ਮੁੰਬਈ (ਯੂ. ਐੱਨ. ਆਈ.) – ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 28 ਜਨਵਰੀ ਨੂੰ ਸਮਾਪਤ ਹਫਤੇ ’ਚ ਲਗਾਤਾਰ ਦੂਜੇ ਹਫਤੇ ਡਿਗਦਾ ਹੋਇਆ 4.53 ਅਰਬ ਡਾਲਰ ਘੱਟ ਹੋ ਕੇ 629.75 ਅਰਬ ਡਾਲਰ ’ਤੇ ਆ ਗਿਆ ਜਦ ਕਿ ਇਸ ਤੋਂ ਪਿਛਲੇ ਹਫਤੇ ਇਹ 67.8 ਕਰੋੜ ਡਾਲਰ ਘਟ ਕੇ 634.28 ਅਰਬ ਡਾਲਰ ਰਿਹਾ ਸੀ। ਰਿਜ਼ਰਵ ਬੈਂਕ ਵਲੋਂ ਜਾਰੀ ਹਫਤਾਵਾਰੀ ਅੰਕੜਿਆਂ ਮੁਤਾਬਕ 28 ਜਨਵਰੀ ਨੂੰ ਸਮਾਪਤ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ ਵਿਦੇਸ਼ੀ ਮੁਦਰਾ ਜਾਇਦਾਦ 3.5 ਅਰਬ ਡਾਲਰ ਘੱਟ ਹੋ ਕੇ 566.07 ਅਰਬ ਡਾਲਰ ’ਤੇ ਆ ਗਈ। ਸੋਨੇ ਦਾ ਭੰਡਾਰ 84.4 ਕਰੋੜ ਡਾਲਰ ਘਟ ਕੇ 39.49 ਅਰਬ ਡਾਲਰ ਰਹਿ ਗਿਆ। ਸਮੀਖਿਆ ਅਧੀਨ ਹਫਤੇ ’ਚ ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ. ਡੀ. ਆਰ.) 14.1 ਕਰੋੜ ਡਾਲਰ ਡਿੱਗ ਕੇ 19.01 ਅਰਬ ਡਾਲਰ ਅਤੇ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਰਿਜ਼ਰਵ ਫੰਡ 4.2 ਕਰੋੜ ਡਾਲਰ ਘੱਟ ਹੋ ਕੇ 5.17 ਅਰਬ ਡਾਲਰ ਰਹਿ ਗਈ।
ਇੰਡੀਗੋ ਲਈ ਵੱਡੀ ਰਾਹਤ, ਹੋਇਆ 129.8 ਕਰੋੜ ਦਾ ਮੁਨਾਫਾ
NEXT STORY