ਮੁੰਬਈ—ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 20 ਅਕਤੂਬਰ ਨੂੰ ਖਤਮ ਹਫਤੇ 'ਚ 37.58 ਕਰੋੜ ਡਾਲਰ ਦੀ ਗਿਰਾਵਟ ਦੇ ਨਾਲ 399.92 ਅਰਬ ਡਾਲਰ ਰਹਿ ਗਿਆ। ਇਸ ਤੋਂ ਪਹਿਲਾਂ 13 ਅਕਤੂਬਰ ਨੂੰ ਖਤਮ ਹਫਤੇ 'ਚ ਇਹ 1.50 ਅਰਬ ਡਾਲਰ ਵਧ ਕੇ 400.30 ਅਰਬ ਡਾਲਰ ਰਿਹਾ ਸੀ। ਰਿਜ਼ਰਵ ਬੈਂਕ ਵਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ 20 ਅਕਤੂਬਰ ਨੂੰ ਖਤਮ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਘਟਕ ਵਿਦੇਸ਼ੀ ਮੁਦਰਾ ਪਰਿਸੰਪਤੀ 'ਚ 36.59 ਕਰੋੜ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 374.91 ਅਰਬ ਡਾਲਰ 'ਤੇ ਆ ਗਿਆ। ਸੋਨਾ ਭੰਡਾਰ 21.24 ਅਰਬ ਡਾਲਰ 'ਤੇ ਸਥਿਤ ਰਿਹਾ।
ਪਿਛਲੇ ਹਫਤੇ 'ਚ ਕੌਮਾਂਤਰੀ ਮੁਦਰਾ ਫੰਡ ਦੇ ਕੋਲ ਰਿਜ਼ਰਵ ਫੰਡ 59 ਲੱਖ ਡਾਲਰ ਘੱਟ ਕੇ 2.27 ਡਾਲਰ ਅਰਬ ਅਤੇ ਵਿਸ਼ੇਸ਼ ਅਧਿਕਾਰ 40 ਲੱਖ ਡਾਲਰ ਦੀ ਗਿਰਾਵਟ ਨਾਲ 1.50 ਅਰਬ ਡਾਲਰ ਰਹਿ ਗਿਆ।
J & K ਬੈਂਕ ਨੂੰ 71.6 ਕਰੋੜ ਦਾ ਮੁਨਾਫਾ
NEXT STORY