ਨਵੀਂ ਦਿੱਲੀ (ਪੀ. ਟੀ.) - ਈ-ਕਾਮਰਸ ਪਲੇਟਫਾਰਮ ਐਮਾਜ਼ੋਨ ਅਤੇ ਬਿੱਗ ਬਾਜ਼ਾਰ ਸੰਚਾਲਤ ਫਿਊਚਰ ਗਰੁੱਪ ਵਿਚਾਲੇ ਚੱਲ ਰਹੀ ਕਾਨੂੰਨੀ ਲੜਾਈ ਵਿਚਕਾਰ ਸੋਮਵਾਰ ਨੂੰ ਬਿੱਗ ਬਾਜ਼ਾਰ ਲਈ ਕੰਮ ਕਰ ਰਹੇ ਜਨਾਨੀਆਂ ਦੇ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਰੋਜ਼ੀ-ਰੋਟੀ ਦੀ ਰੱਖਿਆ ਕਰਨ ਲਈ ਦਖਲ ਦੇਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਇੱਕ ਪੱਤਰ ਵਿਚ, ਬਿੱਗ ਬਾਜ਼ਾਰ ਐਸ.ਓ.ਐਸ. ਗਰੁੱਪ ਦੀਆਂ ਜਨਾਨੀਆਂ ਨੇ ਕਿਹਾ ਹੈ, 'ਫਿਊਚਰ ਰਿਟੇਲ ਅਤੇ ਰਿਲਾਇੰਸ ਦਰਮਿਆਨ ਇੱਕ ਸਮਝੌਤਾ ਹੋਇਆ ਹੈ ਜਿਸ ਦੇ ਤਹਿਤ ਫਿਊਚਰ ਰਿਟੇਲ ਸਟੋਰ ਰਿਲਾਇੰਸ ਇੰਡਸਟਰੀਜ਼ ਵਲੋਂ ਚਲਾਏ ਜਾਣਗੇ।' ਰਿਲਾਇੰਸ ਨੇ ਫਿਊਚਰ ਰਿਟੇਲ ਦੇ ਸਪਲਾਈ ਕਰਨ ਵਾਲਿਆਂ ਅਤੇ ਵੇਚਣ ਵਾਲਿਆਂ ਨੂੰ ਸਾਰੇ ਬਕਾਏ ਅਦਾ ਕਰਨ ਦੀ ਵਚਨਬੱਧਤਾ ਵੀ ਜ਼ਾਹਰ ਕੀਤੀ ਹੈ।'
ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਮਹਿਲਾ ਦਿਵਸ: ਨੀਤਾ ਅੰਬਾਨੀ ਨੇ ਲਾਂਚ ਕੀਤਾ 'Her Circle' , ਜਾਣੋ ਖ਼ਾਸੀਅਤ
ਪ੍ਰਧਾਨ ਮੰਤਰੀ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਭੇਜੇ ਗਏ ਪੱਤਰ ਵਿਚ ਕਿਹਾ ਗਿਆ ਹੈ, 'ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਜਿੱਥੇ ਸਾਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਥੇ ਇਸ ਸੌਦੇ ਨੇ ਸਾਨੂੰ ਆਪਣੀ ਰੋਜ਼ੀ ਰੋਟੀ ਨੂੰ ਹੋਰ ਬਿਹਤਰ ਬਣਾਉਣ ਦੀ ਉਮੀਦ ਦਿੱਤੀ ਸੀ .. ਪਰ ਐਮਾਜ਼ੋਨ... ਦੇ ਇਸ ਗੱਠਜੋੜ ਨੂੰ ਰੋਕਣ ਦੇ ਯਤਨਾਂ ਸਦਕਾ ਸਾਡੇ ਅਤੇ ਸਾਡੇ ਪਰਿਵਾਰ ਦੀ ਰੋਜ਼ੀ-ਰੋਟੀ ਦੇ ਸਾਹਮਣੇ ਇੱਕ ਖਤਰਾ ਪੈਦਾ ਹੋ ਰਿਹਾ ਹੈ।'
ਇਹ ਵੀ ਪੜ੍ਹੋ : ਸੋਨੇ- ਚਾਂਦੀ ਦੀਆਂ ਕੀਮਤਾਂ 13,000 ਰੁਪਏ ਤੋਂ ਵੀ ਜ਼ਿਆਦਾ ਡਿੱਗੀਆਂ, ਜਾਣੋ ਕੀਮਤੀ ਧਾਤੂਆਂ ਦਾ ਰੁਝਾਨ
ਸਮੂਹ ਨਾਲ ਜੁੜੀ ਹੈ ਲੱਖਾਂ ਜਨਾਨੀਆਂ ਦੀ ਰੋਜ਼ੀ-ਰੋਟੀ
ਬਿੱਗ ਬਾਜ਼ਾਰ ਨਾਲ ਜੁੜੇ ਸਮੂਹ ਦਾ ਦਾਅਵਾ ਹੈ ਕਿ ਦੋ ਲੱਖ ਤੋਂ ਵੱਧ ਜਨਾਨੀਆਂ ਇਸ ਸਮੂਹ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਵਿਚੋਂ 10 ਹਜ਼ਾਰ ਜਨਾਨੀਆ ਤਾਂ ਸਿੱਧੇ ਤੌਰ 'ਤੇ ਫਿਊਚਰ ਗਰੁੱਪ ਨਾਲ ਜੁੜੀਆਂ ਹੋਈਆਂ ਹਨ, ਜਦਕਿ ਹੋਰ ਦੋ ਲੱਖ ਔਰਤਾਂ ਅਸਿੱਧੇ ਤੌਰ ’ਤੇ ਸਮੂਹ ਰਾਹੀਂ ਆਪਣੀ ਰੋਜ਼ੀ-ਰੋਟੀ ਕਮਾਉਂਦੀਆਂ ਹਨ। ਇਹ ਜਨਾਨੀਆਂ ਦੇ ਸਮੂਹ ਫਿਊਚਰ ਗਰੁੱਪ ਦੇ ਬਿੱਗ ਬਾਜ਼ਾਰ ਬ੍ਰਾਂਡ ਲਈ ਉਤਪਾਦਾਂ ਦੀ ਸਪਲਾਈ ਕਰਦੀਆਂ ਹਨ। ਸਮੂਹ ਦੇ ਹੋਰ ਬ੍ਰਾਂਡਾਂ ਜਿਵੇਂ ਕਿ ਐਫ.ਬੀ.ਬੀ., ਸੈਂਟਰਲ ਬ੍ਰਾਂਡ ਫੈਕਟਰੀ, ਈਜ਼ੀਡੇਅ, ਹੈਰੀਟੇਜ ਸਿਟੀ, ਡਬਲਯੂ.ਐਚ. ਸਮਿਥ ਅਤੇ 7-ਇਲੈਵਨ ਨੂੰ ਵੀ ਉਤਪਾਦ ਸਪਲਾਈ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ : ਡਾਕਘਰ ਦੇ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ ! 1 ਅਪ੍ਰੈਲ ਤੋਂ ਲੈਣ-ਦੇਣ ਲਈ ਦੇਣਾ ਹੋਵੇਗਾ ਇੰਨਾ ਚਾਰਜ
