ਮੁੰਬਈ (ਵਾਰਤਾ) - ਵਿਦੇਸ਼ੀ ਮੁਦਰਾ ਸੰਪਤੀਆਂ, ਸੋਨਾ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਰਿਜ਼ਰਵ ਫੰਡ 'ਚ ਗਿਰਾਵਟ ਕਾਰਨ 23 ਜੂਨ ਨੂੰ ਖਤਮ ਹੋਏ ਹਫਤੇ ਵਿਚ ਦੇਸ਼ ਦਾ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 2.9 ਅਰਬ ਡਾਲਰ ਘੱਟ ਕੇ 593.2 ਅਰਬ ਡਾਲਰ ਰਹਿ ਗਿਆ। ਪਿਛਲੇ ਹਫ਼ਤੇ ਇਹ 2.4 ਅਰਬ ਡਾਲਰ ਵਧ ਕੇ 596.1 ਅਰਬ ਡਾਲਰ ਹੋ ਗਿਆ ਸੀ।
ਇਹ ਵੀ ਪੜ੍ਹੋ : ਬੈਂਕਿੰਗ, ਪੈਨ ਕਾਰਡ ਤੇ ਟਰੈਫਿਕ ਨਿਯਮਾਂ ਸਣੇ ਅੱਜ ਤੋਂ ਬਦਲ ਗਏ ਕਈ ਅਹਿਮ ਨਿਯਮ; ਜੇਬ 'ਤੇ ਪਵੇਗਾ ਸਿੱਧਾ ਅਸਰ
ਰਿਜ਼ਰਵ ਬੈਂਕ ਵੱਲੋਂ ਜਾਰੀ ਹਫਤਾਵਾਰੀ ਅੰਕੜਿਆਂ ਮੁਤਾਬਕ 23 ਜੂਨ ਨੂੰ ਖਤਮ ਹੋਏ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ ਵਿਦੇਸ਼ੀ ਮੁਦਰਾ ਜਾਇਦਾਦ 'ਚ 2.2 ਅਰਬ ਡਾਲਰ ਦੀ ਗਿਰਾਵਟ ਦੇ ਨਾਲ 525.4 ਅਰਬ ਡਾਲਰ 'ਤੇ ਆ ਗਈ। ਇਸੇ ਤਰ੍ਹਾਂ ਇਸ ਸਮੇਂ ਦੌਰਾਨ ਸੋਨੇ ਦਾ ਭੰਡਾਰ 74.5 ਕਰੋੜ ਡਾਲਰ ਘਟ ਕੇ 44.3 ਅਰਬ ਡਾਲਰ ਰਹਿ ਗਿਆ।
ਇਸ ਦੇ ਨਾਲ ਹੀ ਸਪੈਸ਼ਲ ਡਰਾਇੰਗ ਰਾਈਟਸ (SDR) 'ਚ 8.5 ਕਰੋੜ ਡਾਲਰ ਦਾ ਵਾਧਾ ਹੋਇਆ ਅਤੇ ਇਹ ਰਿਪੋਰਟਿੰਗ ਹਫਤੇ 'ਚ ਵਧ ਕੇ 18.33 ਅਰਬ ਡਾਲਰ ਹੋ ਗਿਆ। ਇਸ ਦੌਰਾਨ ਆਈਐਮਐਫ ਕੋਲ ਰਿਜ਼ਰਵ ਫੰਡ 2.9 ਕਰੋੜ ਡਾਲਰ ਘਟ ਕੇ 5.12 ਅਰਬ ਡਾਲਰ ਰਹਿ ਗਿਆ।
ਇਹ ਵੀ ਪੜ੍ਹੋ : ਮੋਬਾਈਲ-TV ਸਮੇਤ ਕਈ ਘਰੇਲੂ ਉਪਕਰਨ ਹੋਣਗੇ ਸਸਤੇ, ਦੇਖੋ ਸਾਮਾਨ ਦੀ ਪੂਰੀ ਸੂਚੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ੂਰਰ ਸਾਂਝੇ ਕਰੋ।
ਅਸੀਂ ਹਰ ਚਾਰ ਸਾਲ ’ਚ ਇਕ ਨਵਾਂ HDFC ਬੈਂਕ ਬਣਾਵਾਂਗੇ : ਸ਼ਸ਼ੀਧਰ ਜਗਦੀਸ਼ਨ
NEXT STORY