ਨਵੀਂ ਦਿੱਲੀ - ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ ਨਵਾਂ ਐਜੁਕੇਸ਼ਨ ਲੋਨ ਲਾਂਚ ਕੀਤਾ ਹੈ, ਜਿਸ ਦੇ ਤਹਿਤ ਤੁਹਾਨੂੰ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ।ਬੈਂਕ ਨੇ ਇਸ ਲੋਨ ਦਾ ਨਾਂ ਐੱਸ.ਬੀ.ਆਈ. ਗਲੋਬਲ ਐਂਡ ਵਿੰਟੇਜ SBI global Ed-vantage ਦਿੱਤਾ ਹੈ। ਇਸ ਲੋਨ ਦੇ ਜ਼ਰੀਏ ਭਾਰਤ ਦੇ ਵਿਦਿਆਰਥੀਆਂ ਨੂੰ ਵਿਦੇਸ਼ ਦੇ ਕਾਲਜ ਵਿਚ ਦਾਖ਼ਲਾ ਲੈਣ ਅਤੇ ਪੜ੍ਹਾਈ ਕਰਨ ਦੀ ਸਹੂਲਤ ਮਿਲੇਗੀ। ਬੈਂਕ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਅੱਗੇ ਵਧਾਉਣ ਲਈ ਇਸ ਸਕੀਮ ਨੂੰ ਲਾਂਚ ਕੀਤਾ ਗਿਆ ਹੈ।
ਕਿੰਨੇ ਰੁਪਏ ਤੱਕ ਦਾ ਮਿਲੇਗਾ ਲੋਨ
ਲੋਨ ਦੀ ਗੱਲ ਕਰੀਏ ਤਾਂ ਤੁਹਾਨੂੰ 7.50 ਲੱਖ ਰੁਪਏ ਤੋਂ ਲੈ ਕੇ 1.5 ਕਰੋੜ ਰੁਪਏ ਤੱਕ ਦਾ ਲੋਨ ਮਿਲ ਸਕੇਗਾ। ਇਸ ਲੋਨ ਲਈ ਵਿਆਜ ਦੀ ਦਰ 8.65 ਫ਼ੀਸਦੀ ਰੱਖੀ ਗਈ ਹੈ। ਇਸ ਦੇ ਨਾਲ ਹੀ ਕੁੜੀਆਂ ਨੂੰ ਇਸ ਲਈ 'ਚ 0.50 ਫ਼ੀਸਦੀ ਤੱਕ ਦੀ ਛੋਟ ਮਿਲੇਗੀ ਭਾਵ ਬੀਬੀ ਵਿਦਿਆਰਥੀਆਂ ਨੂੰ ਲੋਨ 8.15 ਫ਼ੀਸਦੀ ਦੀ ਦਰ ਨਾਲ ਮਿਲੇਗਾ। ਤੁਸੀਂ ਲੋਨ ਦਾ ਰਿਪੇਮੈਂਟ ਲੋਨ ਲੈਣ ਦੇ 6 ਮਹੀਨੇ ਦੇ ਬਾਅਦ ਤੋਂ ਕਰ ਸਕਦੇ ਹੋ। ਵਿਦੇਸ਼ ਵਿਚ ਪੜ੍ਹਾਈ ਕਰਨ ਵਾਲਾ ਕੋਈ ਵੀ ਭਾਰਤੀ ਵਿਦਿਆਰਥੀ 15 ਸਾਲਾਂ ਵਿਚ ਲੋਨ ਦਾ ਪੈਸਾ ਵਾਪਸ ਕਰ ਸਕਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਲ ਦੌਰਾਨ ਨੌਕਰੀ ਗੁਆਉਣ ਵਾਲਿਆਂ ਨੂੰ ਸਰਕਾਰ ਦੇਵੇਗੀ ਵੱਡੀ ਰਾਹਤ, ਮਨਰੇਗਾ ਦੇ ਬਜਟ 'ਚ ਵੀ ਕੀਤਾ ਵਾਧਾ
