ਨਵੀਂ ਦਿੱਲੀ— ਵਿੱਤ ਮੰਤਰਾਲਾ 2020-21 ਦਾ ਸਾਲਾਨਾ ਬਜਟ ਬਣਾਉਣ ਦਾ ਕੰਮ 14 ਅਕਤੂਬਰ ਤੋਂ ਸ਼ੁਰੂ ਕਰਨ ਜਾ ਰਿਹਾ ਹੈ। ਇਕਨੋਮਿਕ ਗ੍ਰੋਥ 'ਚ ਨਰਮੀ ਅਤੇ ਰੈਵੇਨਿਊ 'ਚ ਕਮੀ ਨੂੰ ਦੇਖਦੇ ਹੋਏ ਵਿੱਤ ਮੰਤਰਾਲਾ ਇਸ ਵਾਰ ਕਈ ਮਹੱਤਵਪੂਰਨ ਕਦਮ ਉਠਾ ਸਕਦਾ ਹੈ। ਬਜਟ ਤੋਂ ਪਹਿਲਾਂ ਬੈਠਕਾਂ ਦਾ ਦੌਰ ਇਸ 14 ਤਰੀਕ ਤੋਂ ਸ਼ੁਰੂ ਹੋਵੇਗਾ ਤੇ ਇਹ ਨਵੰਬਰ ਦੇ ਪਹਿਲੇ ਹਫਤੇ ਤਕ ਜਾਰੀ ਰਹੇਗਾ। ਵਿੱਤੀ ਸਲਾਹਕਾਰਾਂ ਨਾਲ ਚਰਚਾ ਪੂਰੀ ਹੋਣ ਮਗਰੋਂ 2020-21 ਦੇ ਅਨੁਮਾਨਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਤੇ ਇਕ ਫਰਵਰੀ ਨੂੰ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਇਹ ਦੂਜਾ ਬਜਟ ਹੋਵੇਗਾ। ਜੁਲਾਈ ਦੇ ਪੂਰਨ ਬਜਟ 'ਚ ਸੀਤਾਰਮਨ ਨੇ ਇਨਕਮ ਟੈਕਸ ਦੇ ਮੋਰਚੇ 'ਤੇ ਮਿਡਲ ਕਲਾਸ ਨੂੰ ਕੋਈ ਰਾਹਤ ਨਹੀਂ ਦਿੱਤੀ ਸੀ, ਜਦੋਂ ਕਿ ਇਸ ਵਾਰ ਇਸ ਦੀ ਉਮੀਦ ਕੀਤੀ ਜਾ ਰਹੀ ਹੈ। ਵਿੱਤ ਮੰਤਰਾਲਾ ਦਾ ਫੋਕਸ ਇਕਨੋਮਿਕ ਗ੍ਰੋਥ 'ਤੇ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ, ਜਿਸ ਕਾਰਨ ਇਹ ਸੰਭਾਵਨਾ ਹੈ ਕਿ ਖਪਤ ਨੂੰ ਵਧਾਉਣ ਲਈ ਬਜਟ ਤੋਂ ਪਹਿਲਾਂ ਕਈ ਅਹਿਮ ਬਿੰਦੂ ਦੇਖੇ ਜਾਣਗੇ। ਜ਼ਿਕਰਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਫਰਵਰੀ 'ਚ ਅੰਤਰਿਮ ਬਜਟ ਪਿਊਸ਼ ਗੋਇਲ ਨੇ ਪੇਸ਼ ਕੀਤਾ ਸੀ। ਇਸ 'ਚ ਕਿਸਾਨਾਂ ਤੇ ਮਿਡਲ ਕਲਾਸ ਨੂੰ ਕਈ ਤੋਹਫੇ ਦਿੱਤੇ ਗਏ ਸਨ। ਕਿਸਾਨਾਂ ਲਈ ਸਭ ਤੋਂ ਅਹਿਮ ਯੋਜਨਾ ਪੀ. ਐੱਮ. ਕਿਸਾਨ ਵੀ ਫਰਵਰੀ ਬਜਟ 'ਚ ਐਲਾਨ ਕੀਤੀ ਗਈ ਸੀ, ਜਿਸ ਤਹਿਤ ਕਿਸਾਨਾਂ ਨੂੰ 2,000-2,000 ਰੁਪਏ ਦੀ ਕਿਸ਼ਤ ਤਿੰਨ ਵਾਰ 'ਚ ਦੇ ਕੇ ਸਾਲ 'ਚ 6,000 ਰੁਪਏ ਦਿੱਤੇ ਜਾਣੇ ਹਨ।
FPI ਨੇ Oct ਦੇ ਪਹਿਲੇ 3 ਦਿਨਾਂ ਦੌਰਾਨ ਬਾਜ਼ਾਰ ਨੂੰ ਦਿੱਤਾ ਇੰਨਾ ਝਟਕਾ
NEXT STORY