ਮੁੰਬਈ, (ਭਾਸ਼ਾ)– ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 20 ਸਤੰਬਰ ਨੂੰ ਖਤਮ ਹਫਤੇ ’ਚ 2.84 ਅਰਬ ਡਾਲਰ ਵਧ ਕੇ 692.30 ਅਰਬ ਡਾਲਰ ਦੇ ਨਵੇਂ ਸਰਵਕਾਲੀ ਉੱਚ ਪੱਧਰ ’ਤੇ ਪਹੁੰਚ ਗਿਆ। ਇਸ ਨਾਲ ਪਿਛਲੇ ਹਫਤੇ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 22.3 ਕਰੋੜ ਡਾਲਰ ਵਧ ਕੇ 689.46 ਅਰਬ ਡਾਲਰ ਦੀਆਂ ਨਵੀਆਂ ਉਚਾਈਆਂ ’ਤੇ ਜਾ ਪਹੁੰਚਿਆ ਸੀ।
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅੰਕੜਿਆਂ ਅਨੁਸਾਰ 20 ਸਤੰਬਰ ਨੂੰ ਖਤਮ ਹਫਤੇ ’ਚ ਕਰੰਸੀ ਭੰਡਾਰ ਦਾ ਮਹੱਤਵਪੂਰਨ ਹਿੱਸਾ ਮੰਨੀਆਂ ਜਾਣ ਵਾਲੀਆਂ ਵਿਦੇਸ਼ੀ ਕਰੰਸੀ ਜਾਇਦਾਦ ’ਚ ਵਿਦੇਸ਼ੀ ਕਰੰਸੀ ਭੰਡਾਰ ’ਚ ਰੱਖੇ ਗਏ ਯੂਰੋ, ਪਾਊਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ਦੀ ਘਟ-ਵਧ ਦਾ ਅਸਰ ਸ਼ਾਮਲ ਹੁੰਦਾ ਹੈ।
ਸਮੀਖਿਆ ਅਧੀਨ ਹਫਤੇ ’ਚ ਸੋਨੇ ਦੇ ਭੰਡਾਰ ਦਾ ਮੁੱਲ 72.6 ਕਰੋੜ ਡਾਲਰ ਵਧ ਕੇ 63.61 ਅਰਬ ਡਾਲਰ ਰਿਹਾ। ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ. ਡੀ. ਆਰ.) 12.1 ਕਰੋੜ ਡਾਲਰ ਵਧ ਕੇ 18.54 ਅਰਬ ਡਾਲਰ ਹੋ ਗਿਆ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਹਫਤੇ ’ਚ ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ਕੋਲ ਭਾਰਤ ਦਾ ਰਾਖਵਾਂ ਭੰਡਾਰ 6.6 ਕਰੋੜ ਡਾਲਰ ਘਟ ਕੇ 4.46 ਅਰਬ ਡਾਲਰ ਰਿਹਾ।
ਕੀ ਹੈ ਕਾਰਨ
ਵਿਦੇਸ਼ੀ ਕਰੰਸੀ ਭੰਡਾਰ ’ਚ ਵਾਧੇ ਦਾ ਵੱਡਾ ਕਾਰਨ ਹੈ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦਾ ਭਾਰਤੀ ਬਾਜ਼ਾਰ ’ਚ ਸਤੰਬਰ ਮਹੀਨੇ ’ਚ ਜ਼ੋਰਦਾਰ ਨਿਵੇਸ਼। ਸਤੰਬਰ ਤਿਮਾਹੀ ’ਚ ਐੱਫ. ਪੀ. ਆਈ. ਨੇ 87,000 ਕਰੋੜ ਰੁਪਏ ਤਾਂ ਸਿਰਫ ਸਤੰਬਰ ਮਹੀਨੇ ’ਚ ਹੁਣ ਤੱਕ 34,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ ਹੈ।
ਇਹੀ ਕਾਰਨ ਹੈ ਕਿ ਭਾਰਤੀ ਸ਼ੇਅਰ ਬਾਜ਼ਾਰ ਆਲਟਾਈਮ ਹਾਈ ’ਤੇ ਹੈ ਤਾਂ ਇਸ ਦਾ ਅਸਰ ਵਿਦੇਸ਼ੀ ਕਰੰਸੀ ਭੰਡਾਰ ’ਤੇ ਦੇਖਣ ਨੂੰ ਮਿਲਿਆ ਹੈ। ਸਾਲ 2024 ’ਚ ਭਾਰਤ ਦੇ ਵਿਦੇਸ਼ੀ ਕਰੰਸੀ ਭੰਡਾਰ ’ਚ 68 ਬਿਲੀਅਨ ਡਾਲਰ ਤੋਂ ਵੱਧ ਦਾ ਵਾਧਾ ਹੋਇਆ ਹੈ।
ਤ੍ਰਿਨੀਦਾਦ-ਟੋਬੈਗੋ ’ਚ UPI ਵਾਂਗ ਤੁਰੰਤ ਭੁਗਤਾਨ ਮੰਚ ਤਿਆਰ ਕਰੇਗਾ NPCI ਇੰਟਰਨੈਸ਼ਨਲ
NEXT STORY