ਜਾਣੋ ਕਿਹੜੇ ਕੋਰਸਾਂ ਨੂੰ ਇਸ ਸਕੀਮ ਦੇ ਅਧੀਨ ਲਾਂਚ ਕੀਤਾ ਗਿਆ ਹੈ
- ਰੈਗੂਲਰ ਗ੍ਰੈਜੁਏਟ ਡਿਗਰੀ
- ਪੋਸਟ ਗ੍ਰੈਜੂਏਟ ਡਿਗਰੀ
- ਡਿਪਲੋਮਾ ਕੋਰਸ
- ਸਰਟੀਫਿਕੇਟ ਜਾਂ ਡਾਕਟਰੇਟ ਕੋਰਸ
ਇਹ ਵੀ ਪੜ੍ਹੋ : ਵਿੱਤ ਮੰਤਰਾਲੇ ਦੇ ਸੰਮਨ ਮਗਰੋਂ ਹਰਕਤ 'ਚ ਆਇਆ Infosys, ਹੁਣ ਟੈਕਸ ਭਰਨ 'ਚ ਨਹੀਂ ਹੋਵੇਗੀ ਪਰੇਸ਼ਾਨੀ
ਜਾਣੋ ਕਿਹੜੇ ਦੇਸ਼ਾਂ ਲਈ ਕਰ ਸਕਦੇ ਹੋ ਅਪਲਾਈ
ਜ਼ਿਕਰਯੋਗ ਹੈ ਕਿ ਇਸ ਲੋਨ ਸਕੀਮ ਦੇ ਅਧੀਨ ਤੁਸੀਂ ਤੁਸੀਂ ਯੂ.ਐੱਸ., ਯੂ.ਕੇ., ਯੂਰਪ, ਜਾਪਾਨ, ਸਿੰਗਾਪੁਰ, ਹਾਂਗਕਾਂਗ, ਆਸਟਰੇਲੀਆ, ਕੈਨੇਡਾ ਅਤੇ ਨਿਊਜ਼ੀਲੈਂਡ ਵਿੱਚ ਪੜ੍ਹਾਈ ਲਈ ਅਰਜ਼ੀ ਦੇ ਸਕਦੇ ਹੋ। ਤੁਸੀਂ ਉੱਪਰ ਦੱਸੇ ਗਏ ਕਿਸੇ ਵੀ ਕੋਰਸ ਵਿੱਚ ਦਾਖਲਾ ਲੈ ਸਕਦੇ ਹੋ।
ਲੋਨ ਲਈ ਕਿਹੜੇ-ਕਿਹੜੇ ਖ਼ਰਚੇ ਜੋੜੇ ਜਾਣਗੇ
ਬੈਂਕ ਲੋਨ ਵਿੱਚ ਯਾਤਰਾ ਖਰਚਿਆਂ ਨੂੰ ਜੋੜਿਆ ਜਾਵੇਗਾ। ਇਸ ਵਿੱਚ ਟਿਊਸ਼ਨ ਫੀਸ ਵੀ ਜੋੜੀ ਜਾਵੇਗੀ। ਲਾਇਬ੍ਰੇਰੀ ਅਤੇ ਲੈਬ ਦੇ ਖਰਚੇ, ਪ੍ਰੀਖਿਆ ਫੀਸਾਂ, ਕਿਤਾਬਾਂ, ਲਾਇਬ੍ਰੇਰੀ ਅਤੇ ਲੈਬ ਦੇ ਖਰਚਿਆਂ ਤੋਂ ਇਲਾਵਾ ਪ੍ਰੋਜੈਕਟ ਵਰਕ, ਥੀਸਿਸ, ਸਟੱਡੀ ਟੂਰ ਵੀ ਇਸ ਵਿੱਚ ਸ਼ਾਮਲ ਕੀਤੇ ਜਾਣਗੇ।
