ਨਵੀਂ ਦਿੱਲੀ- ਦੇਸ਼ ਦਾ ਕੁੱਲ ਵਿਦੇਸ਼ੀ ਮੁਦਰਾ ਭੰਡਾਰ 28 ਮਈ, 2021 ਨੂੰ ਖ਼ਤਮ ਹੋਏ ਹਫ਼ਤੇ ਵਿਚ 5.271 ਅਰਬ ਡਾਲਰ ਵੱਧ ਕੇ 598.165 ਅਰਬ ਡਾਲਰ ਦੇ ਨਵੇਂ ਰਿਕਾਰਡ ਉੱਚੇ ਪੱਧਰ ਨੂੰ ਛੂਹ ਗਿਆ। ਇਹ ਜਾਣਕਾਰੀ ਰਿਜ਼ਰਵ ਬੈਂਕ ਦੇ ਅੰਕੜਿਆਂ ਵਿਚ ਦਿੱਤੀ ਗਈ ਹੈ। ਰਿਜ਼ਰਵ ਬੈਂਕ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ 21 ਮਈ, 2021 ਨੂੰ ਖ਼ਤਮ ਹੋਏ ਹਫ਼ਤੇ ਵਿਚ ਵਿਦੇਸ਼ੀ ਮੁਦਰਾ ਭੰਡਾਰ 2.865 ਬਿਲੀਅਨ ਡਾਲਰ ਵੱਧ ਕੇ 592.894 ਅਰਬ ਡਾਲਰ ਰਿਹਾ ਸੀ।
28 ਮਈ, 2021 ਨੂੰ ਖ਼ਤਮ ਹੋਏ ਹਫ਼ਤੇ ਵਿਚ ਵਿਦੇਸ਼ੀ ਮੁਦਰਾ ਭੰਡਾਰ ਵਿਚ ਵਾਧਾ ਮੁੱਖ ਤੌਰ 'ਤੇ ਵਿਦੇਸ਼ੀ ਕਰੰਸੀ ਜਾਇਦਾਦ ਵਧਣ ਨਾਲ ਹੋਇਆ, ਜੋ ਕੁੱਲ ਮੁਦਰਾ ਭੰਡਾਰ ਦਾ ਇਕ ਮਹੱਤਵਪੂਰਨ ਘਟਕ ਹੈ।
ਰਿਜ਼ਰਵ ਬੈਂਕ ਦੇ ਹਫ਼ਤਾਵਾਰੀ ਤੌਰ 'ਤੇ ਜਾਰੀ ਅੰਕੜਿਆਂ ਅਨੁਸਾਰ, ਵਿਦੇਸ਼ੀ ਮੁਦਰਾ ਜਾਇਦਾਦ ਹਫ਼ਤੇ ਦੌਰਾਨ 5.01 ਅਰਬ ਡਾਲਰ ਵੱਧ ਕੇ 553.529 ਅਰਬ ਡਾਲਰ ਹੋ ਗਈ। ਵਿਦੇਸ਼ੀ ਮੁਦਰਾ ਭੰਡਾਰ ਵਿਚ ਡਾਲਰ ਤੋਂ ਇਲਾਵਾ ਯੂਰੋ, ਪੌਂਡ ਅਤੇ ਯੈਨ ਸ਼ਾਮਲ ਹੁੰਦੇ ਹਨ। ਸਮੀਖਿਆ ਅਧੀਨ ਹਫ਼ਤੇ ਵਿਚ ਸਵਰਣ ਭੰਡਾਰ 26.5 ਕਰੋੜ ਡਾਲਰ ਵੱਧ ਕੇ 38.106 ਅਰਬ ਡਾਲਰ ਹੋ ਗਿਆ। ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਵਿਚ ਵਿਸ਼ੇਸ਼ ਨਿਕਾਸੀ ਅਧਿਕਾਰ (ਐੱਸ. ਡੀ. ਆਰ.) 20 ਲੱਖ ਡਾਲਰ ਵੱਧ ਕੇ 1.151 ਅਰਬ ਡਾਲਰ ਹੋ ਗਿਆ। ਉੱਥੇ ਹੀ, ਆਈ. ਐੱਮ. ਐੱਫ. ਕੋਲ ਦੇਸ਼ ਦਾ ਰਿਜ਼ਰਵ ਭੰਡਾਰ 50 ਲੱਖ ਡਾਲਰ ਘੱਟ ਕੇ 5.016 ਅਰਬ ਡਾਲਰ ਰਹਿ ਗਿਆ।
ਮਈ 'ਚ ਜੀ. ਐੱਸ. ਟੀ. ਮਾਲੀਆ ਕੁਲੈਕਸ਼ਨ 1.02 ਲੱਖ ਕਰੋੜ ਰੁਪਏ ਤੋਂ ਪਾਰ
NEXT STORY