ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ ਨੇ 75 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ ਸੀਨੀਅਰ ਨਾਗਰਿਕਾਂ ਨੂੰ ਵਿੱਤੀ ਸਾਲ 2021-22 ਲਈ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਦਾਖ਼ਲ ਕਰਨ ਤੋਂ ਛੋਟ ਲਈ ਘੋਸ਼ਣਾ ਫਾਰਮ ਨੋਟੀਫਾਈਡ ਕਰ ਦਿੱਤਾ ਹੈ।
ਇਹ ਫਾਰਮ ਸੀਨੀਅਰ ਨਾਗਰਿਕਾਂ ਨੂੰ ਬੈਂਕਾਂ ਵਿਚ ਜਮ੍ਹਾ ਕਰਾਉਣਾ ਹੋਵੇਗਾ। ਵਿੱਤੀ ਸਾਲ 2021-22 ਦੇ ਬਜਟ ਵਿਚ ਪੈਨਸ਼ਨ ਇਨਕਮ ਅਤੇ ਉਸੇ ਬੈਂਕ ਵਿਚ ਕਰਾਈ ਐੱਫ. ਡੀ. 'ਤੇ ਵਿਆਜ ਪਾਉਣ ਵਾਲੇ 75 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਨੂੰ ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਤੋਂ ਛੋਟ ਦੇਣ ਦਾ ਪ੍ਰਸਤਾਵ ਕੀਤਾ ਗਿਆ ਸੀ।
ਸੀਨੀਅਰ ਨਾਗਰਿਕਾਂ ਨੂੰ 1 ਅਪ੍ਰੈਲ ਤੋਂ ਸ਼ੁਰੂ ਹੋਏ ਵਿੱਤੀ ਸਾਲ ਲਈ ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਸੈਂਟਰਲ ਡਾਇਰੈਕਟ ਟੈਕਸ ਬੋਰਡ (ਸੀ. ਬੀ. ਡੀ. ਟੀ.) ਨੇ ਅਜਿਹੇ ਸੀਨੀਅਰ ਨਾਗਿਰਕਾਂ ਲਈ ਨਿਯਮਾਂ ਤੇ ਘੋਸ਼ਣਾ ਫਾਰਮ ਨੂੰ ਨੋਟੀਫਾਈਡ ਕਰ ਦਿੱਤਾ ਹੈ। ਸੀਨੀਅਰ ਨਾਗਰਿਕਾਂ ਨੂੰ ਇਹ ਫਾਰਮ ਬੈਂਕ ਵਿਚ ਜਮ੍ਹਾ ਕਰਾਉਣਾ ਹੋਵੇਗਾ। ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਤੋਂ ਛੋਟ ਉਨ੍ਹਾਂ ਮਾਮਲਿਆਂ ਵਿਚ ਹੀ ਮਿਲੇਗੀ ਜਿਨ੍ਹਾਂ ਵਿਚ ਵਿਆਜ ਆਮਦਨ ਉਸੇ ਬੈਂਕ ਤੋਂ ਪ੍ਰਾਪਤ ਹੋਵੇਗੀ ਜਿੱਥੇ ਪੈਨਸ਼ਨ ਆਉਂਦੀ ਹੈ।
‘ਸਵਿਟਜ਼ਰਲੈਂਡ ਬਣ ਰਿਹੈ ਸਟਾਰਟਅਪ ਲਈ ਪੰਸਦੀਦਾ ਮਾਰਗ, ਕਈ ਭਾਰਤੀ ਉੱਦਮ ਸ਼ੁਰੂ ਕਰਨ ਦੇ ਇੱਛੁਕ’
NEXT STORY