ਇਹ ਵੀ ਪੜ੍ਹੋ : ਵਿੱਤ ਮੰਤਰਾਲੇ ਨੇ ਇਨਫੋਸਿਸ ਦੇ MD ਨੂੰ ਭੇਜਿਆ ਸੰਮਨ, ਕੱਲ੍ਹ ਤੱਕ ਦੇਣਾ ਹੋਵੇਗਾ ਜਵਾਬ
ਇਨ੍ਹਾਂ ਦਸਤਾਵੇਜ਼ਾਂ ਦੀ ਹੋਵੇਗੀ ਲੋੜ
10 ਵੀਂ, 12 ਵੀਂ ਅਤੇ ਗ੍ਰੈਜੂਏਸ਼ਨ ਦੀ ਮਾਰਕਸ਼ੀਟ ਅਤੇ ਦਾਖਲਾ ਪ੍ਰੀਖਿਆ ਦਾ ਨਤੀਜਾ ਦੇਣਾ ਹੋਵੇਗਾ। ਇਸ ਤੋਂ ਇਲਾਵਾ, ਤੁਹਾਨੂੰ ਦਾਖਲੇ ਦੇ ਸਬੂਤ ਲਈ ਦਾਖਲਾ ਪੱਤਰ ਜਾਂ ਕਾਲਜ ਦਾ ਆਫ਼ਰ ਲੈਟਰ ਦੇਣਾ ਪਏਗਾ। ਇਸ ਤੋਂ ਇਲਾਵਾ ਕੋਰਸ ਵਿੱਚ ਤੁਹਾਡੇ ਦਾਖਲੇ ਦੇ ਖਰਚਿਆਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੋਵੇ। ਤੁਹਾਡੇ ਕੋਲ ਸਕਾਲਰਸ਼ਿਪ, ਫ੍ਰੀ-ਸ਼ਿਪ ਦੀ ਇੱਕ ਕਾਪੀ ਵੀ ਹੋਣੀ ਚਾਹੀਦੀ ਹੈ। ਜੇ ਤੁਹਾਡੀ ਪੜ੍ਹਾਈ ਵਿੱਚ ਕੋਈ ਅੰਤਰ ਹੈ, ਤਾਂ ਤੁਹਾਡੇ ਕੋਲ ਇਸਦੇ ਲਈ ਵੀ ਇੱਕ ਸਰਟੀਫਿਕੇਟ ਹੋਣਾ ਚਾਹੀਦਾ ਹੈ।
- ਪਾਸਪੋਰਟ ਸਾਈਜ਼ ਤਸਵੀਰਾਂ
- ਵਿਦਿਆਰਥੀ, ਮਾਪਿਆਂ ਦਾ ਪੈਨ
- ਆਧਾਰ ਕਾਰਡ ਦੀ ਕਾਪੀ
- ਵਿਦਿਆਰਥੀ ਦੇ ਮਾਪਿਆਂ ਦੀ 6 ਮਹੀਨਿਆਂ ਦੀ ਅਕਾਊਂਟ ਸਟੇਟਮੈਂਟ
ਇਹ ਵੀ ਪੜ੍ਹੋ : ਕੋਰੋਨਾ ਕਾਲ ਦੌਰਾਨ ਨੌਕਰੀ ਗੁਆਉਣ ਵਾਲਿਆਂ ਨੂੰ ਸਰਕਾਰ ਦੇਵੇਗੀ ਵੱਡੀ ਰਾਹਤ, ਮਨਰੇਗਾ ਦੇ ਬਜਟ 'ਚ ਵੀ ਕੀਤਾ ਵਾਧਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
15,000 ਜੌਹਰੀਆਂ ਨੇ HUID ਵਿਰੁੱਧ ਦੇਸ਼ ਵਿਆਪੀ ਹੜਤਾਲ 'ਚ ਲਿਆ ਹਿੱਸਾ, ਜਾਣੋ ਕਿਸ ਕਾਰਨ ਹੋ ਰਿਹੈ ਵਿਰੋਧ
NEXT STORY