ਮੁੰਬਈ - ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ ਹਫਤੇ ਨਵੇਂ ਿਰਕਾਰਡ ਪੱਧਰ 'ਤੇ ਪਹੁੰਚਣ ਤੋਂ ਬਾਅਦ 10 ਸਤੰਬਰ ਨੂੰ ਖ਼ਤਮ ਹਫ਼ਤੇ 'ਚ 1.34 ਅਰਬ ਡਾਲਰ ਘੱਟ ਕੇ 641.113 ਅਰਬ ਡਾਲਰ ਰਹਿ ਗਿਆ। ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਆਪਣੇ ਤਾਜ਼ਾ ਆਂਕੜਿਆਂ 'ਚ ਇਹ ਜਾਣਕਾਰੀ ਦਿੱਤੀ ਹੈ। ਵਿਦੇਸ਼ੀ ਮੁਦਰਾ ਭੰਡਾਰ ਇਸ ਤੋਂ ਪਿਛਲੀ ਤਿੰਨ ਸਤੰਬਰ ਨੂੰ ਖ਼ਤਮ ਹਫ਼ਤੇ 'ਚ 8.895 ਅਰਬ ਡਾਲਰ ਵਧ ਕੇ 642.453 ਅਰਬ ਡਾਲਰ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਸੀ।
ਰਿਜ਼ਰਵ ਬੈਂਕ ਵਲੋਂ ਸ਼ੁੱਕਰਵਾਰ ਨੂੰ ਜਾਰੀ ਹਫ਼ਤਾਵਾਰ ਆਂਕੜਿਆਂ ਵਿਚ ਦਰਸਾਇਆ ਗਿਆ ਹੈ ਕਿ 10 ਸਤੰਬਰ ਨੂੰ ਖ਼ਤਮ ਹਫ਼ਤੇ ਵਿਚ ਵਿਦੇਸ਼ੀ ਮੁਦਰਾ ਭੰਡਾਰ ਵਿਚ ਇਹ ਕਮੀ ਮੁੱਖ ਤੌਰ 'ਤੇ ਵਿਦੇਸ਼ੀ ਮੁਦਰਾ ਦੇ ਘਟਣ ਕਾਰਨ ਹੋਈ ਹੈ ਜੋ ਕੁੱਲ ਮੁਦਰਾ ਭੰਡਾਰ ਦਾ ਇਕ ਮਹੱਤਵਪੂਰਣ ਹਿੱਸਾ ਹੁੰਦਾ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਸਮੀਖਿਆ ਅਧੀਨ ਹਫ਼ਤੇ ਵਿਚ ਭਾਰਤ ਦੀ ਵਿਦੇਸ਼ੀ ਮੁਦਰਾ ਸੰਪਤੀ(ਐਫ.ਸੀ.ਏ.) 93.4 ਕਰੋੜ ਡਾਲਰ ਘੱਟ ਕੇ 578.879 ਅਰਬ ਡਾਲਰ ਰਹੀ।
ਡਾਲਰ ਵਿਚ ਦਰਸਾਈ ਜਾਣ ਵਾਲੀ ਵਿਦੇਸ਼ੀ ਮੁਦਰਾ ਸੰਪਤੀ ਵਿਚ ਵਿਦੇਸ਼ੀ ਮੁਦਰਾ ਭੰਡਾਰ ਵਿਚ ਰੱਖੀ ਯੂਰੋ, ਪੌਂਡ ਅਤੇ ਯੇਨ ਵਰਗੀਆਂ ਹੋਰ ਵਿਦੇਸ਼ੀ ਮੁਦਰਾਵਾਂ ਦੇ ਮੁੱਲ ਵਿਚ ਵਾਧਾ ਜਾਂ ਕਮੀ ਦਾ ਪ੍ਰਭਾਵ ਵੀ ਸ਼ਾਮਲ ਹੁੰਦਾ ਹੈ। ਇਸ ਤੋਂ ਇਲਾਵਾ, ਸੋਨੇ ਦਾ ਭੰਡਾਰ ਵੀ ਰਿਪੋਰਟਿੰਗ ਹਫਤੇ ਵਿੱਚ 413 ਮਿਲੀਅਨ ਡਾਲਰ ਦੀ ਗਿਰਾਵਟ ਨਾਲ 37.669 ਬਿਲੀਅਨ ਡਾਲਰ ਰਿਹਾ। ਆਈ.ਐਮ.ਐਫ. ਦੇ ਨਾਲ ਦੇਸ਼ ਦੇ ਵਿਸ਼ੇਸ਼ ਡਰਾਇੰਗ ਅਧਿਕਾਰ (ਐਸਡੀਆਰ) ਇੱਕ ਮਿਲੀਅਨ ਡਾਲਰ ਵਧ ਕੇ 19.438 ਅਰਬ ਡਾਲਰ ਅਤੇ ਆਈ.ਐਮ.ਐਫ. ਕੋਲ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ $ 5 ਮਿਲੀਅਨ ਡਾਲਰ ਵਧ ਕੇ 5.127 ਅਰਬ ਡਾਲਰ ਹੋ ਗਿਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
CCI ਪੜਤਾਲ : ਆਪਣੀ ਸਥਿਤੀ ਦਾ ਨਜਾਇਜ਼ ਫ਼ਾਇਦਾ ਉਠਾ ਰਿਹੈ Google, ਜਾਣੋ ਕੀ ਹੈ ਪੂਰਾ ਮਾਮਲਾ
NEXT STORY