ਰੋਜ਼ੀ-ਰੋਟੀ ਲਈ ਝਟਕਾ
ਸਮੂਹ ਨੇ ਕਿਹਾ ਹੈ ਕਿ ਪਰਿਵਾਰ ਦਾ ਰੁਜ਼ਗਾਰ ਖੁੰਝ ਜਾਣ ਤੋਂ ਬਾਅਦ ਝਟਕਾ ਲੱਗੇਗਾ। ਨਤੀਜੇ ਵਜੋਂ ਉਨ੍ਹਾਂ ਲਈ ਡੂੰਘੀ ਮੁਸ਼ਕਲ ਪੈਦਾ ਹੋ ਸਕਦੀ ਹੈ। ਮਹਿਲਾ ਸਮੂਹ ਨੇ ਕਿਹਾ ਹੈ ਕਿ ਜੇ ਫਿਊਚਰ ਗਰੁੱਪ - ਰਿਲਾਇੰਸ ਦੇ ਵਿਚਕਾਰ ਹੋਏ ਸਮਝੌਤੇ ਨੂੰ ਐਮਾਜ਼ੋਨ ਨੂੰ ਦਖਲ ਦੇਣ ਦੀ ਆਗਿਆ ਦਿੱਤੀ ਗਈ ਸੀ, ਤਾਂ ਇਸਦਾ ਉਨ੍ਹਾਂ ਜਨਾਨੀਆਂ ਦੇ ਸਮੂਹਾਂ 'ਤੇ ਵਿਨਾਸ਼ਕਾਰੀ ਪ੍ਰਭਾਵ ਪਵੇਗਾ ਜੋ ਇਨ੍ਹਾਂ ਛੋਟੇ ਸ਼ਹਿਰਾਂ ਵਿਚ ਰੋਜ਼ੀ-ਰੋਟੀ ਚਲਾ ਰਹੀਆਂ ਹਨ। ਦੇਸ਼ ਦੇ ਲਗਭਗ ਛੇ ਹਜ਼ਾਰ ਛੋਟੇ ਵਪਾਰੀਆਂ ਅਤੇ ਸਪਲਾਇਰਾਂ ਦੇ ਫਿਊਚਰ ਗਰੁੱਪ ਉੱਤੇ 6,000 ਕਰੋੜ ਰੁਪਏ ਬਕਾਇਆ ਹਨ। ਫਿਊਚਰ ਸਮੂਹ ਅਤੇ ਐਮਾਜ਼ਾਨ ਇਸ ਸਮੇਂ ਕਾਨੂੰਨੀ ਲੜਾਈ ਵਿਚ ਲੱਗੇ ਹੋਏ ਹਨ। ਫਿਊਚਰ ਗਰੁੱਪ ਦੇ ਪ੍ਰਚੂਨ ਅਤੇ ਥੋਕ ਵਪਾਰ ਨੂੰ ਰਿਲਾਇੰਸ ਰਿਟੇਲ ਨੂੰ ਵੇਚਣ ਲਈ ਇਕ ਸਮਝੌਤਾ ਹੋਇਆ ਹੈ, ਜਿਸ ਵਿਚ ਐਮਾਜ਼ੋਨ ਨੇ ਇਤਰਾਜ਼ ਜਤਾਇਆ ਹੈ। ਦੋਵਾਂ ਧਿਰਾਂ ਨੇ ਇਹ ਮਾਮਲਾ ਕਈ ਕਾਨੂੰਨੀ ਫੋਰਮਾਂ ਵਿਚ ਚੁੱਕਿਆ ਹੈ।
ਇਹ ਵੀ ਪੜ੍ਹੋ : ਸੋਨੇ ’ਚ ਗਿਰਾਵਟ ਵਧਾਏਗੀ ਗੋਲਡ ਲੋਨ ਲੈਣ ਵਾਲਿਆਂ ਦੀ ਪ੍ਰੇਸ਼ਾਨੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮਹਿਲਾ ਦਿਵਸ : ਇਸ ਸਰਕਾਰੀ ਕੰਪਨੀ ਵਿਚ ਹੋਵੇਗੀ ਸਿਰਫ਼ ਜਨਾਨੀ ਮੁਲਾਜ਼ਮਾਂ ਦੀ ਭਰਤੀ, ਮਿਲਣਗੀਆਂ ਇਹ ਸਹੂਲਤਾਂ
NEXT STORY