ਨਵੀਂ ਦਿੱਲੀ: ਚੀਨ ਸਮੇਤ ਕੁਝ ਹੋਰ ਦੇਸ਼ਾਂ ਵਿੱਚ ਕੋਵਿਡ ਦੀ ਲਾਗ ਦੇ ਮੁੜ ਫੈਲਣ ਅਤੇ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦੇ ਬਾਵਜੂਦ ਵਿਦੇਸ਼ੀ ਨਿਵੇਸ਼ਕਾਂ ਨੇ ਦਸੰਬਰ ਵਿੱਚ ਹੁਣ ਤੱਕ ਭਾਰਤੀ ਸ਼ੇਅਰਾਂ ਵਿੱਚ ਕੁੱਲ 11,557 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਚੀਫ ਇਨਵੈਸਟਮੈਂਟ ਸਟ੍ਰੈਟਿਜਿਸਟ ਵੀਕੇ ਵਿਜੇਕੁਮਾਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ, ਮਾਰਕੀਟ ਦੀ ਗਤੀ ਅਮਰੀਕਾ ਦੇ ਮੈਕਰੋ-ਆਰਥਿਕ ਅੰਕੜਿਆਂ ਅਤੇ ਕੋਵਿਡ ਤਬਦੀਲੀ ਦੀ ਸਥਿਤੀ ਦੁਆਰਾ ਨਿਰਧਾਰਤ ਕੀਤੀ ਜਾਵੇਗੀ।
ਡਿਪਾਜ਼ਟਰੀ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ) ਨੇ ਦਸੰਬਰ 1-23 ਦੌਰਾਨ ਇਕਵਿਟੀ ਵਿੱਚ 11,557 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ। ਇਸ ਤੋਂ ਪਹਿਲਾਂ ਐੱਫ.ਪੀ.ਆਈ ਨੇ ਨਵੰਬਰ ਵਿੱਚ 36,200 ਕਰੋੜ ਰੁਪਏ ਤੋਂ ਵੱਧ ਦਾ ਸ਼ੁੱਧ ਨਿਵੇਸ਼ ਕੀਤਾ ਸੀ। ਅਮਰੀਕੀ ਡਾਲਰ ਸੂਚਕਾਂਕ ਦੇ ਕਮਜ਼ੋਰ ਹੋਣ ਅਤੇ ਸਕਾਰਾਤਮਕ ਆਰਥਿਕ ਰੁਝਾਨ ਨੇ ਆਈ.ਪੀ.ਆਈ ਦਾ ਭਾਰਤੀ ਬਾਜ਼ਾਰਾਂ ਵੱਲ ਰੁਝਾਣ ਵਧਿਆ।
ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਨਿਵੇਸ਼ਕਾਂ ਨੇ ਅਕਤੂਬਰ 'ਚ 8 ਕਰੋੜ ਰੁਪਏ ਅਤੇ ਸਤੰਬਰ 'ਚ 7,624 ਕਰੋੜ ਰੁਪਏ ਕੱਢੇ।ਮਾਰਨਿੰਗ ਸਟਾਰ ਇੰਡੀਆ ਦੇ ਸੰਯੁਕਤ ਨਿਰਦੇਸ਼ਕ- ਖੋਜ ਪ੍ਰਬੰਧਕ , ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਐੱਫ.ਪੀ.ਆਈ ਭਾਰਤੀ ਸ਼ੇਅਰ ਬਾਜ਼ਾਰਾਂ (ਦਸੰਬਰ ਵਿੱਚ) ਵਿੱਚ ਬਾਜ਼ਾਰਾਂ ਵਿੱਚ ਗਿਰਾਵਟ ਅਤੇ ਕੋਵਿਡ ਤਬਦੀਲੀ ਬਾਰੇ ਚਿੰਤਾਵਾਂ ਦੇ ਬਾਵਜੂਦ ਸ਼ੁੱਧ ਖਰੀਦਦਾਰ ਬਣੇ ਰਹੇ। ਉਨ੍ਹਾਂ ਨੇ ਅੱਗੇ ਕਿਹਾ ਕਿ 23 ਦਸੰਬਰ ਨੂੰ ਖਤਮ ਹੋਏ ਹਫਤੇ 'ਚ ਸ਼ੁੱਧ ਨਿਵੇਸ਼ ਦੀ ਮਾਤਰਾ ਘਟੀ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਹਾਲੀਆ ਘਟਨਾਵਾਂ ਅਤੇ ਅਨਿਸ਼ਚਿਤਤਾਵਾਂ ਦੇ ਮੱਦੇਨਜ਼ਰ ਵਿਦੇਸ਼ੀ ਨਿਵੇਸ਼ਕ ਹੌਲੀ-ਹੌਲੀ ਸਾਵਧਾਨ ਹੋ ਰਹੇ ਹਨ।
ਆਧਾਰ ਨਾਲ ਲਿੰਕ ਨਾ ਹੋਣ 'ਤੇ ਪੈਨ ਬੰਦ ਹੋ ਜਾਵੇਗਾ , ਆਮਦਨ ਕਰ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ
NEXT STORY