂ ਕਰੇਗੀ।
ਚੋਰ ਵੀ ਹੋ ਰਹੇ ਅਪਡੇਟ, ਮਿੰਟਾਂ 'ਚ ਖਾਤਾ ਖਾਲੀ ਕਰਨ ਦਾ ਲੱਭਿਆ ਨਵਾਂ ਤਰੀਕਾ
NEXT STORY