ਨਵੀਂ ਦਿੱਲੀ- 3 ਸਤੰਬਰ 2025 ਨੂੰ ਹੋਈ GST ਕੌਂਸਲ ਦੀ 56ਵੀਂ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਜੀਵਨ ਅਤੇ ਸਿਹਤ ਬੀਮੇ ‘ਤੇ ਲੱਗਦਾ 18 ਫ਼ੀਸਦੀ GST 22 ਸਤੰਬਰ 2025 ਤੋਂ ਜ਼ੀਰੋ ਕੀਤਾ ਜਾ ਰਿਹਾ ਹੈ। ਇਸ ਦਾ ਮਕਸਦ ਬੀਮਾ ਖਰੀਦਣ ਨੂੰ ਜ਼ਿਆਦਾ ਸੌਖਾ ਤੇ ਕਿਫਾਇਤੀ ਬਣਾਉਣਾ ਹੈ।
ਪਰ ਇਸ ਤਬਦੀਲੀ ਦੇ ਕਾਰਜ ਵਿੱਚ ਕੁਝ ਸਰਲਤਾ ਲਿਆਉਣ ਲਈ “Input Tax Credit (ITC)” ਦੀ ਮਹੱਤਵਪੂਰਨ ਭੂਮਿਕਾ ਹੈ। ਪਹਿਲਾਂ ਬੀਮਾ ਕੰਪਨੀਆਂ ਆਪਣੇ ਕਾਰੋਬਾਰ ‘ਚ ਖਰਚ ਕੀਤੇ GST, ਜਿਵੇਂ ਕਿ ਏਜੰਟ ਕਮਿਸ਼ਨ, ਮਾਰਕੀਟਿੰਗ, ਦਫ਼ਤਰੀ ਕਿਰਾਇਆ ਆਦਿ ‘ਤੇ ਮਿਲਣ ਵਾਲੇ ITC ਨਾਲ GST ਲੈਂਦੀਆਂ ਸਨ। ਪਰ ਹੁਣ ਜਦੋਂ ਪ੍ਰੀਮੀਅਮ ‘ਤੇ GST ਖ਼ਤਮ ਹੋ ਜਾਵੇਗਾ ਤਾਂ ਇਹ ITC ਵੀ ਲਿਆ ਨਹੀਂ ਜਾ ਸਕੇਗਾ।
ਇਸ ਲਈ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸੋਧ ਨਾਲ ਉਪਭੋਗਤਾਵਾਂ ਨੂੰ ਸਿੱਧਾ ਲਾਭ ਨਹੀਂ ਮਿਲੇਗਾ, ਕਿਉਂਕਿ Insurers ਨੂੰ ਜੋ ITC ਦਾ ਨੁਕਸਾਨ ਹੋਵੇਗਾ, ਉਹ ਕੁਝ ਹੱਦ ਤੱਕ ਇਸ ਦੀ ਭਰਪਾਈ ਪ੍ਰੀਮੀਅਮ ਦੀਆਂ ਕੀਮਤਾਂ ਵਧਾ ਕੇ ਗਾਹਕ ਤੋਂ ਕਰ ਸਕਦੇ ਹਨ। ਉਦਾਹਰਣ ਵਜੋਂ ਜੇਕਰ ਸਿਹਤ ਬੀਮਾ ਲਈ ਜੇਕਰ ਪਹਿਲਾਂ 1,180 ਰੁਪਏ (1,000 ਰੁਪਏ ਪ੍ਰੀਮੀਅਮ+180 ਰੁਪਏ GST) ਦੇਣੇ ਪੈਂਦੇ ਸਨ, ਹੁਣ ਇਸ ਲਈ ਕੁੱਲ 1,033 ਰੁਪਏ ਖ਼ਰਚਣੇ ਪੈ ਸਕਦੇ ਹਨ।
ਇਸ ਤੋਂ ਇਲਾਵਾ ਸਾਰੀਆਂ ਵਿਅਕਤੀਗਤ ULIP ਯੋਜਨਾਵਾਂ, ਪਰਿਵਾਰਕ ਫਲੋਟਰ ਯੋਜਨਾਵਾਂ ਅਤੇ ਟਰਮ ਯੋਜਨਾਵਾਂ ਜੀ.ਐੱਸ.ਟੀ. ਤੋਂ ਮੁਕਤ ਹੋਣਗੀਆਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੇਸ਼ ਦੇ ਟਾਪ 300 ਸਾਫ਼ ਸ਼ਹਿਰਾਂ ਦੀ ਲਿਸਟ ਤੋਂ ਬਾਹਰ ਹੋਇਆ ਸ਼ਿਮਲਾ
NEXT STORY