ਮੁੰਬਈ -ਵਿਦੇਸ਼ੀ ਕਰੰਸੀ ਜਾਇਦਾਦ 'ਚ ਵਾਧੇ ਦੇ ਦਮ 'ਤੇ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 23 ਜੂਨ ਨੂੰ ਖਤਮ ਹਫਤੇ 'ਚ 57.64 ਕਰੋੜ ਡਾਲਰ ਵਧ ਕੇ ਹੁਣ ਤੱਕ ਦੇ ਰਿਕਾਰਡ ਪੱਧਰ 'ਤੇ 382.53 ਅਰਬ ਡਾਲਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ 16 ਜੂਨ ਨੂੰ ਖਤਮ ਹਫਤੇ 'ਚ ਇਹ 79.90 ਕਰੋੜ ਡਾਲਰ ਦੇ ਵਾਧੇ ਨਾਲ 381.96 ਅਰਬ ਡਾਲਰ ਰਿਹਾ ਸੀ। ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ 23 ਜੂਨ ਨੂੰ ਖਤਮ ਹਫਤੇ 'ਚ ਵਿਦੇਸ਼ੀ ਕਰੰਸੀ ਭੰਡਾਰ ਦੇ ਸਭ ਤੋਂ ਵੱਡੇ ਘਟਕ ਵਿਦੇਸ਼ੀ ਕਰੰਸੀ ਜਾਇਦਾਦ 'ਚ 58.02 ਕਰੋੜ ਡਾਲਰ ਦਾ ਵਾਧਾ ਹੋਇਆ ਅਤੇ ਇਹ 358.66 ਅਰਬ ਡਾਲਰ 'ਤੇ ਪਹੁੰਚ ਗਈ। ਸੋਨਾ ਭੰਡਾਰ 20.10 ਅਰਬ ਡਾਲਰ 'ਤੇ ਸਥਿਰ ਰਿਹਾ। ਸਮੀਖਿਆ ਅਧੀਨ ਹਫਤੇ 'ਚ ਅੰਤਰਰਾਸ਼ਟਰੀ ਕਰੰਸੀ ਫੰਡ ਦੇ ਕੋਲ ਰਾਖਵੀਂ ਨਿਧੀ 23 ਲੱਖ ਡਾਲਰ ਘੱਟ ਕੇ 2.30 ਅਰਬ ਡਾਲਰ ਤੇ ਵਿਸ਼ੇਸ਼ ਨਿਕਾਸੀ ਅਧਿਕਾਰੀ 15 ਲੱਖ ਡਾਲਰ ਘੱਟ ਕੇ 1.47 ਡਾਲਰ ਰਹਿ ਗਿਆ।
7ਵੇਂ ਪੇਅ ਕਮਿਸ਼ਨ ਨਾਲ ਕੁਝ ਸਮੇਂ ਲਈ ਮੁਦਰਾਸਫੀਤੀ ਵਧੇਗੀ : ਰਿਪੋਰਟ
NEXT STORY