ਨਵੀਂ ਦਿੱਲੀ — ਦਿੱਗਜ ਈ-ਕਾਮਰਸ ਕੰਪਨੀ ਫਲਿੱਪਕਾਰਟ ਨੇ ਅੱਜ ਕਿਹਾ ਕਿ ਇਸ ਦੀ ਥੋਕ ਇਕਾਈ 'ਵਾਲਮਾਰਟ ਇੰਡੀਆ' ਦੀ 'ਕੈਸ਼ ਐਂਡ ਕੈਰੀ' ਕਾਰੋਬਾਰ ਹਾਸਲ ਕਰੇਗੀ। ਕੰਪਨੀ ਨੇ ਕਿਹਾ ਕਿ ਉਹ ਅਗਲੇ ਮਹੀਨੇ ਫਲਿੱਪਕਾਰਟ ਹੋਲਸੇਲ ਲਾਂਚ ਕਰੇਗੀ। ਕੰਪਨੀ ਦੀ ਨਜ਼ਰ ਦੇਸ਼ ਦੇ 650 ਅਰਬ ਡਾਲਰ ਦੇ ਬੀ 2 ਬੀ ਪ੍ਰਚੂਨ ਬਾਜ਼ਾਰ 'ਤੇ ਹੈ। ਵਾਲਮਾਰਟ ਦੇ ਭਾਰਤ ਵਿਚ 28 'ਬੈਸਟ ਪ੍ਰਾਈਸ' ਥੋਕ ਸਟੋਰ ਹਨ। ਇਕ ਹਫਤਾ ਪਹਿਲਾਂ ਫਲਿੱਪਕਾਰਟ ਨੇ ਕਿਹਾ ਸੀ ਕਿ ਉਸਨੇ ਵਾਲਮਾਰਟ ਦੀ ਅਗਵਾਈ ਵਾਲੇ ਨਿਵੇਸ਼ਕ ਸਮੂਹ ਤੋਂ 1.2 ਅਰਬ ਡਾਲਰ ਦੇ ਫੰਡ ਇਕੱਠੇ ਕੀਤੇ ਹਨ।
ਇਹ ਵੀ ਦੇਖੋ : ਵੱਡੀ ਖ਼ਬਰ: ਕਾਰ 'ਚ ਵਾਧੂ ਟਾਇਰ ਰੱਖਣ ਨਾਲ ਜੁੜਿਆ ਨਿਯਮ ਬਦਲਿਆ
ਇਹ ਕਦਮ ਨਾਲ ਵਾਲਮਾਰਟ ਦਾ ਪ੍ਰਚੂਨ ਪੋਰਟਫੋਲੀÎਓ ਫਲਿੱਪਕਾਰਟ ਸਮੂਹ ਅਧੀਨ ਮਜ਼ਬੂਤ ਹੋਵੇਗਾ। ਤਕਰੀਬਨ ਦੋ ਸਾਲ ਪਹਿਲਾਂ ਵਾਲਮਾਰਟ ਨੇ ਫਲਿੱਪਕਾਰਟ ਵਿਚ 77 ਪ੍ਰਤੀਸ਼ਤ ਹਿੱਸੇਦਾਰੀ 16 ਅਰਬ ਡਾਲਰ ਵਿਚ ਖਰੀਦੀ ਸੀ। ਕੰਪਨੀ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਰਿਲਾਇੰਸ ਜਿਓਮਾਰਟ ਨੇ ਦੇਸ਼ ਦੇ ਈ-ਕਾਮਰਸ ਸੈਕਟਰ ਵਿਚ ਇੱਕ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ। ਫਲਿੱਪਕਾਰਟ ਨੇ ਕਿਹਾ ਕਿ ਉਹ ਅਗਲੇ ਮਹੀਨੇ ਫਲਿੱਪਕਾਰਟ ਥੋਕ ਦੀ ਸ਼ੁਰੂਆਤ ਕਰੇਗੀ। ਇਹ ਸ਼ੁਰੂਆਤ ਫੈਸ਼ਨ ਅਤੇ ਕਰਿਆਨੇ ਨਾਲ ਹੋਏਗੀ, ਜੋ ਸਿੱਧੇ ਤੌਰ 'ਤੇ ਜੀਓਮਾਰਟ, ਉਡਾਨ, ਮੈਟਰੋ ਕੈਸ਼ ਐਂਡ ਕੈਰੀ ਅਤੇ ਐਮਾਜ਼ੋਨ ਦੇ ਬੀ 2 ਬੀ ਡਿਵੀਜ਼ਨ ਨਾਲ ਮੁਕਾਬਲਾ ਕਰੇਗੀ।
ਇਹ ਵੀ ਦੇਖੋ : ਕਿਸਾਨਾਂ ਲਈ ਖ਼ਾਸ ਖ਼ਬਰ : 24 ਘੰਟਿਆਂ ਵਿਚ ਬੈਂਕ ਨੂੰ ਨਹੀਂ ਦਿੱਤੀ ਇਹ ਜਾਣਕਾਰੀ ਤਾਂ ਹੋ ਸਕਦਾ ਹੈ ਨੁਕਸਾਨ
ਕਰਮਚਾਰੀ ਫਲਿੱਪਕਾਰਟ ਗਰੁੱਪ ਵਿਚ ਜਾਣਗੇ
ਵਾਲਮਾਰਟ ਇੰਡੀਆ ਦੇ ਕਰਮਚਾਰੀ ਫਲਿੱਪਕਾਰਟ ਗਰੁੱਪ ਵਿਚ ਜਾਣਗੇ। 'ਬੈਸਟ ਪ੍ਰਾਈਸ' ਬ੍ਰਾਂਡ ਆਪਣੇ 28 ਸਟੋਰ ਅਤੇ ਈ-ਕਾਮਰਸ ਕੰਮਕਾਜ ਨੂੰ ਜਾਰੀ ਰੱਖੇਗਾ। ਫਲਿੱਪਕਾਰਟ ਗਰੁੱਪ ਦੇ ਸੀਈਓ ਕਲਿਆਣ ਕ੍ਰਿਸ਼ਣਾਮੂਰਤੀ ਨੇ ਕਿਹਾ ਕਿ ਫਲਿੱਪਕਾਰਟ ਥੋਕ ਦੀ ਸ਼ੁਰੂਆਤ ਨਾਲ ਕੰਪਨੀ ਟੈਕਨਾਲੋਜੀ, ਲੌਜਿਸਟਿਕਸ ਅਤੇ ਵਿੱਤ ਤੋਂ ਛੋਟੇ ਕਾਰੋਬਾਰਾਂ ਤੱਕ ਆਪਣੀ ਪਹੁੰਚ ਵਧਾਏਗੀ। ਵਾਲਮਾਰਟ ਇੰਡੀਆ ਦੀ ਪ੍ਰਾਪਤੀ ਦੇ ਨਾਲ ਅਸੀਂ ਕਰਿਆਨੇ ਅਤੇ ਐਮਐਸਐਮਈ ਦੀਆਂ ਜ਼ਰੂਰਤਾਂ ਨੂੰ ਵੱਖਰੇ ਢੰਗ ਨਾਲ ਪੂਰਾ ਕਰਨ ਦੇ ਯੋਗ ਹੋਵਾਂਗੇ।
ਇਹ ਵੀ ਦੇਖੋ : ਕੋਰੋਨਾ ਇਲਾਜ਼ 'ਚ ਅਸਰਦਾਰ ਇਨ੍ਹਾਂ ਦਵਾਈਆਂ ਦੇ ਲੋੜੋਂ ਵਧੇਰੇ ਇਸਤੇਮਾਲ 'ਤੇ ਭਾਰਤੀ ਫ਼ਾਰਮਾ ਵਲੋਂ ਇਤਰਾਜ਼
ਸੈਂਸੈਕਸ 38 ਹਜ਼ਾਰ ਤੋਂ ਹੋਇਆ ਪਾਰ, ਨਿਫਟੀ ਵੀ ਬੜ੍ਹਤ 'ਚ ਬੰਦ
NEXT STORY