ਬਿਜ਼ਨੈੱਸ ਡੈਸਕ - ਰੇਮੰਡ ਦੇ ਮਾਲਕ ਗੌਤਮ ਸਿੰਘਾਨੀਆ ਦੇ ਪਿਤਾ ਵਿਜੇਪਤ ਸਿੰਘਾਨੀਆ ਨੇ ਆਪਣੇ ਪੁੱਤਰ ਦੀ ਪਤਨੀ ਨਵਾਜ਼ ਮੋਦੀ ਦੇ ਇਕ ਦੂਜੇ ਤੋਂ ਵੱਖ ਹੋਣ ਤੋਂ ਬਾਅਦ ਪੈਦਾ ਹੋਏ ਤਾਜ਼ਾ ਸੰਕਟ 'ਤੇ ਪ੍ਰਤੀਕਿਰਿਆ ਦਿੱਤੀ ਹੈ। ਰੇਮੰਡ ਨੂੰ ਇੱਕ ਛੋਟੀ ਫੈਬਰਿਕ ਕੰਪਨੀ ਤੋਂ ਇੱਕ ਵਿਸ਼ਵ-ਪ੍ਰਸਿੱਧ ਬ੍ਰਾਂਡ ਵਿੱਚ ਬਦਲਣ ਵਾਲੇ ਅਤੇ 2015 ਵਿੱਚ ਗੌਤਮ ਨੂੰ ਇਸ ਦੀ ਵਾਗਡੋਰ ਸੌਂਪਣ ਵਾਲੇ ਪਿਤਾ ਵਿਜੇਪਤ ਸਿੰਘਾਨੀਆ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਸਭ ਕੁਝ ਸੌਂਪ ਕੇ 'ਬੇਵਕੂਫੀ' ਕੀਤੀ ਹੈ। ਉਸ ਨੇ ਕਿਹਾ ਕਿ ਮਾਪਿਆਂ ਨੂੰ 'ਆਪਣੇ ਬੱਚਿਆਂ ਨੂੰ ਸਭ ਕੁਝ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਵਿਚਾਰ ਕਰਨਾ ਚਾਹੀਦਾ ਹੈ।'
ਇਹ ਵੀ ਪੜ੍ਹੋ - ਐਲਨ ਮਸਕ ਭਾਰਤ ’ਚ ਕਰਨਗੇ 17,000 ਕਰੋੜ ਦਾ ਨਿਵੇਸ਼, ਨਾਲ ਹੀ ਰੱਖੀ ਇਹ ਸ਼ਰਤ
ਦੱਸ ਦੇਈਏ ਕਿ ਸਾਲ 2017 ਵਿੱਚ ਵਿਜੇਪਤ ਨੇ ਆਪਣੇ ਪੁੱਤਰ 'ਤੇ ਦੱਖਣੀ ਮੁੰਬਈ ਵਿੱਚ ਸਥਿਤ ਉਨ੍ਹਾਂ ਦੀ ਪਰਿਵਾਰਕ ਜਾਇਦਾਦ ਜੇਕੇ ਹਾਊਸ ਬਿਲਡਿੰਗ ਤੋਂ ਬਾਹਰ ਕੱਢਣ ਦਾ ਦੋਸ਼ ਲਗਾਇਆ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਨਵਾਜ਼ ਮੋਦੀ ਨੇ ਕਿਹਾ ਸੀ ਕਿ ਦੀਵਾਲੀ ਦੇ ਜਸ਼ਨਾਂ ਦੌਰਾਨ ਗੌਤਮ ਸਿੰਘਾਨੀਆ ਨੇ ਉਨ੍ਹਾਂ ਨੂੰ ਘਰ 'ਚ ਵੜਨ ਨਹੀਂ ਦਿੱਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।
ਇਹ ਵੀ ਪੜ੍ਹੋ - ਬ੍ਰਿਟਿਸ਼ ਬੈਂਕ Barclays 'ਚ ਮੁਲਾਜ਼ਮਾਂ ’ਤੇ ਲਟਕੀ ਛਾਂਟੀ ਦੀ ਤਲਵਾਰ, 2000 ਤੋਂ ਵੱਧ ਕਰਮਚਾਰੀਆਂ ਦੀ ਜਾਵੇਗੀ ਨੌਕਰੀ
