ਬਿਜ਼ਨੈੱਸ ਡੈਸਕ - ਫਿੱਚ ਰੇਟਿੰਗਸ ਨੇ ਮੰਗਲਵਾਰ ਨੂੰ ਚਾਲੂ ਮਾਲੀ ਸਾਲ ਲਈ ਭਾਰਤੀ ਅਰਥਵਿਵਸਥਾ ਦੀ ਵਾਧਾ ਦਰ ਦੇ ਅੰਦਾਜ਼ੇ ਨੂੰ 6.7 ਤੋਂ ਘਟਾ ਕੇ 6.4 ਫੀਸਦੀ ਕਰ ਦਿੱਤਾ। ਅਮਰੀਕਾ-ਈਰਾਨ ਸੰਘਰਸ਼ ਅਤੇ ਇਸ ਨਾਲ ਜੁੜੇ ਤੇਲ ਸੰਕਟ ਦੇ ਅਸਰਾਂ ਕਾਰਨ ਇਹ ਕਟੌਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਦੇਸ਼ 'ਚ ਇਕ ਹੋਰ ਹੋ ਗਿਆ ਕਰੋੜਾਂ ਦਾ ਮਹਾ-ਘੁਟਾਲਾ, ਸਰਕਾਰੀ ਕੰਪਨੀ LIC ਨੂੰ ਵੀ ਦੇ'ਤਾ ਝਟਕਾ
ਰੇਟਿੰਗ ਏਜੰਸੀ ਫਿੱਚ ਨੇ ਜੂਨ ਮਹੀਨੇ ਦੀ ਆਪਣੀ ਗਲੋਬਲ ਆਰਥਿਕ ਪਰੀਦ੍ਰਿਸ਼ ਰਿਪੋਰਟ ’ਚ ਕਿਹਾ ਕਿ ਮਾਲੀ ਸਾਲ 2026-27 ’ਚ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ ਮੱਠੀ ਰਹਿ ਸਕਦੀ ਹੈ ਪਰ ਘਰੇਲੂ ਮੰਗ ਅਤੇ ਨਿਵੇਸ਼ ਤੋਂ ਕੁਝ ਸਮਰਥਨ ਮਿਲੇਗਾ। ਫਿੱਚ ਰੇਟਿੰਗਸ ਨੇ ਕਿਹਾ, ‘‘ਅਸੀਂ ਉਮੀਦ ਕਰਦੇ ਹਾਂ ਕਿ ਮਾਲੀ ਸਾਲ 2026-27 ’ਚ ਜੀ. ਡੀ. ਪੀ. ਵਾਧਾ ਦਰ ਘਟ ਕੇ 6.4 ਫੀਸਦੀ ਰਹਿ ਜਾਵੇਗੀ, ਜੋ ਮਾਰਚ ਦੇ ਅੰਦਾਜ਼ੇ ਤੋਂ 0.3 ਫੀਸਦੀ ਅੰਕ ਘੱਟ ਹੈ। ਘਰੇਲੂ ਮੰਗ ਵਿਕਸਤ ਦਾ ਮੁੱਖ ਆਧਾਰ ਬਣੀ ਰਹੇਗੀ ਅਤੇ ਅਸਲ ਸੰਦਰਭ ’ਚ ਦਰਾਮਦ ਘੱਟ ਹੋਣ ਨਾਲ ਸ਼ੁੱਧ ਬਾਹਰੀ ਮੰਗ ਇਸ ਵਾਧੇ ’ਚ ਹਾਂ-ਪੱਖੀ ਯੋਗਦਾਨ ਦੇਵੇਗੀ।’’
ਇਹ ਵੀ ਪੜ੍ਹੋ : ਤੇਲ ਕੰਪਨੀਆਂ ਦੀ ਚਲਾਕੀ 'ਤੇ ਸਰਕਾਰ ਦੀ ਸਖ਼ਤੀ, ਪੈਕੇਜਿੰਗ ਨੂੰ ਲੈ ਕੇ ਜਾਰੀ ਕੀਤੇ ਨਿਯਮ
ਉੱਚ ਮਹਿੰਗਾਈ ’ਚ ਵਾਧੇ ਨਾਲ ਅਸਲ ਆਮਦਨ ’ਤੇ ਵਧੇਗਾ ਦਬਾਅ
ਰਿਪੋਰਟ ਮੁਤਾਬਕ, ਉੱਚ ਮਹਿੰਗਾਈ ਅਤੇ ਊਰਜਾ ਕੀਮਤਾਂ ’ਚ ਵਾਧੇ ਨਾਲ ਅਸਲ ਆਮਦਨ ’ਤੇ ਦਬਾਅ ਵਧੇਗਾ, ਜਿਸ ਨਾਲ ਖਪਤਕਾਰ ਖਰਚਾ ਪ੍ਰਭਾਵਿਤ ਹੋਵੇਗਾ। ਇਹ ਅਸਰ ਵਿਸ਼ੇਸ਼ ਤੌਰ ’ਤੇ ਮਾਲੀ ਸਾਲ 2026-27 ਦੀ ਦੂਜੀ ਅਤੇ ਤੀਜੀ ਤਿਮਾਹੀ ’ਚ ਜ਼ਿਆਦਾ ਦਿਖਾਈ ਦੇਵੇਗਾ। ਰੇਟਿੰਗ ਏਜੰਸੀ ਨੇ ਕਿਹਾ ਕਿ ਅਮਰੀਕਾ-ਈਰਾਨ ਜੰਗ ਕਾਰਨ ਗਲੋਬਲ ਤੇਲ ਕੀਮਤਾਂ ’ਚ ਤੇਜ਼ੀ ਆਈ ਹੈ ਅਤੇ ਇਸ ਦਾ ਅਸਰ ਭਾਰਤ ਸਮੇਤ ਗਲੋਬਲ ਅਰਥਵਿਵਸਥਾ ’ਤੇ ਪੈ ਰਿਹਾ ਹੈ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਦੀ ਲੱਗੀ ਲਾਟਰੀ, ਹੁਣ ਉਮਰ ਦੇ ਨਾਲ ਆਪਣੇ-ਆਪ ਵਧੇਗੀ ਪੈਨਸ਼ਨ, ਜਾਣੋ ਨਵਾਂ ਅਪਡੇਟ
ਬ੍ਰੇਂਟ ਕਰੂਡ 87 ਡਾਲਰ ਪ੍ਰਤੀ ਬੈਰਲ ਪਹੁੰਚਣ ਦਾ ਅੰਦਾਜ਼ਾ
ਫਿੱਚ ਨੇ ਬ੍ਰੇਂਟ ਕਰੂਡ ਦੀ ਔਸਤ ਕੀਮਤ ਦੇ ਅੰਦਾਜ਼ੇ ਨੂੰ ਵਧਾ ਕੇ 87 ਡਾਲਰ ਪ੍ਰਤੀ ਬੈਰਲ ਕਰ ਦਿੱਤਾ ਹੈ, ਜੋ ਪਹਿਲਾਂ 70 ਡਾਲਰ ਪ੍ਰਤੀ ਬੈਰਲ ਸੀ। ਇਸ ਦੇ ਨਾਲ ਹੀ ਪੱਛਮੀ ਏਸ਼ੀਆ ਸੰਘਰਸ਼ ਕਾਰਨ 14 ਹਫ਼ਤਿਆਂ ਤੋਂ ਬੰਦ ਹੋਰਮੁਜ਼ ਸਟ੍ਰੇਟ ਦੇ ਜੁਲਾਈ ਤੱਕ ਬੰਦ ਰਹਿਣ ਦਾ ਹੀ ਅੰਦਾਜ਼ਾ ਲਾਇਆ ਗਿਆ ਹੈ।
ਫਿੱਚ ਰੇਟਿੰਗਸ ਦੇ ਮੁੱਖ ਅਰਥਸ਼ਾਸਤਰੀ ਬ੍ਰਾਇਨ ਕੋਲਟਨ ਨੇ ਕਿਹਾ, ‘‘ਤੇਲ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਗਲੋਬਲ ਆਰਥਿਕ ਵਾਧੇ ’ਤੇ ਦਬਾਅ ਪੈ ਰਿਹਾ ਹੈ ਅਤੇ ਜੋਖਮ ਵਧ ਰਹੇ ਹਨ। ਪਰ ਪੂਰੀ ਦੁਨੀਆ ’ਚ ਆਈ. ਟੀ. ’ਤੇ ਖਰਚਾ ਤੇਜ਼ੀ ਨਾਲ ਵਧ ਰਿਹਾ ਹੈ, ਜੋ ਨੇੜਲੇ ਸਮੇਂ ’ਚ ਆਰਥਿਕ ਸਰਗਰਮੀਆਂ ’ਤੇ ਨਾਂਹ-ਪੱਖੀ ਅਸਰ ਨੂੰ ਕੁਝ ਹੱਦ ਤੱਕ ਘੱਟ ਕਰ ਰਿਹਾ ਹੈ।’’
ਇਹ ਵੀ ਪੜ੍ਹੋ : ਦੇਸ਼ ਭਰ 'ਚ ਹੋ ਗਈ Cash ਦੀ ਕਮੀ, ਕਈ ਸੂਬਿਆਂ ਦੇ ATM 'ਤੇ ਨਹੀਂ ਮਿਲ ਰਹੀ ਨਕਦੀ
ਇਹ ਵੀ ਪੜ੍ਹੋ : PAN ਬਣਵਾਉਣ ਦੇ ਅੱਜ ਤੋਂ ਬਦਲ ਗਏ ਨਿਯਮ, ਹੁਣ ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ ਨਹੀਂ ਬਣੇਗਾ Card
ਇਹ ਵੀ ਪੜ੍ਹੋ : ਰਾਤੋਂ-ਰਾਤ ਬੰਦ ਹੋ ਗਈ ਦੇਸ਼ ਦੀ ਮਸ਼ਹੂਰ ਕੰਪਨੀ, 700 ਮੁਲਾਜ਼ਮ ਹੋ ਗਏ ਬੇਰੁਜ਼ਗਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ATF ਦੀਆਂ ਕੀਮਤਾਂ ’ਚ 10 ਫੀਸਦੀ ਦਾ ਵਾਧਾ, ਏਅਰਲਾਈਨਜ਼ ਲਈ ਮੁੱਲ ਸਥਿਰਤਾ ਯੋਜਨਾ ਲਾਗੂ
NEXT STORY