ਨਵੀਂ ਦਿੱਲੀ (ਭਾਸ਼ਾ) - ਸੀਮਿਤ ਸ਼ੇਅਰਾਂ ’ਚ ਨਿਵੇਸ਼ ਕਰਨ ਵਾਲੇ ਫੋਕਸਡ ਮਿਊਚੁਅਲ ਫੰਡ ਨਿਵੇਸ਼ਕਾਂ ’ਚ ਤੇਜ਼ੀ ਨਾਲ ਲੋਕਪ੍ਰਿਅ ਹੋ ਰਹੇ ਹਨ। ਇਸ ਸ਼੍ਰੇਣੀ ਦਾ ਜਾਇਦਾਦ ਆਧਾਰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ 31 ਫੀਸਦੀ ਵਧ ਕੇ 1.43 ਲੱਖ ਕਰੋਡ਼ ਰੁਪਏ ਹੋ ਗਿਆ ਹੈ।
ਫੋਕਸਡ ਮਿਊਚੁਅਲ ਫੰਡ ਇਕ ਤਰ੍ਹਾਂ ਦਾ ਇਕਵਿਟੀ ਮਿਊਚੁਅਲ ਫੰਡ ਹੈ, ਜੋ ਸੀਮਿਤ ਜਾਂ ਘੱਟ ਗਿਣਤੀ ’ਚ ਸ਼ੇਅਰਾਂ ’ਚ ਨਿਵੇਸ਼ ਕਰਦਾ ਹੈ।
ਉਦਯੋਗ ਜਗਤ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਨਵੇਸਕੋ ਇੰਡੀਆ ਫੋਕਸਡ ਫੰਡ, ਮਹਿੰਦਰਾ ਮਨੁਲਾਈਫ ਫੋਕਸਡ ਫੰਡ, ਜੇ. ਐੱਮ. ਫੋਕਸਡ ਫੰਡ ਅਤੇ ਐੱਚ. ਡੀ. ਐੱਫ. ਸੀ. ਫੋਕਸਡ 30 ਫੰਡ ਵਰਗੇ ਕੁੱਝ ਫੋਕਸਡ ਫੰਡ ਨੇ ਪਿਛਲੇ ਸਾਲ ’ਚ 40-60 ਫੀਸਦੀ ਤੱਕ ਦਾ ਜ਼ਿਕਰਯੋਗ ਰਿਟਰਨ ਦਿੱਤਾ ਹੈ।
Fancy Number Plates ਦਾ ਸ਼ੌਕ ਹੋਵੇਗਾ ਮਹਿੰਗਾ, GST ਲਗਾਉਣ ਦੀ ਤਿਆਰੀ 'ਚ ਸਰਕਾਰ
NEXT STORY