ਮੀਡੀਆ ਰਿਪੋਰਟਾਂ ਦੇ ਅਨੁਸਾਰ, ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਵਿਜੇਪਤ ਨੇ ਕਿਹਾ ਕਿ ਗੌਤਮ ਕੰਪਨੀ ਦੇ ਕੁਝ ਹਿੱਸੇ ਉਹਨਾਂ ਨੂੰ ਦੇਣ ਲਈ ਸਹਿਮਤ ਹੋਏ ਸਨ ਪਰ ਉਹ ਹੁਣ ਪਿੱਛੇ ਹਟ ਗਏ। "ਮੇਰੇ ਕੋਲ ਕੋਈ ਕਾਰੋਬਾਰ ਨਹੀਂ ਹੈ। ਉਹ ਮੈਨੂੰ ਕੰਪਨੀ ਵਿੱਚੋਂ ਕੁਝ ਹਿੱਸਾ ਦੇਣ ਲਈ ਸਹਿਮਤ ਹੋ ਗਿਆ ਸੀ ਪਰ ਹੁਣ ਉਹ ਨਹੀਂ ਦੇ ਰਿਹਾ। ਮੈਂ ਉਸਨੂੰ ਆਪਣਾ ਸਭ ਕੁਝ ਦੇ ਦਿੱਤਾ। ਗ਼ਲਤੀ ਨਾਲ ਮੇਰੇ ਕੋਲ ਕੁਝ ਪੈਸਾ ਬਚ ਗਏ ਸਨ, ਜਿਸ ਦੇ ਸਹਾਰੇ ਅੱਜ ਮੈਂ ਜਿਊਂਦਾ ਹਾਂ..ਨਹੀਂ ਤਾਂ ਮੈਂ ਹੁਣ ਸੜਕ 'ਤੇ ਹੋਣਾ ਸੀ।
ਇਹ ਵੀ ਪੜ੍ਹੋ - ਪੈਸੇ ਨਾਲ ਜੁੜੀਆਂ ਇਹ 5 ਆਦਤਾਂ ਬਦਲ ਸਕਦੀਆਂ ਹਨ ਤੁਹਾਡੀ ਜ਼ਿੰਦਗੀ, ਜ਼ਰੂਰ ਦਿਓ ਧਿਆਨ
ਸਾਬਕਾ ਕੱਪੜਾ ਕਾਰੋਬਾਰੀ ਨੇ ਕਿਹਾ ਕਿ ਗੌਤਮ ਉਨ੍ਹਾਂ ਨੂੰ ਸੜਕ 'ਤੇ ਦੇਖ ਕੇ ਖੁਸ਼ ਹੋਣਗੇ। ਮੈਨੂੰ ਇਸ ਗੱਲ ਦਾ ਯਕੀਨ ਹੈ। ਜੇ ਉਹ ਆਪਣੀ ਪਤਨੀ ਨੂੰ ਇਸ ਤਰ੍ਹਾਂ ਬਾਹਰ ਕੱਢ ਸਕਦਾ ਹੈ ਤਾਂ ਉਹ ਆਪਣੇ ਪਿਤਾ ਨੂੰ ਵੀ ਇੰਝ ਬਾਹਰ ਕੱਢ ਸਕਦਾ ਹੈ। ਇਸ ਲਈ ਮੈਨੂੰ ਨਹੀਂ ਪਤਾ ਕਿ ਉਹ ਕਿਸ ਤਰ੍ਹਾਂ ਦਾ ਵਿਅਕਤੀ ਹੈ। ਰੇਮੰਡ ਦੇ ਮੌਜੂਦਾ ਚੇਅਰਮੈਨ ਅਤੇ ਐੱਮਡੀ ਗੌਤਮ ਸਿੰਘਾਨੀਆ ਨੇ 13 ਨਵੰਬਰ ਨੂੰ ਆਪਣੀ ਪਤਨੀ ਨਵਾਜ਼ ਮੋਦੀ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਵੱਖ ਹੋਣ ਤੋਂ ਬਾਅਦ ਨਵਾਜ਼ ਮੋਦੀ ਨੇ ਕਥਿਤ ਤੌਰ 'ਤੇ ਗੌਤਮ ਸਿੰਘਾਨੀਆ ਦੀ 11,000 ਕਰੋੜ ਰੁਪਏ ਦੀ ਜਾਇਦਾਦ ਦਾ 75 ਫ਼ੀਸਦੀ ਹਿੱਸਾ ਮੰਗਿਆ ਹੈ।
ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ
ਇਸ ਮੰਗ 'ਤੇ ਵਿਜੇਪਤ ਨੇ ਕਿਹਾ ਕਿ ਹਿੰਦੂ ਮੈਰਿਜ ਐਕਟ ਦੇ ਤਹਿਤ ਵੱਖ ਹੋਣ ਦੀ ਸਥਿਤੀ 'ਚ ਪਤੀ ਦਾ 50 ਫ਼ੀਸਦੀ ਹਿੱਸਾ ਆਪਣੇ ਆਪ ਹੀ ਪਤਨੀ ਨੂੰ ਮਿਲ ਜਾਂਦਾ ਹੈ। ਹੋ ਸਕਦਾ ਹੈ ਕਿ ਉਸ ਨੂੰ ਇਸ ਲਈ ਲੜਨ ਦੀ ਲੋੜ ਨਾ ਪਵੇ। ਹਿੰਦੂ ਮੈਰਿਜ ਐਕਟ ਦੇ ਤਹਿਤ ਇੱਕ ਬਹੁਤ ਹੀ ਆਮ ਵਕੀਲ ਇਸ ਨੂੰ ਪ੍ਰਾਪਤ ਕਰ ਸਕਦਾ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਵਾਰੇਨ ਬਫੇ ਨੇ ਭਾਰਤੀ ਕੰਪਨੀ ’ਚ ਵੇਚੀ ਹਿੱਸੇਦਾਰੀ, ਹੋਇਆ 800 ਕਰੋੜ ਦਾ ਨੁਕਸਾਨ
NEXT STORY