ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਵੱਡੀ ਆਨਲਾਈਨ ਮਾਰਕਿਟ ਪਲੇਸ ਫਲਿੱਪਕਾਰਟ ਆਪਣੇ ਸਹਿ-ਸੰਸਥਾਪਕ ਬਿੰਨੀ ਬਾਂਸਲ ਦੇ ਜਾਣ ਤੋਂ ਬਾਅਦ ਲਾਗਤ ਵਿਚ ਕਟੌਤੀ, ਮਨੁੱਖੀ ਵਸੀਲਿਆਂ ਦੇ ਮੁੜ ਨਿਰਮਾਣ ਅਤੇ ਬੇਲੋੜੀਆਂ ਚੀਜ਼ਾਂ ਦੀਆਂ ਲਾਗਤਾਂ ਨੂੰ ਘੱਟ ਕਰਨ ਵੱਲ ਧਿਆਨ ਦੇ ਰਹੀ ਹੈ। ਕੰਪਨੀ ਦੇ ਸੂਤਰਾਂ ਅਨੁਸਾਰ ਕੰਪਨੀ ਆਪਣੇ ਮਨੁੱਖੀ ਸਰੋਤਾਂ ਨੂੰ ਪੁਨਰਗਠਿਤ ਕਰਦੇ ਹੋਏ ਅਗਲੇ ਸਾਲ ਤੱਕ ਪੜਾਅਵਾਰ ਤਰੀਕੇ ਨਾਲ 1,500 ਕਰਮਚਾਰੀਆਂ ਦੀ ਛੁੱਟੀ ਕਰਨ ਦੀ ਯੋਜਨਾ ਬਣਾ ਰਹੀ ਹੈ।
ਸੂਤਰਾਂ ਨੇ ਕਿਹਾ ਕਿ ਵਾਲਮਾਰਟ ਵੀ ਫਲਿੱਪਕਾਰਟ ਦੇ ਸਾਬਕਾ ਸੰਸਥਾਪਕ ਸਚਿਨ ਬਾਂਸਲ ਅਤੇ ਬਿੰਨੀ ਬਾਂਸਲ ਦੀਆਂ ਕੁਝ ਖਾਸ ਯੋਜਨਾਵਾਂ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ ਹੀ ਫਲਿੱਪਕਾਰਟ ਨੂੰ ਬਹਿਤਰ ਬਣਾਉਣ ਲਈ ਕੁਝ ਸੈਕਸ਼ਨਸ ਨੂੰ ਬੰਦ ਕਰਨ ਜਾ ਰਹੀ ਹੈ। ਵਾਲਮਾਰਟ ਦੇ ਬੋਰਡ ਨੇ ਈ-ਕਾਮਰਸ ਕੰਪਨੀਆਂ ਦਾ ਪੁਨਰਗਠਨ ਕਰਨ ਅਤੇ ਸੁਧਾਰ ਕਰਨ ਦੀ ਜ਼ਿੰਮੇਵਾਰੀ ਫਲਿੱਪਕਾਰਟ ਦੇ ਸੀ.ਈ.ਓ. ਕਲਿਆਣ ਕ੍ਰਿਸ਼ਣਾਮੂਰਤੀ ਨੂੰ ਦਿੱਤੀ ਹੈ।
ਕੰਪਨੀ ਦੇ ਸੂਤਰਾਂ ਅਨੁਸਾਰ ਵਾਲਮਾਰਟ ਅਗਲੇ ਵਿੱਤੀ ਸਾਲ ਦੀ ਤੀਜੀ ਤਿਮਾਹੀ ਤੱਕ ਫਲਿੱਪਕਾਰਟ ਦੇ ਕੰਮਕਾਜ ਦੇ ਤਰੀਕਿਆਂ 'ਚ ਬਦਲਾਅ ਕਰਨਾ ਚਾਹੁੰਦੀ ਹੈ ਤਾਂ ਜੋ ਕੰਪਨੀ ਆਪਣੇ ਸ਼ੇਅਰਧਾਰਕਾਂ ਨੂੰ ਦਿਖਾ ਸਕੇ ਕਿ ਉਹ ਵਧਿਆ ਸੰਚਾਲਨ ਦੇ ਨਾਲ-ਨਾਲ ਲਾਗਤ ਘਟਾਉਣ 'ਚ ਵੀ ਸਮਰੱਥ ਹੈ।
ਗਿਰਾਵਟ ਨਾਲ ਬੰਦ ਹੋਇਆ ਬਾਜ਼ਾਰ, ਸੈਂਸੈਕਸ 106 ਅੰਕ ਡਿੱਗਾ
NEXT STORY