ਮੁੰਬਈ (ਵਾਰਤਾ) : ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 23 ਅਕਤੂਬਰ ਨੂੰ ਖ਼ਤਮ ਹਫ਼ਤੇ ਵਿਚ ਪਹਿਲੀ ਵਾਰ 560 ਅਰਬ ਡਾਲਰ ਦੇ ਪਾਰ ਪਹੁੰਚ ਗਿਆ। ਇਹ ਲਗਾਤਾਰ ਚੌਥਾ ਹਫ਼ਤਾ ਹੈ ਜਦੋਂ ਵਿਦੇਸ਼ੀ ਮੁਦਰਾ ਭੰਡਾਰ ਵਿਚ ਵਾਧਾ ਦਰਜ ਕੀਤਾ ਗਿਆ ਹੈ। ਰਿਜ਼ਰਵ ਬੈਂਕ ਵੱਲੋਂ ਜ਼ਾਰੀ ਅੰਕੜਿਆਂ ਅਨੁਸਾਰ 23 ਅਕਤੂਬਰ ਨੂੰ ਖ਼ਤਮ ਹਫ਼ਤੇ ਵਿਚ 5.41 ਅਰਬ ਡਾਲਰ ਵੱਧ ਕੇ 560.53 ਅਰਬ ਡਾਲਰ ਹੋ ਗਿਆ। ਇਸ ਤੋਂ ਪਹਿਲਾਂ 16 ਅਕਤੂਬਰ ਨੂੰ ਖ਼ਤਮ ਹਫ਼ਤੇ ਵਿਚ ਦੇਸ਼ ਦਾ ਵਿਦੇਸ਼ੀ ਮੁਦਰਾ ਦਾ ਭੰਡਾਰ 3.61 ਅਰਬ ਡਾਲਰ ਵੱਧ ਕੇ 555.12 ਅਰਬ ਡਾਲਰ, 9 ਅਕਤੂਬਰ ਨੂੰ ਖ਼ਤਮ ਹਫ਼ਤੇ ਵਿਚ 5.87 ਅਰਬ ਡਾਲਰ ਵੱਧ ਕੇ 551.51 ਅਰਬ ਡਾਲਰ 'ਤੇ ਅਤੇ 02 ਅਕਤੂਬਰ ਨੂੰ ਖ਼ਤਮ ਹਫ਼ਤੇ ਵਿਚ 3.62 ਅਰਬ ਡਾਲਰ ਵੱਧ ਕੇ 545.64 ਅਰਬ ਡਾਲਰ 'ਤੇ ਰਿਹਾ ਸੀ।
ਕੇਂਦਰੀ ਬੈਂਕ ਨੇ ਦੱਸਿਆ ਕਿ 23 ਅਕਤੂਬਰ ਨੂੰ ਖ਼ਤਮ ਹੋਏ ਹਫ਼ਤੇ ਵਿਚ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ ਵਿਦੇਸ਼ੀ ਮੁਦਰਾ ਜਾਇਦਾਦ 5.20 ਅਰਬ ਡਾਲਰ ਦੇ ਵਾਧੇ ਨਾਲ 517.52 ਅਰਬ ਡਾਲਰ 'ਤੇ ਪਹੁੰਚ ਗਿਆ। ਸੋਨਾ ਭੰਡਾਰ ਵੀ 17.5 ਕਰੋੜ ਡਾਲਰ ਵੱਧ ਕੇ 36.86 ਅਰਬ ਡਾਲਰ ਹੋ ਗਿਆ। ਅੰਤਰਰਾਸ਼ਟਰੀ ਮੁਦਰਾ ਫੰਡ ਕੋਲ ਰਿਜ਼ਰਵ ਫੰਡ 2.7 ਕਰੋੜ ਡਾਲਰ ਵੱਧ ਕੇ 4.66 ਅਰਬ ਡਾਲਰ ਹੋ ਗਿਆ ਅਤੇ ਵਿਸ਼ੇਸ਼ ਡਰਾਇੰਗ ਅਧਿਕਾਰ 80 ਲੱਖ ਡਾਲਰ ਵੱਧ ਕੇ 1.49 ਅਰਬ ਡਾਲਰ 'ਤੇ ਪਹੁੰਚ ਗਿਆ।
ਤਾਲਾਬੰਦੀ ਤੋਂ ਬਾਅਦ GST ਸੰਗ੍ਰਹਿ ਪਹਿਲੀ ਵਾਰ 1 ਲੱਖ ਕਰੋੜ ਤੋਂ ਪਾਰ
NEXT STORY