ਨਵੀਂ ਦਿੱਲੀ — ਫੋਰਬਜ਼ ਦੀ ਸਨਮਾਨਿਤ ਕੰਪਨੀਆਂ ਦੀ ਸੂਚੀ ਵਿਚ 17 ਭਾਰਤੀ ਫਰਮਾਂ ਨੂੰ ਸਥਾਨ ਮਿਲਿਆ ਹੈ। ਇਨ੍ਹਾਂ 'ਚ ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਅਤੇ ਐਚ.ਡੀ.ਐਫ.ਸੀ. ਵੀ ਸ਼ਾਮਲ ਹਨ। ਇਨਫਰਮੇਸ਼ਨ ਟੈਕਨਾਲੋਜੀ ਖੇਤਰ ਦੀ ਕੰਪਨੀ ਇੰਫੋਸਿਸ ਨੂੰ ਵਿਸ਼ਵ ਦੀਆਂ ਸਨਮਾਨਿਤ ਕੰਪਨੀਆਂ ਦੀ ਸੂਚੀ 'ਚ ਤੀਜਾ ਸਥਾਨ ਮਿਲਿਆ ਹੈ। ਗਲੋਬਲ ਪੇਮੈਂਟ ਟੈਕਨੋਲੋਜੀ ਕੰਪਨੀ ਵੀਜ਼ਾ ਇਸ ਸੂਚੀ 'ਚ ਪਹਿਲੇ ਸਥਾਨ ਤੇ ਅਤੇ ਇਟਲੀ ਦੀ ਕਾਰ ਕੰਪਨੀ ਫਰਾਰੀ ਦੂਜੇ ਸਥਾਨ 'ਤੇ ਹੈ।
ਇੰਫੋਸਿਸ ਨੂੰ 2018 'ਚ ਇਸ ਸੂਚੀ ਵਿਚ 31 ਵਾਂ ਸਥਾਨ ਮਿਲਿਆ ਸੀ। ਇਸ ਸੂਚੀ ਵਿਚ ਸ਼ਾਮਲ ਸਿਖਰ ਦਸ ਕੰਪਨੀਆਂ 'ਚ ਨੈੱਟਫਲਿਕਸ ਚੌਥੇ, ਪੇਪਾਲ ਪੰਜਵੇਂ, ਮਾਈਕ੍ਰੋਸਾਫਟ ਛੇਵੇਂ, ਵਾਲਟ ਡਿਜ਼ਨੀ ਸੱਤਵੇਂ, ਟੋਯੋਟਾ ਮੋਟਰ ਅੱਠਵੇਂ, ਮਾਸਟਰਕਾਰਡ ਨੌਵੇਂ ਅਤੇ ਕਾਸਟਕੋ ਹੋਲਸੇਲ ਦਸਵੇਂ ਸਥਾਨ 'ਤੇ ਹੈ। ਸੂਚੀ ਵਿਚ ਪਹਿਲੇ 50 ਸਥਾਨਾਂ ਵਿਚ ਭਾਰਤੀ ਕੰਪਨੀ ਟੀ.ਸੀ.ਐਸ. 22 ਵੇਂ ਅਤੇ ਟਾਟਾ ਮੋਟਰਜ਼ 31 ਵੇਂ ਨੰਬਰ 'ਤੇ ਹੈ। ਇਸ ਸੂਚੀ ਵਿਚ ਹੋਰ ਕੰਪਨੀਆਂ ਇਸ ਤਰ੍ਹਾਂ ਹਨ: ਟਾਟਾ ਸਟੀਲ (105), ਲਾਰਸਨ ਐਂਡ ਟੂਬਰੋ (115), ਮਹਿੰਦਰਾ ਐਂਡ ਮਹਿੰਦਰਾ (117), ਐਚ.ਡੀ.ਐਫ.ਸੀ. (135), ਬਜਾਜ ਫਿਨਸਰ (143), ਪੀਰਾਮਲ ਐਂਟਰਪ੍ਰਾਈਜਜ਼ (149), ਸਟੀਲ ਅਥਾਰਟੀ ਇੰਡੀਆ (153), ਐਚ.ਸੀ.ਐਲ. ਤਕਨਾਲੋਜੀ (155), ਹਿੰਡਾਲਕੋ ਇੰਡਸਟਰੀਜ਼ (157), ਵਿਪਰੋ (168), ਐਚ.ਡੀ.ਐਫ.ਸੀ. ਬੈਂਕ (204), ਸਨ ਫਾਰਮਾ ਇੰਡਸਟਰੀਜ਼ (217), ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (224), ਆਈ.ਟੀ.ਸੀ. (231) ਅਤੇ ਏਸ਼ੀਅਨ ਪੇਂਟਸ(248)।
ਵਿਸ਼ਵ ਦੀਆਂ 250 ਸਨਮਾਨਿਤ ਕੰਪਨੀਆਂ ਦੀ ਸੂਚੀ 'ਚ ਅਮਰੀਕਾ ਦੀਆਂ ਸਭ ਤੋਂ ਵੱਧ 59 ਕੰਪਨੀਆਂ ਹਨ। ਉਸ ਤੋਂ ਬਾਅਦ ਜਾਪਾਨ , ਚੀਨ ਅਤੇ ਭਾਰਤ ਦੀਆਂ ਕੰਪਨੀਆਂ ਦਾ ਨੰਬਰ ਆਉਂਦਾ ਹੈ। ਜਪਾਨ, ਚੀਨ ਅਤੇ ਭਾਰਤ ਦੀਆਂ ਕੁੱਲ ਮਿਲਾ ਕੇ 82 ਕੰਪਨੀਆਂ ਇਸ ਸੂਚੀ 'ਚ ਸ਼ਾਮਲ ਹਨ। ਪਿਛਲੇ ਸਾਲ ਇਨ੍ਹਾਂ ਤਿੰਨਾਂ ਦੇਸ਼ਾਂ ਦੀਆਂ 63 ਕੰਪਨੀਆਂ ਨੂੰ ਸੂਚੀ 'ਚ ਸ਼ਾਮਲ ਕੀਤਾ ਗਿਆ ਸੀ।
ਸ਼ੇਅਰ ਬਾਜ਼ਾਰ ਸਪਾਟ, ਸੈਂਸੈਕਸ 7 ਅੰਕ ਚੜ੍ਹਿਆ ਅਤੇ ਨਿਫਟੀ 11600 ਦੇ ਹੇਠਾਂ ਬੰਦ
NEXT STORY