ਮੁੰਬਈ-ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਬਿਮਲ ਜਾਲਾਨ ਨੇ ਕਿਹਾ ਕਿ ਹੁਣ ਸਾਨੂੰ ਵਿੱਤੀ ਘਾਟੇ ਦੀ ਰਟ ਤੋਂ ਅੱਗੇ ਨਿਕਲ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਘਾਟੇ ਦਾ ਟੀਚਾ ਹਾਸਲ ਕਰਨ ਲਈ ਵਾਰ-ਵਾਰ ਗੱਲ ਕਰਨ ਦੀ ਬਜਾਏ ਕਿਸੇ ਸਰਕਾਰ ਦੇ ਕੰਮਕਾਜ ਦੀ ਸਮੀਖਿਆ ਉਸ ਦੀਆਂ ਆਰਥਿਕ ਨੀਤੀਆਂ ਦੇ ਨਤੀਜੀਆਂ ਨਾਲ ਹੋਣੀ ਚਾਹੀਦੀ ਹੈ। ਰਿਜ਼ਰਵ ਬੈਂਕ ਪ੍ਰਮੋਟਰ ਆਈ. ਜੀ. ਆਈ. ਡੀ. ਆਰ. ਦੀ ਬੈਠਕ ਨੂੰ ਸੰਬੋਧਨ ਕਰਦਿਆਂ ਜਾਲਾਨ ਨੇ ਕਿਹਾ, ''ਤੁਸੀਂ ਖੁਦ ਤੋਂ ਪੁੱਛੋ ਕਿ ਇਹ ਕੁੱਲ ਘਰੇਲੂ ਉਤਪਾਦ ਦਾ 3.2 ਫ਼ੀਸਦੀ ਹੈ ਜਾਂ 3.4 ਫ਼ੀਸਦੀ, ਇਸ ਨਾਲ ਕੀ ਦੇਸ਼ ਦੇ ਲੋਕਾਂ ਨੂੰ ਕੋਈ ਫਰਕ ਪੈਂਦਾ ਹੈ।'' ਸਰਕਾਰ ਨੇ ਚਾਲੂ ਵਿੱਤੀ ਸਾਲ ਲਈ ਵਿੱਤੀ ਘਾਟੇ ਦਾ ਟੀਚਾ ਜੀ. ਡੀ. ਪੀ. ਦਾ 3.2 ਫ਼ੀਸਦੀ ਰੱਖਿਆ ਹੈ। ਰੈਵੇਨਿਊ ਕੁਲੈਕਸ਼ਨ ਵਧੀਆ ਨਾ ਰਹਿਣ ਦੀ ਵਜ੍ਹਾ ਨਾਲ ਇਸ ਸਾਲ ਇਸ ਦੇ ਹਾਸਲ ਹੋਣ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਜਾ ਰਹੀ ਹੈ।
ਅਰੁਣ ਲਖਾਨੀ ਨੂੰ ਏਸ਼ੀਅਨ ਬਿਜ਼ਨੈੱਸ ਲੀਡਰ ਸਨਮਾਨ
NEXT STORY