ਵੈੱਬ ਡੈਸਕ : ਪਿਛਲੇ ਸ਼ੁੱਕਰਵਾਰ (12 ਸਤੰਬਰ) ਤੋਂ ਸ਼ੁਰੂ ਹੋਈ Apple iPhone 17 ਸੀਰੀਜ਼ ਦੀ ਬੁਕਿੰਗ ਨੇ ਇੱਕ ਰਿਕਾਰਡ ਕਾਇਮ ਕੀਤਾ ਹੈ। ਸ਼ੁਰੂਆਤੀ ਅਨੁਮਾਨਾਂ ਅਨੁਸਾਰ, ਪਿਛਲੇ ਸਾਲ ਲਾਂਚ ਕੀਤੇ ਗਏ ਆਈਫੋਨ 16 ਨਾਲੋਂ ਮੰਗ 30-40 ਫੀਸਦੀ ਵੱਧ ਹੈ।
ਕਾਊਂਟਰਪੁਆਇੰਟ ਰਿਸਰਚ ਦੇ ਅਨੁਸਾਰ, ਐਂਟਰੀ-ਲੈਵਲ ਆਈਫੋਨ 17 ਪਿਛਲੇ ਮਾਡਲ ਨਾਲੋਂ ਵਧੇਰੇ ਪ੍ਰਸਿੱਧ ਸਾਬਤ ਹੋ ਰਿਹਾ ਹੈ। ਆਈਫੋਨ 17 ਦਾ ਬੇਸ ਮਾਡਲ 256GB ਸਟੋਰੇਜ ਦੇ ਨਾਲ ਆਉਂਦਾ ਹੈ, ਜਦੋਂ ਕਿ ਆਈਫੋਨ 16 ਦੇ ਬੇਸ ਵੇਰੀਐਂਟ ਵਿੱਚ 128GB ਸੀ। ਇਸ ਤੋਂ ਇਲਾਵਾ, ਛੋਟ ਦੀਆਂ ਪੇਸ਼ਕਸ਼ਾਂ ਨੇ ਵੀ ਗਾਹਕਾਂ ਨੂੰ ਆਕਰਸ਼ਿਤ ਕੀਤਾ ਹੈ।
ਕਾਊਂਟਰਪੁਆਇੰਟ ਰਿਸਰਚ ਦੇ ਡਾਇਰੈਕਟਰ ਤਰੁਣ ਪਾਠਕ ਨੇ ਕਿਹਾ ਕਿ ਐਂਟਰੀ-ਲੈਵਲ ਮਾਡਲਾਂ ਦੀ ਮੰਗ ਮਜ਼ਬੂਤ ਹੈ ਅਤੇ ਇਹ ਵਿਕਰੀ ਰੁਝਾਨ ਜਾਰੀ ਰਹਿਣ ਦੀ ਉਮੀਦ ਹੈ। ਸੇਲਰਾਂ ਦੇ ਅਨੁਸਾਰ, ਸ਼ੁਰੂਆਤੀ ਵਿਕਰੀ ਆਮ ਤੌਰ 'ਤੇ ਲੰਬੇ ਸਮੇਂ ਤੱਕ ਰਹਿੰਦੀ ਹੈ ਤੇ ਇਸ ਵਾਰ ਇਹ ਭਾਰਤ 'ਚ ਐਪਲ ਲਈ ਇੱਕ ਰਿਕਾਰਡ ਸਾਬਤ ਹੋ ਸਕਦੀ ਹੈ।
iPhone 17 Pro ਅਤੇ Pro Max ਦੀ ਵੀ ਮਜ਼ਬੂਤ ਮੰਗ ਦੇਖਣ ਨੂੰ ਮਿਲ ਰਹੀ ਹੈ, ਖਾਸ ਕਰਕੇ ਨਵੇਂ ਕਾਸਮਿਕ ਔਰੇਂਜ ਮਾਡਲ ਦੀ। ਹਾਲਾਂਕਿ, ਡਿਸਟ੍ਰੀਬਿਊਟਰਾਂ ਅਤੇ ਆਨਲਾਈਨ ਸਟੋਰਾਂ 'ਤੇ ਸਪਲਾਈ ਦੀ ਕਮੀ ਦੇ ਕਾਰਨ, ਗਾਹਕਾਂ ਨੂੰ ਡਿਲੀਵਰੀ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਐਪਲ ਦੀ ਅਧਿਕਾਰਤ ਡਿਲੀਵਰੀ 19 ਸਤੰਬਰ ਤੋਂ ਸ਼ੁਰੂ ਹੋਵੇਗੀ। ਹਾਲਾਂਕਿ, ਕਾਸਮਿਕ ਔਰੇਂਜ ਅਤੇ ਡੀਪ ਬਲੂ ਮਾਡਲ ਐਮਾਜ਼ਾਨ 'ਤੇ ਉਪਲਬਧ ਨਹੀਂ ਹਨ। ਪਾਠਕ ਨੇ ਕਿਹਾ, "ਜੇਕਰ ਤੁਸੀਂ ਆਈਫੋਨ 17, ਜਾਂ ਖਾਸ ਕਰਕੇ ਔਰੇਂਜ ਮਾਡਲ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ। ਵਧਦੀ ਮੰਗ ਨੂੰ ਪੂਰਾ ਕਰਨਾ ਸੇਲਰਾਂ ਲਈ ਇੱਕ ਚੁਣੌਤੀ ਬਣਿਆ ਹੋਇਆ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰੇਹੜੀ ਤੋਂ ਸ਼ੌਂਕ ਨਾਲ ਖਾਂਦੇ ਚਾਊਮੀਨ, ਬੀਮਾਰ ਪੈ ਗਏ 35 ਬੱਚੇ
NEXT STORY